ਚੰਡੀਗੜ੍ਹ ; ਸੂਬੇ ਵਿੱਚੋ ਲਾਕ ਡਾਊਨ ਵਧੂਗਾ ਜਾਂ ਹਟੂਗਾ ਇਹ ਫੈਸਲਾ ਸਰਕਾਰ 30 ਮਈ ਨੂੰ ਕਰੂਗੀ l ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਵਿਡ ਦੀ ਸਥਿਤੀ ਸੰਬੰਧੀ 30 ਮਈ ਨੂੰ ਸੰਬੰਧਿਤ ਵਿਭਾਗਾਂ ਦੇ ਨਾਲ ਮੀਟਿੰਗ ਕਰਕੇ ਜਾਇਜ਼ਾ ਲੈਣਗੇ ਅਤੇ ਉਸਦੇ ਬਾਅਦ ਲਾਕ ਡਾਊਨ ਹਟਾਉਣ ਜਾਂ ਅੱਗੇ ਵਧਾਉਣ ਦਾ ਫੈਸਲਾ ਲੈਣਗੇ l
ਮੰਤਰੀਮੰਡਲ ਨੇ ਫੈਸਲਾ ਕੀਤਾ ਕਿ ਲਾਕ ਡਾਊਨ ਖਤਮ ਹੋਣ ਤੋਂ ਕੁਝ ਦਿਨ ਪਹਿਲਾਂ ਜਮੀਨੀ ਸਥਿਤੀ ਦਾ ਪਤਾ ਲਗਾਉਣ ਦੇ ਬਾਅਦ ਅਗਲਾ ਕਦਮ ਚੁੱਕਣਾ ਚਾਹੀਦਾ ਹੈ l ਲਾਕ ਡਾਊਨ ਵਿੱਚ ਬਿਨਾਂ ਢਿੱਲ ਦੇ ਨਾਲ ਵਿਸਤਾਰ ਕਰਨ ਦਾ ਫੈਸਲਾ ਜਾਇਜ਼ਾ ਮੀਟਿੰਗ ਦੇ ਬਾਅਦ ਲਿਆ ਜਾਵੇਗਾ l
ਦੱਸ ਦੇਈਏ ਕਿ ਕੈਪਟਨ ਦੇ ਹੁਕਮ ਤੇ ਕਮੇਟੀ ਸੂਬੇ ਦੇ ਹਾਲਤ ਦਾ ਜਾਇਜਾ ਲੈ ਰਹੀ ਹੈ l