ਚੰਡੀਗੜ੍ਹ :- ਪੰਜਾਬ ਚ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਅੱਜ ਆਖ਼ਰਕਾਰ ਪੰਜਾਬ ਸਰਕਾਰ ਨੇ ਸੂਬੇ ਅੰਦਰ ਕਰਫਿਊ ਤੇ ਤਾਲਾਬੰਦੀ ਨੂੰ ਆਉਣ ਵਾਲੀ ਇੱਕ ਮਾਈ ਤੱਕ ਵਧਾ ਦਿੱਤਾ ਹੈ। ਇਸ ਸਬੰਧ ਚ ਅੱਜ ਕਪਤਾਨ ਅਮਰਿੰਦਰ ਸਿੰਘ ਨਾਲ ਵੀਡੀਓ ਕਾਂਫਰੈਂਸਿੰਗ ਰਾਂਹੀ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਸਰਵਸੰਮਤੀ ਨਾਲ ਲਿਆ ਗਿਆ। ਜਿਸ ਬਾਰੇ ਖੁਦ ਕੈਪਟਨ ਅਮਰਿੰਦਰ ਸਿੰਘ ਤੇ ਸਪੈਸ਼ਲ ਚੀਫ ਸੈਕਟਰੀ ਪੰਜਾਬ ਕੇਬੀਐੱਸ ਸਿੱਧੂ ਨੇ ਆਪੋ ਆਪਣੇ ਟਵਿੱਟਰ ਹੈਂਡਲਾਂ ਤੇ ਵੱਖੋ ਵੱਖਰੀਆਂ ਪੋਸਟਾਂ ਪਾ ਕੇ ਜਾਣਕਾਰੀ ਦਿੱਤੀ।
ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵੀਟ ਚ ਲਿਖਿਆ ਹੈ ਕਿ ਕੋਵਿਡ 19 ਦੌਰਾਨ ਗੰਭੀਰ ਹੁੰਦੇ ਹਾਲਾਤਾਂ ਨੂੰ ਧਿਆਨ ਚ ਰੱਖਦੇ ਹੋਏ ਕੈਬਨਿਟ ਨੇ ਇਹ ਫੈਸਲਾ ਕੀਤਾ ਹੈ ਕਿ ਕਰਫਿਊ ਤੇ ਤਾਲਾਬੰਦੀ ਨੂੰ ਪੰਜਾਬ ਅੰਦਰ 1 ਮਈ ਤੱਕ ਵਧਾ ਦਿੱਤਾ ਜਾਏ। ਕੈਪਟਨ ਅਨੁਸਾਰ ਇਹ ਮੁਸ਼ਕਿਲ ਸਮਾਂ ਹੈ ਤੇ ਉਹ ਅਪੀਲ ਕਰਦੇ ਨੇ ਕਿ ਸਾਰੇ ਆਪੋ ਆਪਣੇ ਘਰਾਂ ਅੰਦਰ ਰਹੋ ਤੇ ਸੁਰੱਖਿਅਤ ਰਹੋ। ਇਸਦੇ ਨਾਲ ਹੀ ਆਪਣੀ ਸਿਹਤ ਸੁਰੱਖਿਆ ਦਾ ਉਸੇ ਤਰ੍ਹਾਂ ਸਖਤੀ ਨਾਲ ਨਰੀਖਣ ਕਰੋ ਜਿਸ ਤਰ੍ਹਾਂ ਹੁਣ ਤੱਕ ਰਦੇ ਆਏ ਹੋ ਤੇ ਇਸ ਲਈ ਮੈਂ ਤੁਹਾਡਾ ਸਾਰੀਆਂ ਦਾ ਧੰਨਵਾਦੀ ਹਾਂ ।