ਗਿੱਦੜਬਾਹਾ : ਟੋਲ ਪਲਾਜ਼ਾ ਦੀ ਲੰਬੀ ਲਾਈਨਾਂ ਵਿੱਚ ਲੋਕਾਂ ਨੂੰ ਰਾਹਤ ਦਿਵਾਉਣ ਦੇ ਲਈ ਸਰਕਾਰ ਨੇ ਫਾਸਟਟੈਗ ਦੀ ਸੁਵਿਧਾ ਸ਼ੁਰੂ ਕੀਤੀ l ਪਰ ਫਾਸਟਟੈਗ ਕਈ ਲੋਕਾਂ ਦੇ ਲਈ ਮੁਸੀਬਤ ਬਣਦਾ ਜਾ ਰਿਹਾ ਹੈ ਅਤ ਘਰ ਵਿੱਚ ਖੜੀ ਕਾਰਾਂ ਦਾ ਵੀ ਫਾਸਟਟੈਗ ਤੋਂ ਪੈਸੇ ਕੱਟਿਆ ਜਾ ਰਿਹਾ ਹੈ l ਤਾਜ਼ਾ ਮਾਮਲਾ ਗਿੱਦਡਬਾਹਾ ਦੇ ਪਿੰਡ ਗੁਰੂਸਰ ਤੋਂ ਸਾਹਮਣੇ ਆਇਆ ਹੈ.ਇੱਥੇ ਬਿੱਟੂ ਸਿੰਘ ਦੇ ਘਰ ਵਿੱਚ ਖੜੀ ਕਾਰ ਦਾ ਦੋ ਵਾਰ ਫਾਸਟਟੈਗ ਤੋਂ ਪੈਸ ਕੱਟ ਗਿਆ l ਬਿੱਟੂ ਨੇ ਦੱਸਿਆ ਕਿ ਗਿੱਦੜਬਾਹਾ ਅਤੇ ਬਠਿੰਡਾ ਤੱਕ ਆਂਦੇ ਜਾਂਦੇ ਹਾਂ l ਪਹਿਲੀ ਵਾਰ 125 ਰੁਪਏ ਫਾਸਟਟੈਗ ਦੇ ਜ਼ਰੀਏ ਟੋਲ ਪਲਾਜ਼ਾ ਤੋਂ ਕੱਟ ਗਿਆ ਜਦਕਿ ਗੱਡੀ ਘਰ ਵਿੱਚ ਹੀ ਖੜ੍ਹੀ ਸੀ l ਉਨ੍ਹਾਂ ਨੇ ਦੱਸਿਆ ਕਿ ਕੱਲ ਦੂਸਰੀ ਵਾਰ 125 ਰੁਪਏ ਫਾਸਟਟੈਗ ਤੋਂ ਕੱਟ ਗਿਆ ਜਿਸਦਾ ਪਤਾ ਮੋਬਾਈਲ ‘ਤੇ ਆਏ ਮੈਸੇਜ ਰਾਹੀਂ ਲੱਗਿਆ l ਉਨ੍ਹਾਂ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਹ ਵਿਵਸਥਾ ਵਿੱਚ ਸੁਧਾਰ ਕੀਤਾ ਜਾਵੇ ਅਤੇ ਬਿਨਾਂ ਕਿਸੀ ਵਜ੍ਹਾ ਕੱਟੇ ਗਏ ਉਨ੍ਹਾਂ ਦੇ ਖਾਤੇ ਵਿੱਚ ਪਾਏ ਜਾਣ l