Htv Punjabi
Punjab

ਖਾਲਿਸਤਾਨੀ ਅੱਤਵਾਦੀ ਲਾਹੌਰਿਆ 23 ਸਾਲ ਬਾਅਦ ਪੈਰੋਲ ‘ਤੇ ਰਿਹਾਅ

ਹੁਸ਼ਿਆਰਪੁਰ : ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਅੱਤਵਾਦੀ ਦਿਆ ਸਿੰਘ ਲਾਹੌਰਿਆ ਨੂੰ 23 ਸਾਲ ਬਾਅਦ ਸੋਮਵਾਰ ਸ਼ਾਮ ਨੂੰ 20 ਦਿਨ ਦੀ ਪੈਰੋਲ ‘ਤੇ ਤਿਹਾੜ ਜ਼ੇਲ੍ਹ ਤੋਂ ਰਿਹਾਅ ਕੀਤਾ ਗਿਆ l ਲਾਹੌਰੀਆ ਰਾਜਸਥਾਨ ਦੇ ਸਾਬਕਾ ਮਤਰੀ ਰਾਮ ਨਿਵਾਸ ਮਿਰਦਾ ਦੇ ਮੁੰਡੇ ਬਜਿੰਦਰ ਮਿਰਦਾ ਦੇ ਅਪਹਰਣ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ l ਉਹ 14 ਫਰਵਰੀ ਨੂੰ ਮੁੰਡੇ ਸੁਰਿੰਦਰ ਸਿੰਘ ਦੀ ਮਲੇਰਕੋਟਲਾ ਦੇ ਪਿੰਡ ਭਰਾਲ ਵਿੱਚ ਹੋ ਰਹੇ ਵਿਆਹ ਵਿੱਚ ਸ਼ਾਮਿਲ ਹੋਵੇਗਾ l ਦਿਆ ਸਿੰਘ ਲਾਹੌਰੀਆ ਦੀ ਪੈਰੋਲ ਵਿੱਚ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੀ ਅਹਿਮ ਭੂਮਿਕਾ ਹੈ l ਇਹ ਰਿਹਾਈ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਦੇ ਤਹਿਤ ਹੋਈ ਹੈ l 1993 ਵਿੱਚ ਲਾਹੌਰੀਆ ਨੇ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਲਈ ਸਾਬਕਾ ਪੀਐਮ ਨਰਸਿਮਹਾ ਹਰਵ ‘ਤੇ ਦਬਾਅ ਪਾਉਣ ਦੇ ਲਈ ਉਨ੍ਹਾਂ ਦੇ ਕੈਬਨਿਟ ਮੰਤਰੀ ਰਾਮ ਨਿਵਾਸ ਮਿਰਦਾ ਦੇ ਮੁੰਡੇ ਦਾ ਅਪਹਰਣ ਕਰ ਲਿਆ ਸੀ l ਬਾਅਦ ਵਿੱਚ ਉਹ ਅਮਰੀਕਾ ਚਲਾ ਗਿਆ l 3 ਅਗਸਤ 1995 ਨੂੰ ਉਸ ਨੂੰ ਅਮਰੀਕਾ ਤੋਂ ਗ੍ਰਿਫਤਾਰ ਕਰ ਲਿਆਇਆ ਗਿਆ l 1997 ਵਿੱਚ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ l ਲਾਹੌਰੀਆ ਨੂੰ ਇਸ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਸੀ l

Related posts

ਕੌਣ ਖਾ ਰਿਹੈ ਹਾਜਿਆਂ ਦੇ 1700 ਕਰੋੜ

htvteam

ਸੁੱਚੇ ਮੋਤੀ ਦੇ ਚੰਦਰਮੇ ਨੇ ਸੁਨਿਆਰੇ ਨੂੰ ਪਾਇਆ ਵਖ਼ਤ ‘ਚ; ਦੇਖੋ ਵੀਡੀਓ

htvteam

ਇਸ ਪਿੰਡ ਦੇ ਬੰਦਿਆਂ ‘ਚ ਆਈ ਰਾਵਣ ਦੀ ਆਤਮਾਂ! ਪੂਰੇ ਗੁਰਸਿੱਖ ਬੰਦੇ ਨੂੰ ਢਾਅ ਕੇ ਲਾਹੀ ਪੱਗ, ਪੱਟਤੀ ਦਾਹੜੀ! ਸਿੱਖ ਦੀ ਪੱਗ ਰੁਲਦੀ ਰਹੀ ਤੇ LIVE ਵੀਡੀਓ ਬਣਦੀ ਰਹੀ!

Htv Punjabi

Leave a Comment