Htv Punjabi
Punjab

ਤੇਜ਼ਧਾਰ ਹਥਿਆਰਾਂ ਦੇ ਜ਼ੋਰ ‘ਤੇ ਸਾਢੇ ਤਿੰਨ ਲੱਖ ਰੁਪਏ ਦੀ ਨਕਦੀ ਲੁੱਟੀ, ਵਾਰਦਾਤ ਸੀਸੀਟੀਵੀ ‘ਚ ਕੈਦ

ਲੁਧਿਆਣਾ : ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਸ਼ਹਿਰ ਵਿੱਚ 4 ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ ‘ਤੇ ਦੁਕਾਨਦਾਰ ਤੋਂ ਸਾਢੇ 3 ਲੱਖ ਰੁਪਏ ਦੀ ਨਕਦੀ ਲੁੱਟਣ ਦੀ ਵਾਰਦਾਤ ਸਾਹਮਣੇ ਆਈ ਹੈ l ਜਾਣਕਾਰੀ ਮੁਤਾਬਿਕ ਬਦਮਾਸ਼ਾਂ ਨੇ ਪਹਿਲਾਂ ਦੁਕਾਨ ‘ਤੇ ਆ ਕੇ ਘੀ ਦਾ ਰੇਟ ਪੁੱਛਿਆ ਅਤੇ ਅਚਾਨਕ ਹਥਿਆਰ ਦਿਖਾ ਕੇ ਧਮਕੀ ਦੇਣੀ ਸ਼ੁਰੂ ਕਰ ਦਿੱਤੀ l ਵਿਰੋਧ ਤੋਂ ਬਾਅਦ ਦੋ ਜਣੇ ਦੁਕਾਨਦਾਰ ਨੂੰ ਫੜ ਲੈਂਦੇ ਹਨ ਅਤੇ ਬਾਕੀ ਦੋ ਇੱਧਰ ਉੱਧਰ ਤਲਾਸ਼ੀ ਲੈਣ ਤੋਂ ਬਾਅਦ ਪੈਸਿਆਂ ਵਾਲਾ ਥੈਲਾ ਲੈ ਕੇ ਭੱਜ ਜਾਂਦੇ ਹਨ l ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ, ਫਿਲਹਾਲ ਪੁਲਿਸ ਛਾਣਬੀਣ ਵਿੱਚ ਲੱਗੀ ਹੋਈ ਹੈ l
ਸੁਸ਼ੀਲ ਕੁਮਾਰ ਐਂਡ ਬ੍ਰਦਰਜ਼ ਕੰਪਨੀ ਦੇ ਮਾਲਿਕ ਪੰਕਜ ਕੁਮਾਰ ਪੁੱਤਰ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਵੀਰਵਾਰ ਸ਼ਾਮ ਕਰੀਬ 5 ਵਜੇ ਕੁਝ ਨੌਜਵਾਨ ਦੁਕਾਨ ‘ਤੇ ਆ ਕੇ ਘੀ ਦਾ ਰੇਟ ਪੁੱਛਣ ਲੱਗੇ l ਇਸ ਤੋਂ ਪਹਿਲਾਂ ਕਿ ਉਹ ਘੀ ਦਾ ਰੇਟ ਦੱਸਦਾ, ਬਦਮਾਸ਼ਾਂ ਨੇ ਦਾਤ ਕੱਢ ਕੇ ਉਸ ਨੂੰ ਧਮਕਾਉਦਾ ਸ਼ੁਰੂ ਕਰ ਦਿੱਤਾ l ਬਦਮਾਸ਼ਾਂ ਨੇ ਦੁਕਾਨ ਵਿੱਚ ਪਈ ਨਕਦੀ ਫੜਾਉਣ ਲਈ ਕਿਹਾ ਪਰ ਜਦ ਉਹ ਵਿਰੋਧ ਕਰਨ ਲੱਗਦਾ ਤਾਂ ਦੋ ਨੌਜਵਾਨਾਂ ਨੇ ਉਸ ਨੂੰ ਫੜ ਲਿਆ l ਇਸ ਤੋਂ ਬਾਅਦ ਬਾਕੀ ਕਾਊਂਟਰ ਦੀ ਤਲਾਸ਼ੀ ਲੈਣ ਵਿੱਚ ਲੱਗ ਜਾਂਦੇ ਹਨ l ਇਸ ਦੌਰਾਨ ਉਹ ਕਾਊਂਟਰ ਦੇ ਨੀਚੇ ਰੱਖਿਆ ਥੈਲਾ ਲੈ ਕੇ ਭੱਜ ਜਾਂਦੇ ਹਨ l ਇਸ ਥੈਲੇ ਵਿੱਚ ਸਾਢੇ 3 ਲੱਖ ਰੁਪਏ ਦਾ ਕੈਸ਼ ਸੀ l ਬਦਮਾਸ਼ਾਂ ਦੇ ਚਲੇ ਜਾਣ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ l
ਲੁੱਟ ਦੀ ਵਾਰਦਾਤ ਦੀ ਸੂਚਨਾ ਮਿਲਣ ‘ਤੇ ਡੀਐਸਪੀ ਰਾਏਕੋਟ ਸੁਖਨਾਜ ਸਿੰਘ ਅਤੇ ਐਸਐਚਓ ਅਮਰਜੀਤ ਸਿੰਘ ਗੋਗੀ ਪੁਲਿਸ ਟੀਮ ਦੇ ਨਾਲ ਘਟਨਾ ਵਾਲੀ ਥਾਂ ‘ਤੇ ਪਹੁੰਚੇ l ਪੁਲਿਸ ਨੇ ਪੀੜਿਤ ਦੁਕਾਨਦਾਰ ਪੰਕਜ ਦੇ ਬਿਆਨ ਕਰਜ ਕੀਤੇ, ਉੱਥੇ ਹੀ ਮੌਕੇ ਤੋਂ ਕੁਝ ਸਬੂਤ ਵੀ ਇੱਕਠੇ ਕੀਤੇ l ਪੁਲਿਸ ਨੇ ਦੁਕਾਨ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਨੂੰ ਵੀ ਜਾਂਚ ਦਾ ਆਧਾਰ ਬਣਾਇਆ ਹੈ, ਜਿਸ ਵਿੱਚ ਮੁਲਜ਼ਮਾਂ ਦੀ ਹਰਕਤ ਕੈਦ ਹੋਈ ਹੈ l ਹਾਲਾਂਕਿ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵਾਲੇ ਕੁਝ ਵੀ ਬੋਲਣ ਤੋਂ ਝਿਜਕੇ l

Related posts

ਦੇਖੋ ਕਿਵੇਂ ਕਿਰਲੀ ਦੇ ਰੂਪ ‘ਚ ਅਸਮਾਨੋਂ ਉਤਰਿਆ ਕਾਲ

htvteam

ਸਕੂਲ ਚ ਚੱਲੀ ਮਾਸਟਰ ਤੇ ਗੋਲੀ, ਪਿਆ ਜਵਾਕਾਂ ਦਾ ਚੀਕ ਚਿਹਾੜਾ

htvteam

ਸੂਰਜ ਤੇ ਘੁੱਪ ਹਨ੍ਹੇਰੇ ਵਾਲਾ ਨੁਸਕਾ ਅਜ਼ਮਾਓ IVF ਬਚਾਓ

htvteam

Leave a Comment