Htv Punjabi
Punjab

ਆਪਰੇਸ਼ਨ ਲਈ ਆਏ ਮਰੀਜ਼ ਨੂੰ ਡਾਕਟਰ ਨੇ ਲਾਇਆ ਐਨੇਸਥੀਸਿਆ ਦਾ ਟੀਕਾ, ਮੌਤ

ਪਠਾਨਕੋਟ : ਸਿਵਿਲ ਹਸਪਤਾਲ ਵਿੱਚ ਸਕੂਟਰੀ ਤੋਂ ਗਿਰਨ ਨਾਲ ਜ਼ਖ਼ਮੀ ਹੋਏ ਨਿਰਮਲ ਕੁਮਾਰ ਦੇ ਪੱਟ ਦਾ ਆਪਰੇਸ਼ਨ ਕਰਨ ਤੋਂ ਪਹਿਲਾਂ ਆਰਥੋ ਡਾਕਟਰ ਨੇ ਖੁਦ ਹੀ ਉਸ ਦੇ ਐਨੇਸਥੀਸਿਆ ਇੰਜੈਕਸ਼ਨ ਲਾ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ l ਇਸ ਤੋਂ ਐਨੇਸਥੀਸਿਆ ਡਾ. ਨੇਹਾ ਨੇ ਰਿਜ਼ਾਇਨ ਕਰ ਦਿੱਤਾ l ਮ੍ਰਿਤਕ ਦੇ ਮੁੰਡੇ ਨੇ ਇਸ ਮਾਮਲੇ ਦੀ ਸ਼ਿਾਇਤ ਸੈਕਰੇਟਰੀ ਪੰਜਾਬ ਮੈਡੀਕਲ ਕੌਂਸਿਂਲ, ਹੈਲਥ ਡਾਇਰੈਕਟਰ ਨੂੰ ਕੀਤੀ ਹੈ l ਇਸ ਤੋਂ ਬਾਅਦ ਮਹਿਕਮੇ ਨੇ ਜਾਂਚ ਬਿਠਾ ਦਿੱਤੀ ਹੈ l
ਦੱਸ ਦਈਏ ਕਿ ਨਿਰਮਲ ਕੁਮਾਰ ਡਾਕਖਾਨਾ ਚੌਂਕ ਵਿੱਚ ਗਿਰ ਗਿਆ ਸੀ ਅਤੇ ਲੱਤ ਫਰੈਕਚਰ ਹੋ ਗਈ ਸੀ l ਉਨ੍ਹਾਂ ਨੂੰ 23 ਦਸੰਬਰ ਨੂੰ ਸਿਵਿਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ l ਜਿੱਥੇ ਆਰਥੋ ਡਾ. ਵਿਸ਼ਾਲ ਕੋਹਲੀ ਨੇ ਆਪਰੇਸ਼ਨ ਕਰਨ ਨੂੰ ਕਿਹਾ l ਐਨੇਸਥੀਸਿਆ ਡਾ.ਨੇਹਾ ਨੇ 24 ਦਸੰਬਰ ਨੂੰ ਆਪਰੇਸ਼ਨ ਦਾ ਸਮਾਂ ਦਿੱਤਾ ਸੀ l
ਮ੍ਰਿਤਕ ਦੇ ਮੁੰਡੇ ਧੀਰਜ ਨੇ ਦੱਸਿਆ ਕਿ ਆਪਰੇਸ਼ਨ ਥੀਏਟਰ ਵਿੱਚ ਐਨੇਸਥੀਸਿਆ ਡਾ. ਮੌਜੂਦ ਸੀ ਪਰ ਉਹ ਕਿਤੇ ਚਲੀ ਗਈ, ਇਸ ‘ਤੇ ਡਾ. ਵਿਸ਼ਾਲ ਨੇ ਖੁਦ ਐਨੇਸਥੀਸਿਆ ਦਾ ਇੰਜੈਕਸ਼ਨ ਲਾ ਦਿੱਤਾ l ਡਾ. ਵਿਸ਼ਾਲ ਨੇ ਕਿਹਾ ਇਸ ਮਾਮਲੇ ਵਿੱਚ ਐਸਐਮਓ ਜਾਣਕਾਰੀ ਦੇਣਗੇ.ਐਸਐਮਓ ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਸ਼ਿਕਾਇਤ ਆਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ l
ਮ੍ਰਿਤਕ ਦੇ ਮੁੰਡੇ ਨੇ ਦੱਸਿਆ ਕਿ ਇੰਜੈਕਸ਼ਨ ਲੱਗਣ ਤੋਂ ਬਾਅਦ ਡਾ. ਵਿਸ਼ਾਲ ਨੇ ਪਿਤਾ ਨੂੰ ਕਿਹਾ ਕਿ ਹਸਪਤਾਲ ਵਿੱਚ ਆਈਸੀਯੂ ਨਹੀਂ ਹੈ l ਇਸ ਲਈ ਦੂਸਰੇ ਹਸਪਤਾਲ ਵਿੱਚ ਜਾਓ l ਇਸ ਤੋਂ ਬਾਅਦ ਪ੍ਰਾਈਵੇਟ ਹਸਪਤਾਲ ਵਿੱਚ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ l ਧੀਰਜ ਨੇ ਕਿਹਾ ਕਿ ਪਿਤਾ ਦੀ ਮੌਤ ਦੇ ਸਦਮੇ ਵਿੱਚ 6 ਦਿਨ ਬਾਅਦ ਦਾਦੀ ਰਾਜ ਰਾਣੀ ਨੰਦਾ ਵੀ ਮਰ ਗਈ l

Related posts

ਕੁੱਤਿਆਂ ਦੇ ਪਿਆਰ ਨੇ ਦੇਖੋ ਹੌਲਦਾਰ ਨਾਲ ਕੀ ਕਰਵਾ ਦਿੱਤਾ

htvteam

ਵੱਡੇ ਸਿਆਸੀ ਆਗੂ ਦੇ ਭਰਾ ‘ਤੇ ਜਾਨਲੇਵਾ ਹਮਲਾ

htvteam

ਪੁੱਤ ਦੇ ਨਾਲ ਮਾਂ ਨੇ ਇੱਥੇ ਪਹੁੰਚ ਕੇ ਕਰਤਾ ਆਹ ਕੰਮ

Htv Punjabi

Leave a Comment