ਆਗਰਾ : ਜੇਕਰ ਸਿਹਤ ਵਿਭਾਗ ਨੂੰ ਤੁਹਾਡੇ ਕਿਸੇ ਪਰਿਵਾਰਿਕ ਮੈਂਬਰ ਤੇ ਕੋਰੋਨਾ ਵਾਇਰਸ ਦਾ ਮਰੀਜ਼ ਹੋਣ ਦਾ ਸ਼ੱਕ ਹੋਵੇ ਤੇ ਤੁਸੀਂ ਆਪਣੇ ਉਸ ਪਰਿਵਾਰਕ ਮੈਂਬਰ ਨੂੰ ਬਚਾਉਣ ਲਈ ਤੁਸੀਂ ਸਹਿਤ ਵਿਭਾਗ ਨੂੰ ਗੁੰਮਰਾਹ ਕਰਦੇ ਹੋੋ ਤਾਂ ਇਹ ਨਾ ਸਮਝਿਓ ਕਿ ਇਹ ਕੋਈ ਮਜ਼ਾਕ ਐ।ਜਿ਼ਲ੍ਹਾ ਪ੍ਰਸ਼ਾਸਨ ਤੁਹਾਡੇ ਤੇ ਪਰਚਾ ਦਰਜ ਕਰਕੇ ਤੁਹਾਨੂੰ ਜ਼ੇਲ੍ਹ ‘ਚ ਸੁੱਟਣ ਲੱਗਿਆਂ ਇੱਕ ਮਿੰਟ ਵੀ ਨਹੀਂ ਲਾਵੇਗਾ।ਜੀ ਹਾਂ ਇਹ ਬਿਲਕੁਲ ਸੱਚ ਐ ਕਿਉਂਕਿ ਅਸੀਂ ਇਹ ਗੱਲ ਕੋਈ ਆਪਣੇ ਕੋਲੋਂ ਨਹੀਂ ਕਹਿ ਰਹੇ।ਇਹ ਸੱਚੀ ਘਟਨਾ ਵਾਪਰੀ ਐ ਆਗਰਾ ਸ਼ਹਿਰ ਵਿੱਚ ਜਿੱਥੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ‘ਚ ਰੁਕਾਵਟ ਬਣੇ ਇੱਕ ਰੇਲਵੇ ਅਧਿਕਾਰੀ ਨੇ ਜਦੋਂ ਉਸ ਦੀ ਕੋਰੋਨ ਸ਼ੱਕੀ ਧੀ ਦੇ ਦਿੱਲੀ ਚਲੇ ਜਾਣ ਬਾਰੇ ਗੱਲ ਕਹਿਕੇ ਸਿਹਤ ਵਿਭਾਗ ਨੂੰ ਗੁੰਮਰਾਹ ਕੀਤਾ ਤੇ ਉਸ ਦੀ ਧੀ ਪੁਲਿਸ ਨੇ ਘਰ ਅੰਦਰੋਂ ਹੀ ਬਰਾਮਦ ਕਰ ਲਈ ਤਾਂ ਜਿ਼ਲ੍ਹਾ ਪ੍ਰਸ਼ਾਸਨ ਨੂੰ ਉਸ ਰੇਲਵੇ ਵਿਭਾਗ ਦੇ ਅਧਿਕਾਰੀ ਨੂੰ ਲੜਕੀ ਦੇ ਬਾਪ ਤੇ ਇੰਨਾ ਗੁੱਸਾ ਆ ਗਿਆ ਕਿ ਹੁਣ ਉਹ ਉਸ ਕੁੜੀ ਦੇ ਬਾਪ ਤੇ ਮਹਾਂਮਾਰੀ ਐਕਟ 1897 ਦੇ ਤਹਿਤ ਪਰਚਾ ਦਰਜ ਕਰਵਾਉਣ ਜਾ ਰਹੇ ਹਨ।
ਏਸ ਸੰਬੰਧ ਵਿੱਚ ਮਿਲੀ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੀ ਟੀਮ ਨੂੰ ਜਦੋਂ ਬੈਂਗਲੁਰੂ ਤੋਂ ਆਪਣੇ ਪੇਕੇ ਆਗਰਾ ਸਥਿ ਰੇਲਵੇ ਕਲੋਨੀ ਆਈ ਕੋਰੋਨਾ ਵਾਇਰਸ ਦੀ ਸ਼ੱਕੀ ਮਰੀਜ਼ ਲੜਕੀ ਸੰਬੰਧੀ ਜਿ਼ਲ੍ਹਾ ਪ੍ਰ਼ਸ਼ਾਸਨ ਨੂੰ ਜਾਣਕਾਰੀ ਮਿਲੀ ਤਾਂ ਸਿਹਤ ਵਿਭਾਗ ਨੇ ਉਸ ਮਰੀਜ਼ ਲੜਕੀ ਨੂੰ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਾਉਣ ਲਈ ਲੜਕੀ ਦੇ ਪਿਤਾ ਦੇ ਘਰ ਛਾਪਾਮਾਰੀ ਕੀਤੀ, ਜਿੱਥੇ ਸਿਹਤ ਅਧਿਕਾਰੀਆਂ ਨੂੰ ਲੜਕੀ ਦੇ ਪਿਤਾ ਅਤੇ ਰੇਲਵੇ ਅਧਿਕਾਰੀ ਨੇ ਕਦੇ ਟਰੇਨ ਰਾਹੀਂ ਤੇ ਕਦੇ ਕਾਰ ਰਾਹੀਂ ਤੇ ਕਦੇ ਹਵਾਈ ਜਹਾਜ਼ ਰਾਹੀਂ ਦਿੱਲੀ ਤੇ ਬੇਂਗਲੁਰੂ ਚਲੇ ਜਾਣ ਦਾ ਝੂਠ ਬੋਲ ਕੇ ਗੁੰਮਰਾਹ ਕਰਨ ਦੀ ਕੋਸਿ਼ਸ਼ ਕੀਤੀ ਤੇ ਇਹ ਸਭ ਜਿ਼ਲ੍ਹਾ ਮੈਜਿਸਟਰੇਟ ਦੇ ਸਾਹਮਣੇ ਹੋਇਆ ਜਿਨ੍ਹਾਂ ਨੇ ਬਾਅਦ ਵਿੱਚ ਸਿਹਤ ਵਿਭਾਗ ਨੂੰ ਪੁਲਿਸ ਬੁਲਾਉਣ ਦੇ ਹੁਕਮ ਦਿੱਤੇ ਤੇ ਪੁਲਿਸ ਨੇ ਪਹੁੰਚ ਕੇ ਤੁਰੰਤ ਘਰ ਨੂੰ ਘੇਰ ਲਿਆ।ਇਸ ਦੌਰਾਨ 3 ਘੰਟੇ ਦੇ ਡਰਾਮੇ ਤੋਂ ਬਾਅਦ ਕੁੜੀ ਨੂੰ ਘਰੋਂ ਬਾਹਰ ਕੱਢ ਲਿਆ ਗਿਆ ਤੇ ਲੜਕੀ ਸਮੇਤ ਪਰਿਵਾਰ ਦੇ 8 ਮੈਂਬਰਾਂ ਨੂੰ ਤੁਰੰਤ ਨੇੜੇ ਦੇ ਸਰੋਜਨੀ ਨਾਇਡੂ ਮੈਡੀਕਲ ਕਾਲਜ ਦੇ ਅੰਦਰ ਬਣੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ।
ਘਟਨਾ ਤੋਂ ਬਾਅਦ ਜਿ਼ਲ੍ਹਾ ਅਧਿਕਾਰੀ ਪ੍ਰਭੂ ਐਨ ਸਿੰਘ ਨੇ ਸਿਹਤ ਅਧਿਕਾਰੀ ਡਾਕਟਰ ਮੁਕੇਸ਼ ਵਤਸ ਨੂੰ ਲੜਕੀ ਦੇ ਪਿਤ; ਅਤੇ ਰੇਲਵੇ ਅਧਿਕਾਰੀ ਦੇ ਖਿਲਾਫ ਮਹਾਂਮਾਰੀ ਐਕਟ 1897 ਦੇ ਤਹਿਤ ਪਰਚਾ ਦਰਜ ਕਰਾਉਣ ਦੇ ਹੁਕਮ ਦਿੱਤੇ।ਏਸ ਤੋਂ ਇਲਾਵਾ ਅਧਿਕਾਰੀਆਂ ਨੇ ਰੇਲਵੇ ਦੇ ਡੀਆਰਐਮ ਆਗਰਾ ਡਿਵੀਜ਼ਨ ਸੁਨੀਲ ਕੁਮਾਰ ਸ਼੍ਰੀਵਾਸਤਵ ਨੂੰ ਵੀ ਉਸ ਰੇਲਵੇ ਅਧਿਕਾਰੀ ਪਿਤਾ ਖਿਲਾਫ ਅਨੁਸ਼ਾਸਨਿਕ ਕਾਰਵਾਈ ਕੀਤੇ ਜਾਣ ਲਈ ਪੱਤਰ ਲਿਖਿਆ ਹੈ।