Htv Punjabi
Punjab siyasat

ਵਿਰਸਾ ਸਿੰਘ ਵਲਟੋਹਾ ਵਿਰੁੱਧ ਇੱਕ ਹੋਰ ਪਰਚਾ ਦਰਜ, ਦੇਖੋ ਏਸ ਵਾਰ ਕਿਵੇਂ ਫਸੇ ਵਲਟੋਹਾ

ਤਰਨਤਾਰਨ : ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ‘ਚ ਚੱਲੇ ਆ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖੇਮਕਰਨ ਤੋਂ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਤੇ ਪੁਲਿਸ ਨੇ ਇੱਕ ਹੋਰ ਪਰਚਾ ਦਰਜ ਕੀਤੈ, ਏਸ ਵਾਰ ਵਲਟੋਹਾ ਨੂੰ ਪੰਜਾਬ ਰਾਜ ਬਿਜਲੀ ਨਿਗਮ ਦੇ ਅਧਿਕਾਰੀਆਂ ਨੇ ਸ਼ਰੇਆਮ ਟਰਾਂਸਫਾਰਮਰ ਤੋਂ ਕੁੰਡੀ ਲਾ ਕੇ ਬਿਜਲੀ ਚੋਰੀ ਕੀਤੇ ਜਾਣ ਦੇ ਦੋਸ਼ ਵਿੱਚ ਮੁਲਜਿ਼ਮ ਬਣਾਇਆ।ਬਿਜਲੀ ਨਿਗਮ ਦੇ ਅਧਿਕਾਰੀਆਂ ਅਨੁਸਾਰ ਵਲਟੋਹਾ ਖਿਲਾਫ ਇੱਕ ਲੱਖ ਇਕਾਨਵੇਂ ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਬਿਜਲੀ ਨਿਗਮ ਦੇ ਅਧਿਕਾਰੀਆਂ ਨੇ ਪੁਲਿਸ ਪਾਰਟੀ ਸਮੇਤ ਜਦੋਂ ਤਰਨਤਾਰਨ ਜਿ਼ਲ੍ਹੇ ਦੇ ਅਮਰਕੋਟ ਕਸਬੇ ‘ਚ ਸਥਿਤ ਵਲਟੋਹਾ ਦੇ ਘਰ ਤੇ ਛਾਪਾਮਾਰੀ ਕੀਤੀ ਤਾਂ ਉਸ ਵੇਲੇ ਵਲਟੋਹਾ ਦੇ ਘਰ ਅੰਦਰ ਟਰਾਂਸਫਾਰਮਰ ਰਾਹੀਂ ਤਾਰ ਲਾ ਕੇ ਸਿੱਧੀ ਕੁੰਡੀ ਲਾ ਕੇ ਬਿਜਲੀ ਸਪਲਾਈ ਲਈ ਜਾ ਰਹੀ ਸੀ।ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਪਿਛਲੇ 18 ਮਹੀਨਿਆਂ ਤੋਂ ਵਲਟੋਹਾ ਦੇ ਘਰ ਦੀ ਬਿਜਲੀ ਖਪਤ ਸਿਫਰ ਦਿਖਾਈ ਦੇ ਰਹੀ ਸੀ।ਜਦੋਂ ਵਧੀਕ ਐਸਈ ਆਰ ਕੇ ਗੋਇਲ ਦੀ ਅਗਵਾਈ ਵਾਲੀ ਟੀਮ ਨੇ ਵਲਟੋਹਾ ਦੇ ਘਰ ਤੇ ਛਾਪਾਮਾਰੀ ਕੀਤੀ ਤਾਂ ਉਸ ਵੇਲੇ ਉਸ ਦੇ ਘਰ ਦਾ ਕੋਈ ਵੀ ਮੈਂਬਰ ਉੱਥੇ ਮੌਜੂਦ ਨਹੀਂ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਸ ਲੀਡਰ ਦਾ ਸਾਰਾ ਪਰਿਵਾਰ ਅੰਮ੍ਰਿਤਸਰ ਰਿਹਾਇਸ਼ ਕਰਦੈ।

ਬਿਜਲੀ ਨਿਗਮ ਦੇ ਐਸਡੀਚ ਲਵਪ੍ਰੀਤ ਸਿੰਘ ਵੱਲੋਂ ਬਿਜਲੀ ਥਾਣੇ ਵਿੱਚ ਦਰਜ ਕਰਵਾਈ  ਗਈ ਐਫਆਈਆਰ ਅੰਦਰ ਇਹ ਬਿਆਨ ਦਿੱਤਾ ਕਿ ਵਲਟੋਹਾ ਦੇ ਘਰ ਸਿੰਗਲ ਫੇਸ ਬਿਜਲੀ ਕਨੈਕਸ਼ਨ ਪਾਸ ਐ ਪਰ ਉੱਥੇ ਗੈਰ ਕਾਨੂੰਨੀ ਢੰਗ ਨਾਲ 3 ਫੇਸ ਬਿਜਲੀ ਸਪਲਾਈ ਲਈ ਜਾ ਰਹੀ ਸੀ।ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਉਸ ਤਾਰ ਨੂੰ ਵੀ ਕਬਜੇ ਵਿੱਚ ਲਿਆ ਹੈ ਜਿਸ ਤਾਰ ਰਾਹੀਂ ਵਲਟੋਹਾ ਦੇ ਘਰ ਵਿੱਚ ਬਿਜਲੀ ਚੋਰੀ ਕੀਤੀ ਜਾ ਰਹੀ ਸੀ।ਕੀਤੇ ਗਏ ਦਾਅਵੇ ਅਨੁਸਾਰ ਵਲਟੋਹਾ ਦੇੇ ਘਰ 4.5 ਕਿਲੋਵਾਟ ਬਿਜਲੀ ਲੋਡ ਪਾਸ ਸੀ ਪਰ ਉੱਥੇ 11.4 ਕਿਲੋ ਵਾਟ ਬਿਜਲੀ ਸਪਲਾਈ ਲਈ ਜਾ ਰਹੀ ਸੀ।ਏਸ ਤੋਂ ਇਲਾਵਾ ਪੰਜਾਬ ਰਾਜ ਬਿਜਲੀ ਸਪਲਾਈ ਲਿਮਟਿਡ ਦੇ ਬਾਰਡਰ ਜ਼ੋਨ ਚੀਫ ਇੰਜੀਨੀਅਰ ਪ੍ਰਦੀਪ ਸੈਣੀ ਅਨੁਸਾਰ ਵਲਟੋਹਾ ਵਿਰੁੱਧ ਪਰਚਾ ਤਾਂ ਦਰਜ ਕਰਾ ਦਿੱਤੈ ਗਿਐ ਤੇ ਜੇਕਰ ਮੁਲਜਿ਼ਮ ਨੇ ਜ਼ੁਰਮਾਨੇ ਦੀ ਰਕਮ ਜਮਾਂ ਨਾ ਕਰਵਾਈ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

ਦੂਜੇ ਪਾਸੇ ਵਲਟੋਹਾ ਨੇ ਉਸ ਵਿਰੁੱਧ ਦਰਜ ਕੀਤੇ ਗਏ ਤਾਜ਼ੇ ਪਰਚੇ ਨੂੰ ਰਾਜਨੀਤਿਕ ਰੰਜਿ਼ਸ਼ ਤਹਿਤ ਕੀਤੀ ਗਈ ਕਾਰਵਾਈ ਗਰਦਾਨਿਐ ਤੇ ਕਿਹਾ ਕਿ ਇਹ ਜਨਤਾ ਦੀ ਆਵਾਜ਼ ਨੂੰ ਦਬਾਉਣ ਦੀ ਕੋਸਿ਼ਸ਼ ਕੀਤੀ ਐ।ਵਲਟੋਹਾ ਨੇ ਦੋਸ਼ ਲਾਇਅੈ ਕਿ ਜਦੋਂ ਤੋਂ ਕਾਂਗਰਸ ਸਰਕਾਰ ਸੱਤਾ ‘ਚ ਆਈ ਐ ਉਨ੍ਹਾਂ ਵਿਰੁੱਧ ਪਰਚੇ ਦਰਜ ਕੀਤੇ ਜਾ ਰਹੇ ਹਨ।ਉਨ੍ਹਾਂ ਨੇ ਦਾਅਵੈ ਕੀਤੇ ਕਿ ਉਨ੍ਹਾਂ ਦਾ ਘਰ ਪਿਛਲੇ 2 ਸਾਲ ਤੋਂ ਬੰਦ ਪਿਐ ਤੇ ਉਹ ਪੂਰੇ ਪਰਿਵਾਰ ਸਮੇਤ ਅੰਮ੍ਰਿਤਸਰ ਰਹਿ ਰਹੇ ਨੇ।ਅਕਾਲੀ ਲੀਡਰ ਅਨੁਸਾਰ ਉਹ ਇਸ ਵਿਰੁੱਧ ਕਾਨੂੰਨੀ ਸਲਾਹ ਲੈ ਕੇ ਅਗਲੀ ਰਣਨੀਤੀ ਬਣਾਊਣਗੇ।

Related posts

ਜਲੰਧਰ ਰੇਲਵੇ ਸਟੇਸ਼ਨ ‘ਤੇ ਪਹੁੰਚੀ ਬਰਨਿੰਗ ਟਰੇਨ, ਅੱਗ ਦੀਆਂ ਲਾਟਾਂ ਦੇਖ ਪੈ ਗਿਆ ਚੀਕ-ਚਿਘੜਾ, ਆਹ ਦੇਖੋ ਕੀ ਹੋਇਆ ਲੋਕਾਂ ਦਾ ਹਾਲ!

Htv Punjabi

ਪਰਵਾਸੀ ਮਜ਼ਦੂਰਾਂ ਦੀ ਆਹ ਗੱਲ ਨੇ ਮਾਰ ਲਿਆ ਪੰਜਾਬ, ਸਰਕਾਰ ਦੇ ਖਿਲਾਫ ਇਸ ਵਾਰ ਹੋਰ ਵਧ ਹੋਣਗੇ ਪਿੱਟ ਸਿਆਪੇ?

Htv Punjabi

ਨਸ਼ੇ ‘ਚ ਟੱਲੀ ਥਾਣੇਦਾਰ ਨੇ ਮਾਵਾਂ ਧੀਆਂ ਨਾਲ ਸ਼ਰੇਆਮ ਕਰਤਾ ਧੱਕਾ

htvteam

Leave a Comment