Htv Punjabi
Uncategorized

ਕੈਪਟਨ ਦਾ ਨਸ਼ਿਆਂ ਸਬੰਧੀ ਵਾਅਦਾ ਪੂਰਾ ਕਰਨ ਲਈ ਪੁਲਿਸ ਨੇ ਫੜੀ ਤੇਜ਼ੀ, ਆਹ ਅੰਕੜੇ ਦੇਂਦੇ ਨੇ ਬਹੁਤ ਕੁਝ ਜਵਾਬ 

ਅੰਮ੍ਰਿਤਸਰ : ਤਰਨਤਾਰਨ ਪੁਲਿਸ ਨੇ ਇੱਕ ਸਾਲ ਦੇ ਅੰਦਰ ਨਸ਼ੇ ਦੀ ਤਸਕਰੀ ਵਿੱਚ ਸ਼ਾਮਿਲ 75 ਤਸਕਰਾਂ ਦੀ ਲਗਭਗ 81 ਕਰੋੜ ਦੀ ਸੰਪਤੀਆਂ ਸੀਲ ਕੀਤੀਆਂ ਹਨ।ਐਸਐਸਪੀ ਤਰਨਤਾਰਨ ਧਰੁਵ ਦਹੀਆ ਨੇ ਦੱਸਿਆ ਕਿ ਕੇਂਦਰੀ ਮਾਲੀਆ ਵਿਭਾਗ ਦੀ ਕਲੀਅਰੈਂਸ ਮਿਲਣ ਦੇ ਬਾਅਦ ਪੁਲਿਸ ਨੇ 75 ਤਸਕਰਾਂ ਦੀ 81 ਕਰੋੜ 22 ਲੱਖ ਦੀ ਸੰਪਤੀ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੈ।
ਐਸਐਸਪੀ ਨੇ ਦੱਸਿਆ ਕਿ ਸ਼ੇਰੋਂ ਪਿੰਡ ਦੇ ਤਸਕਰ ਜਗਜੀਤ ਸਿੰਘ 11 ਕਰੋੜ ਅਤੇ ਪਿੰਡ ਹਵੇਲੀਆਂ ਦੇ ਤਸਕਰ ਬਲਵਿੰਦਰ ਸਿੰਘ ਦੀ 10 ਕਰੋੜ ਦੀ ਰਾਸ਼ੀ ਦੀ ਸੰਪਤੀ ਸੀਲ ਕੀਤੀ ਗਈ ਹੈ।ਇਨ੍ਹਾਂ ਤਸਕਰਾਂ ਦੀ ਸੰਪਤੀ ਨੂੰ ਸੀਲ ਕਰ ਉਨ੍ਹਾਂ ਦੀ ਆਰਥਿਕ ਕਮਰ ਤੋੜੀ ਗਈ ਹੈ।ਨਸ਼ੇ ਦੀ ਤਸਕਰੀ ਵਿੱਚ ਬਣਾਈ ਗਈ ਸਮਝ ਤੋਂ ਬਾਹਰ ਸੰਪਤੀ ਵਾਲੀ ਇੱਕ ਤਸਕਰ ਔਰਤ ਜਸਬੀਰ ਕੌਰ ਅਤੇ ਉਸ ਦੇ ਇੱਕ ਰਿਸ਼ਤੇਦਾਰ ਦੀ 50 ਲੱਖ ਦੀ ਸੰਪਤੀ ਜ਼ਬਤ ਕੀਤੀ ਗਈ ਹੈ।ਸੀਮਾਵਰਤੀ ਪਿੰਡਾਂ ਵਿੱਚ ਰਹਿਣ ਵਾਲੇ ਇਨ੍ਹਾਂ ਤਸਕਰਾਂ ਨੇ ਸੀਮਾ ਪਾਰ ਪਾਕਿਸਤਾਨੀ ਤਸਕਰਾਂ ਦੇ ਨਾਲ ਮਿਲ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਹਨ ਫਿਰ ਸਥਾਨੀ ਲੈਵਲ ਅਤੇ ਪੰਜਾਬ ਦੇ ਨਾਲ ਦੇਸ਼ ਦੇ ਕਈ ਸਿੱਸਿਆਂ ਵਿੱਚ ਸਪਲਾਈ ਕਰਦੇ ਹਨ।
ਐਸਐਸਪੀ ਦਹੀਆ ਦੇ ਅਨੁਸਾਰ 2 ਤਸਕਰਾਂ ਮਲਕੀਤ ਸਿੰਘ ਅਤੇ ਜਗਜੀਤ ਸਿੰਘ ਦੀ 71 ਲੱਖ 60 ਹਜ਼ਾਰ ਦੀ ਸੰਪਤੀਆਂ ਸੀਲ ਕੀਤੀਆਂ ਗਈਆਂ ਹਨ।22 ਜੁਲਾਈ ਨੂੰ ਪੁਲਿਸ ਨੇ ਦੁਬਲੀ ਪਿੰਡ ਦੇ ਤਸਕਰ ਲਖਵਿੰਦਰ ਸਿੰਘ ਦੀ 88 ਲੱਖ ਦੀ ਸੰਪਤੀ ਸੀਲ ਕੀਤੀ ਹੈ।ਇਸ ਦੇ ਕਬਜ਼ੇ ਤੋਂ ਕੁਝ ਦਿਨ ਪਹਿਲਾਂ 5 ਹਜ਼ਾਰ ਤੋਂ ਜਿਆਦਾ ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ।ਐਸਐਸਪੀ ਨੇ ਦਾਅਵਾ ਕੀਤਾ ਹੈ ਕਿ ਸੰਪਤੀਆਂ ਦੇ ਜ਼ਬਤ ਹੋਣ ਦੇ ਬਾਅਦ ਤਸਕਰਾਂ ਤੇ ਮਾਨਸਿਕ ਅਤੇ ਆਰਥਿਕ ਦਬਾਅ ਵਧੇਗਾ।ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਿਲ ਇਨ੍ਹਾਂ ਤਸਕਰਾਂ ਦੀ ਚੇਨ ਟੁੱਟੇਗੀ।

Related posts

ਐਂਡ੍ਰਾਇਡ 11 ਅਪਡੇਟ ਆ ਗਿਆ: 20% ਤੇਜ਼ੀ ਨਾਲ ਲਾਂਚ ਕਰੇਗਾ ਐਪਸ, ਜਾਣੋ ਨਵੇਂ ਅਪਡੇਟ ‘ਚ ਕੀ ਹੈ ਖਾਸ

htvteam

ਜੈਸੀ ਕਰਨੀ ਵੈਸੀ ਭਰਨੀ ਜ਼ਾਲਮ ਥਾਣੇਦਾਰ ਦਾ ਦੇਖੋ ਹਾਲ, ਜਿੱਥੇ ਡੱਕੇ ਪਿਓ-ਪੁੱਤ, ਹੁਣ ਉਸੇ ਹਵਾਲਾਤ ‘ਚ ਬਣਿਆ ਕੈਦੀ

htvteam

ਬਲੈਕ ਪੈਂਥਰ ਦਾ ਸੁਪਰਹੀਰੋ ਸਾਨੂੰ ਅਲਵਿਦਾ ਕਹਿ ਗਿਆ, ਹਾਲੀਵੁੱਡ ਤੋਂ ਬਾਲੀਵੁੱਡ ਤੱਕ ਸੋਗ ਦੀ ਲਹਿਰ

htvteam