Htv Punjabi
Punjab

ਮੋਗਾ ਵਿੱਚ ਘਰ ਦੇ ਬਾਹਰ ਖੇਡ ਰਹੇ ਮਾਸੂਮ ਨੂੰ ਕੁੱਤਿਆਂ ਨੇ ਨੋਂਚਿਆ

ਮੋਗਾ : ਮੋਗਾ ਜ਼ਿਲ੍ਹੇ ਦੇ ਪਿੰਡ ਵੱਡਾ ਘਰ ਵਿੱਚ ਸ਼ਲੀਵਾਰ ਸਵੇਰੇ ਲਾਵਾਰਿਸ ਕੁੱਤੇ ਨੇ ਘਰ ਦੇ ਬਾਹਰ ਖੇਡ ਰਹੇ ਪੰਜ ਸਾਲਾ ਬੱਚੇ ਦਾ ਮੂੰਹ ਬੁਰੀ ਤਰ੍ਹਾਂ ਨੋਚ ਲਿਆ l ਬੱਚੇ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਮੋਗਾ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ l
ਕੁਲਦੀਪ ਕੌਰ ਨਿਵਾਸੀ ਪਿੰਡ ਵੱਡਾ ਘਰ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਉਨ੍ਹਾਂ ਦਾ 5 ਸਾਲਾ ਬੇਟਾ ਅਰਵਿੰਦਰਪਾਲ ਸਿੰਘ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ l ਇਸ ਦੌਰਾਨ ਇੱਕ ਲਾਵਾਰਿਸ ਕੁੱਤੇ ਨੇ ਉਸ ਦਾ ਮੂੰਹ ਨੋਚ ਲਿਆ l ਬੱਚੇ ਦੀ ਚੀਖਾਂ ਸੁਣਕੇ ਪਰਿਵਾਰ ਵਾਲੇ ਤੁਰੰਤ ਘਰ ਤੋਂ ਬਾਹਰ ਨਿਕਲੇ ਅਤੇ ਉੱਥੇ ਤੋਂ ਕੁੱਤੇ ਨੂੰ ਭਗਾ ਕੇ ਬੱਚੇ ਦੀ ਜਾਨ ਬਚਾਈ l ਗੰਭੀਰ ਜ਼ਖ਼ਮੀ ਹਾਲਤ ਵਿੱਚ ਅਰਵਿੰਦਰਪਾਲ ਨੂੰ ਮੋਗਾ ਦੇ ਸਿਵਿਲ ਹਸਪਤਾਲ ਲਿਆਇਆ ਗਿਆ l ਉੱਥੇ ਹਾਲਤ ਗੰਭੀਰ ਦੇਖਦੇ ਹੋਏ ਮੁੱਢਲੇ ਇਲਾਜ ਦੇ ਬਾਅਦ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ l
ਸਿਵਿਲ ਹਸਪਤਾਲ ਤੋਂ ਲਈ ਗਈ ਜਾਣਕਾਰੀ ਦੇ ਮੁਤਾਬਿਕ ਕੇਵਲ ਮੋਗਾ ਦੇ ਸਿਵਿਲ ਹਸਪਤਾਲ ਵਿੱਚ ਹਰ ਮਹੀਨੇ ਡਾਗ ਬਾਈਟ ਦੇ 300 ਦੇ ਕਰੀਬ ਕੇਸ ਆ ਰਹੇ ਹਨ l ਬਾਵਜੂਦ ਇਸ ਦੇ ਜ਼ਿਲ੍ਹਾ ਪ੍ਰਸ਼ਾਸਨ ਲਾਵਾਰਿਸ ਕੁੱਤਿਆਂ ਅਤੇ ਪਸ਼ੂਆਂ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਦੇ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਿਹਾ ਹੈ l

Related posts

ਜ਼ੀਰਾ ਵਿੱਚ ਸੜਕ ਕਿਨਾਰੇ ਖੜੇ ਟਰੱਕ ਵਿੱਚ ਬੇਕਾਬੂ ਕਾਰ ਵੱਜੀ, ਡਰਾਈਵਰ ਸਮੇਤ ਦੋ ਲੋਕਾਂ ਦੀ ਮੌਤ

Htv Punjabi

ਵੀਡੀਓ; ਜਨਾਨੀ ਦੇ ਪੇਕਿਆਂ ਨੇ ਜਵਾਈ ‘ਤੇ ਲਾਏ ਗਲਤ ਕੰਮ ਦੇ ਦੋਸ਼

htvteam

ਸਵੇਰੇ ਸਵੇਰੇ ਮੱਖਣ ਨਾਲ ਖਾਓ ਮਿਸ਼ਰੀ ਹੋਏਗਾ ਕਮਾਲ

htvteam

Leave a Comment