ਸ਼ਾਹਕੋਟ : ਗੱਡੀ ‘ਤੇ ਪੁਲਿਸ ਦਾ ਸਟੀਕਰ ਲਾ ਕੇ ਚੂਰਾਪੋਸਤ ਸਪਲਾਈ ਕਰਨ ਜਾ ਰਹੇ ਦੋ ਲੋਕਾਂ ਨੂੰ ਪੁਲਿਸ ਨੇ ਮਲਸੀਆਂ ਇਲਾਕੇ ਤੋਂ ਗ੍ਰਿਫਤਾਰ ਕੀਤਾ ਹੈ l ਡੀਐਸਪੀ ਪਿਆਰਾ ਸਿੰਘ ਥਿੰਦ ਨੇ ਦੱਸਿਆ ਕਿ ਨਾਕਾਬੰਦੀ ਕੀਤੀ ਹੋਈ ਸੀ ਤਦ ਪੁਲਿਸ ਦਾ ਸਟੀਕਰ ਲੱਗਾ ਸਵਿਫਟ ਕਾਰ ਨੂੰ ਰੋਕਿਆ ਤਾਂ ਸੀਟ ‘ਤੇ ਦੋ ਬੋਰੇ ਪਏ ਹੋਏ ਸਨ l ਜਾਂਚ ਵਿੱਚ ਪਲਾਸਟਿਕ ਦੇ ਦੋਨੋਂ ਬੋਰਿਆਂ ‘ਤੇ 20 ਕਿਲੋ ਚੂਰਾ ਪੋਸਤ ਬਰਾਮਦ ਹੋਇਆ l ਪੁਲਿਸ ਨ ਕਾਰ ਚਾਲਕ ਦੋਲੋਵਾਲ, ਥਾਣਾ ਕੋਟਈਸੇ ਖਾਂ, ਮੋਗਾ ਦੇ ਰਹਿਣ ਵਾਲੇ ਡਰਾਈਵਰ ਸ਼ਿੰਦਰਪਾਸ ਉਰਫ ਸ਼ਿੰਦਾ ਅਤੇ ਉਸ ਦੇ ਨਾਲ ਬੈਠੇ ਪਿੰਡ ਲਾਟਿਆਵਾਲ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਮੰਗਲ ਸਿੰਘ ਦ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ l 22 ਸਾਲ ਦੇ ਸ਼ਿੰਦਰਪਾਲ ਉਰਫ ਸ਼ਿੰਦਾ ਅਤੇ 25 ਸਾਲ ਦੇ ਮੰਗਲ ਸਿੰਘ ਨੇ ਦੱਸਿਆ ਕਿ ਉਹ 6 ਮਹੀਨੇ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਹੇ ਹਨ l ਜਲੰਧਰ ਟਰੱਕ ਯੂਨੀਅਨ ਦੇ ਨਜ਼ਦੀਕ ਤੋਂ ਗੱਡੀ ‘ਤੇ ਪੰਜਾਬ ਪੁਲਿਸ ਦਾ ਸਟੀਕਰ ਲਾ ਕੇ ਆਉਂਦੇ ਸਨ ਅਤੇ ਸ਼ਾਹਕੋਟ ਦੇ ਏਰੀਏ ਵਿੱਚ ਸਪਲਾਈ ਕਰਦੇ ਸਨ l
previous post
