Htv Punjabi
Punjab Video

CM ਭਗਵੰਤ ਮਾਨ ਨੇ ਪਟਵਾਰੀਆਂ ਦਾ ਪਲਟਿਆ ਪਾਸਾ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ CM ਵੱਲੋਂ ਨਵ-ਨਿਯੁਕਤ ਪਟਵਾਰੀਆਂ ਲਈ ਵੱਡਾ ਐਲਾਨ ਕੀਤਾ।ਮੁੱਖ ਮੰਤਰੀ ਮਾਨ ਨੇ ਪਟਵਾਰੀਆਂ ਲਈ ਟ੍ਰੇਨਿੰਗ ਭੱਤਾ ਵਧਾਉਣ ਦਾ ਵੱਡਾ ਫੈਸਲਾ ਲਿਆ ਹੈ।

ਟ੍ਰੇਨਿੰਗ ਤਹਿਤ ਭੱਤਾ 5000 ਰੁਪਏ ਤੋਂ ਵਧਾ ਕੇ 18000 ਰੁਪਏ ਪ੍ਰਤੀ ਮਹੀਨਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 586 ਪਟਵਾਰੀਆਂ ਦੀ ਨਵੀਂ ਭਰਤੀ ਲਈ ਅੱਜ ਵਿਗਿਆਪਨ ਜਾਰੀ ਹੋਵੇਗਾ।

ਕਲਮ ਛੋੜ ਹੜਤਾਲ ਸਬੰਧੀ ਮੁੱਖ ਮੰਤਰੀ ਨੇ ਨਵ-ਨਿਯੁਕਤ ਪਟਵਾਰੀਆਂ ਨੂੰ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਕਲਮ ਚਲਾਓਗੇ, ਓਨਾ ਹੀ ਭੱਤਾ ਵਧੇਗਾ। ਕਲਮ ਛੋੜ ਹੜਤਾਲ ਨਾਲ ਨੁਕਸਾਨ ਹੀ ਹੋਵੇਗਾ।

ਇਸ ਮੌਕੇ ’ਤੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕਿਹਾ ਕਿ ਪਟਵਾਰੀ ਦੀ ਪ੍ਰੀਖਿਆ ਵਿਚ ਕਰੀਬ ਇਕ ਲੱਕ ਵਿਦਿਆਰਥੀਆਂ ਨੇ ਟੈਸਟ ਦਿੱਤਾ ਸੀ, ਜਿਸ ਵਿਚ 700 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ। ਇਸ ਮੌਕੇ ’ਤੇ ਵਿਤ ਕਮਿਸ਼ਨਰ ਮਾਲ ਕੇੇਏਪੀ ਸਿਨਹਾ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ 201 ਮਹਿਲਾ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੋਰਿਆਂ ਦੇ ਵੈਦ ਨੇ ਬਣਾਇਆ ਰੋਟੀ ਹਜ਼ਮ ਕਰਨ ਵਾਲਾ ਨੁਸਕਾ

htvteam

ਬੜਕਾਂ ਮਾਰਦੇ ਸ਼ਰਾਬੀ ਨੂੰ ਛੇੜ ਬੈਠਾ ਗੁਆਂਢੀ, ਦੇਖੋ ਭੁਸਰੇ ਹੋਏ ਸ਼ਰਾਬੀ ਨੇ ਕਰਤਾ ਕਿਹੜਾ ਕਾਂਡ

Htv Punjabi

ਹਰਿਆਣਾ ਸਿਵਲ ਸਰਵਿਸਿਜ਼ ਜੁਡੀਸ਼ੀਅਲ ਐਗਜ਼ਾਮ ਦੇ ਵਿੱਚ ਲੁਧਿਆਣਾ ਦੀ ਸ਼ਿਵਾਨੀ ਨੇ ਦੂਜਾ ਰੈਂਕ ਕੀਤਾ ਹਾਸਲ, ਪਰਿਵਾਰ ਚ ਖੁਸ਼ੀ ਦਾ ਮਾਹੌਲ

Htv Punjabi

Leave a Comment