ਨਵੀਂ ਦਿੱਲੀ : ਭਾਰਤ ਕੋਰੋਨਾ ਵਾਇਰਸ ਦੇ ਚੱਲਦੇ ਲਾਗੂ ਕੀਤੇ ਗਏ ਲਾਕਡਾਊਨ ਦੇ ਖਤਮ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ ਅਤੇ ਸੋਚ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਡੀ ਆਵਾਜਾਈ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ l ਸਮਾਜਿਕ ਦੂਰੀ ਦਾ ਪਾਲਨ ਕਰਨ ਦਾ ਮਤਲਬ ਹੈ ਸਾਰਵਜਨਿਕ ਪਰਿਵਿਹਨਾਂ ਦਾ ਉਪਯੋਗ ਕਰਨ ਵਿੱਚ ਸਾਵਧਾਨ ਰਹਿਣਾ l ਕਈ ਲੋਕ ਸਵੱਛਤਾ ਦੇ ਮੁੱਦਿਆਂ ਦਾ ਕਾਰਨ ਕੈਬ ਦਾ ਉਪਯੋਗ ਕਰਨ ਵਿੱਚ ਵੀ ਵਿਸ਼ਵਾਸ ਨਹੀਂ ਰੱਖਣਗੇ ਅਤੇ ਆਬਾਦੀ ਦਾ ਇੱਕ ਵੱਡਾ ਹਿੱਸਾ ਨਿਸ਼ਚਿਤ ਰੂਪ ਵਿੱਚ ਇੱਕ ਨਵੀਂ ਕਾਰ ਖਰੀਦਣ ਦੀ ਸੋਚ ਤੋਂ ਅੱਗੇ ਨਹੀਂ ਵੱਧ ਸਕਦਾ l ਇਸ ਗੱਲ ਦੀ ਵੀ ਬਹੁਤ ਚਰਚਾ ਹੈ ਕਿ ਆਰਥਿਕ ਤੰਗੀ ਦੇ ਇਸ ਸਮੇਂ ਵਿੱਚ ਨਵੇਂ ਵਾਹਨ ਨੂੰ ਖਰੀਦਣ ਤੇ ਬਹੁਤ ਸਾਰੇ ਪੈਸੇ ਖਰਚ ਕਰਨ ਦੀ ਬਜਾਏ ਲੋਕ ਆਪਣੀ ਨਕਦੀ ਆਪਣੇ ਕੋਲ ਰੱਖਣਾ ਪਸੰਦ ਕਰਨਗੇ l
ਕੋਰੋਨਾ ਵਾਇਰਸ ਦੇ ਸਮੇਂ ਵਿੱਚ ਤੇਜ਼ੀ ਨਾਲ ਬਦਲਦੀ ਜ਼ਰੂਰਤਾਂ ਦਾ ਸਭ ਤੋਂ ਸੰਭਾਵਿਤ ਸਮਾਧਾਨ ਸੈਂਕੇਡ ਹਂੈਡ ਕਾਰਾਂ ਦਾ ਜ਼ਿਆਦਾ ਇਸਤੇਮਾਲ ਵਿੱਚ ਲਿਆਇਆ ਜਾਣਾ ਹੋ ਸਕਦਾ ਹੈ l ਇਹੀ ਇੱਕ ਵਿਲਪ ਹੈ ਕਿਉਂਕਿ ਜਿਹੜੇ ਇੱਕ ਤੀਰ ਤੋਂ ਦੋ ਸ਼ਿਕਾਰ ਕਰਦਾ ਹੈ, ਯਾਨੀ ਜ਼ਿਆਦਾ ਵੱਡਾ ਖਰਚ ਕੀਤੇ ਬਿਨਾਂ ਸਮਾਜਿਕ ਦੂਰੀ ਬਣਾਈ ਰੱਖਣਾ l ਭਾਰਤੀ ਸੈਕੰਡ ਹੈਂਡ ਕਾਰ ਬਜ਼ਾਰ ਵਿੱਚ ਕਈ ਖਿਡਾਰੀ ਹਨ, ਕੁਝ ਜਿਵੇਂ ਮਾਰੂਤੀ ਸ਼ੁਜ਼ੂਕੀ ਅਤੇ ਹੁੰਡਈ ਮੋਟਰ ਇੰਡੀਆ, ਜਿਹੜੀ ਸਿਰਫ ਆਪਣੀ ਕਾਰਾਂ ਨੂੰ ਹੀ ਦੁਬਾਰਾ ਵੇਚਦੇ ਹਨ ਜਦਕਿ ਹੋਰ ਜਿਵੇਂ ਮਹਿੰਦਰਾ ਫਰਸਟ ਚੁਆਇਸ ਵੀਲਜ਼ ਅਤੇ ਟੋਯੌਟਾ ਯੂ ਟਰੱਸਝ ਸਾਰੇ ਬਰਾਂਡਾਂ ਦੀ ਕਾਰਾਂ ਵਿੱਚ ਸੌਦਾ ਕਰਦੇ ਹਨ l
ਕਈ ਕੰਪਨੀਆਂ ਹੁਣ ਆਪਣੇ ਧੰਦੇ ਦੇ ਇਸ ਪਹਿਲੂ ਨੂੰ ਹੋਰ ਉਤਸੁਕਤਾ ਨਾਲ ਦੇਖ ਰਹੀ ਹੈ l ਉਨ੍ਹਾਂ ਨੂੰ ਲੱਗਦਾ ਹੈ ਕਿ ਲਾਕਡਾਊਨ ਦੇ ਬਾਅਦ ਦੇ ਦਿਨਾਂ ਵਿੱਚ ਵਪਾਰ ਦਾ ਇੱਕ ਚੰਗਾ ਹਿੱਸਾ ਸੈਕੇਂਡ ਹੈਂਡ ਕਾਰਾਂ ਦੀ ਵਿਕਰੀ ਤੋਂ ਆ ਸਕਦਾ ਹੈ l ਮਹਿੰਦਰਾ ਫਰਸਟ ਚੁਆਇਸ ਵੀਲਜ਼ ਦੇ ਐਮਡੀ ਅਤੇ ਸੀਈਓ ਆਸ਼ੂਤੋਸ਼ ਪਾਂਡੇ ਦੇ ਮੁਤਾਬਿਕ ਆਉਣ ਵਾਲੇ ਮਹੀਨਿਆਂ ਵਿੱਚ ਸੈਕੇਂਡ ਹੈਂਡ ਕਾਰ ਬਜ਼ਾਰ ਉਨ੍ਹਾਂ ਸੈਕਟਰਾਂ ਵਿੱਚੋਂ ਇੱਕ ਹੈ ਜਿਹੜਾ ਸਭ ਤੋਂ ਤੇਜ਼ੀ ਨਾਲ ਇਸ ਸੰਕਟ ਤੋਂ ਬਾਹਰ ਆਉਣਗੇ l ਕਾਰ ਅਤੇ ਬਾਈਕ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, ਹੋ ਸਕਦਾ ਹੈ ਕਿ ਗ੍ਰਾਹਕ ਪੈਸੇ ਵੇਚਣ ਦੇ ਲਈ ਡਾਊਨ ਟਰੇਡਿੰਗ ਕਰਨ ਅਤੇ ਆਟੋ ਸੈਕਟਰ ਦੇ ਅੰਦਰ, ਪਹਿਲਾਂ ਤੋਂ ਇਸਤੇਮਾਲ ਕੀਤੀ ਗਈ ਕਾਰਾਂ ਵਿੱਚ ਸ਼ਾਇਦ ਸਭ ਤੋਂ ਚੰਗਾ ਨਿਵੇਸ਼ ਹੋਵੇਗਾ l ਕਈ ਦੁਪਹੀਆ ਗ੍ਰਾਹਕ ਵੀ ਅਪਗਰੇਡ ਕਰ ਕਾਰਾਂ ਨੂੰ ਚੁਣ ਸਕਦੇ ਹਨ l
ਉਨ੍ਹਾਂ ਨੇ ਅੱਗੇ ਕਿਹਾ, ਬੀਐਸ 6 ਅਤੇ ਬੀਐਸ 4 ਦੇ ਵਿੱਚ ਰੇਟ ਦਾ ਅੰਤਰ, ਅਗਲੇ ਕੁਝ ਮਹੀਨਿਆਂ ਵਿੱਚ ਬੀਐਸ 6 ਵਾਹਨਾਂ ਦੀ ਸਪਲਾਈ ਵਿੱਚ ਬਾਧਾ ਅਤੇ ਬਿਹਤਰ ਲੋਨ ਨਾ ਹੋਣਾ ਸੈਕੇਂਡ ਹੈਂਡ ਕਾਰਾਂ ਦਾ ਇਸਤੇਮਾਲ ਵਧਾਉਣ ਵਿੱਚ ਮਦਦ ਕਰਨਗੇ l ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਪੁਰਾਣੀ ਕਾਰਾਂ ਦੇ ਡੀਲਰਾਂ ਦੇ ਲਈ ਚੁਣੌਤੀਪੂਰਨ ਸਮਾਂ ਹੈ ਕਿਉਂਕਿ ਇਹ ਛੋਟੇ ਵਪਾਰੀ ਲਾਕਡਾਊਨ ਦੇ ਕਾਰਨ ਪ੍ਰਭਾਵਿਤ ਹੋਏ ਹਨ l ਉਨ੍ਹਾਂ ਦੇ ਅਨੁਸਾਰ ਪੁਰਾਣੀ ਕਾਰਾਂ ਦੀ ਸਫਲਤਾ ਵੀ ਨਵੀਂ ਕਾਰਾਂ ਤੇ ਨਿਰਭਰ ਹਨ ਕਿਉਂਕਿ ਕਈ ਗ੍ਰਾਹਕ ਆਪਣੇ ਵਾਹਨਾਂ ਦੇ ਐਕਸਚੇਂਜ ਦੇ ਲਈ ਆਉਂਦੇ ਹਨ l
ਕਾਰ ਅਤੇ ਬਾਈਕ ਦੇ ਵੈਬ ਸ਼ੋਅ ਫਰੀਵੀਲੰਿਗ ਤੇ ਐਫਸੀਏ ਇੰਡੀਆ ਦੇ ਮੈਂਬਰ ਅਤੇ ਐਮਡੀ, ਪਾਰਥ ਦੱਤਾ ਨੇ ਕਿਹਾ, ਨਿਕਟ ਭਵਿੱਖ ਵਿੱਚ ਅਜਿਹੇ ਕਈ ਲੋਕ ਹੋਣਗੇ ਜਿਹੜੇ ਸਾਰਵਜਨਿਕ ਪਰਿਵਹਿਨ ਨੂੰ ਛੱਡ ਕੇ ਨਿੱਜੀ ਗੱਡੀਆਂ ਨੂੰ ਅਪਣਾਉਣਾ ਚਾਹੁੰਦੇ ਹਾਂ l ਮੈਨੂੰ ਉਮੀਦ ਹੈ ਕਿ ਜੀਪ ਪੋਰਟਫੋਲੀਓ ਵਿੱਚ ਸੇਲੇਕਟਿਡ ਫਾਰ ਯੂ ਕਾਰ ਪ੍ਰੋਗਰਾਮ ਦੀ ਪਹਿਲਾਂ ਤੋਂ ਜ਼ਿਆਦਾ ਚਰਚਾ ਹੋਵੇਗੀ l
ਹੁਣ ਇਹ ਦੇਖਣਾ ਜਾਣਾ ਚਾਹੀਦਾ ਕਿ ਜਿਸ ਦੇਸ਼ ਵਿੱਚ ਕੁੱਲ ਆਬਾਦੀ ਦੇ ਹਿਸਾਬ ਤੋਂ ਕਾਰਾਂ ਦੀ ਸੰਖਿਆ ਕਾਫੀ ਘੱਟ ਹੈ, ਉਸ ਵਿੱਚ ਕੋਰੋਨਾ ਵਾਇਰਸ ਦੀ ਵਜ੍ਹਾ ਕਾਰਨ ਕਿਸ ਤਰ੍ਹਾਂ ਦੇ ਬਦਲਾਅ ਆਉਂਦੇ ਹਨ l ਪਿਛਲੇ ਇੱਕ ਮਹੀਨੇ ਵਿੱਚ ਇਸ ਮਹਾਂਮਾਰੀ ਦਾ ਸਭ ਤੋਂ ਵੱਡਾ ਅਸਰ ਉਡਾਣਾਂ ਅਤੇ ਹੋਟਲ ਉਦਯੋਗਾਂ ਦੇ ਬਾਅਦ ਆਟੋ ਸੈਕਟਰ ਤੇ ਪਿਆ ਹੈ l ਇਸ ਮੁਸ਼ਕਿਲ ਸਮੇਂ ਵਿੱਚ ਸੈਕੇਂਡ ਹੈਂਡ ਕਾਰਾਂ ਦੀ ਵਧੀ ਹੋਈ ਵਿਕਰੀ ਇੱਕ ਚੰਗਾ ਸੰਕੇਤ ਲੈ ਕੇ ਆ ਸਕਦੀ ਹੈ l