Htv Punjabi
Uncategorized

ਔਰਤ ਨੂੰ ਆਈ ਹੋਈ ਸੀ ਮਹਾਂਵਾਰੀ ਆਹ ਦੇਖੋ ਬਾਕੀ ਔਰਤਾਂ ਨੇ ਰਲ ਕੇ ਉਸ ਨਾਲ ਕੀ ਕੀਤਾ ਚੀਕਾਂ ਮਾਰਦੀ ਔਰਤ ਥਾਣੇ ਜਾ ਪਹੁੰਚੀ

ਕੋਲਕੱਤਾ ; ਇੱਕ ਪਾਸੇ ਜਿੱਥੇ ਸਾਰੀ ਦੁਨੀਆਂ ਅੱਜ ਮਹਿਲਾ ਦਿਵਸ ਮਨ੍ਹਾਂ ਰਹੀ ਹੈ, ਉੱਥੇ ਦੂਜੇ ਪਾਸੇ ਇਸ ਦਿਹਾੜੇ ਤੋਂ ਠੀਕ ਇੱਕ ਦਿਨ ਪਹਿਲਾਂ ਕੋਲਕਾਤਾ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਨੇ ਔਰਤਾਂ ਨੂੰ ਵੱਧ ਅਧਿਕਾਰ ਅਤੇ ਸਨਮਾਨ ਦੇਣ ਦੀਆਂ ਗੱਲਾਂ ਕਰਨ ਵਾਲੇ ਸਮਾਜ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਹੈ l ਜੀ ਹਾਂ ਇਹ ਬਿਲਕੁਲ ਸੱਚ ਐ ਤੇ ਇਹ ਸੱਚ ਵਾਪਰਿਆ ਕੋਲਕਾਤਾ ਦੇ ਰਾਜਾਰਹਾਟ ਇਲਾਕੇ ਦੇ ਰਹਿਣ ਵਾਲੀ ਇੱਕ ਔਰਤ ਨਾਲ ਜਿਹੜੀ ਆਪਣੇ ਪਤੀ ਨਾਲ ਸੂਬੇ ਦੇ ਹਥਨੀਬਾਗ ਇਲਾਕੇ ਅੰਦਰ ਬਣੇ ਇੱਕ ਥੀਏਟਰ ਵਿੱਚ ਗਈ ਤਾਂ ਮਨੋਰੰਜਨ ਦੇ ਇਰਾਦੇ ਨਾਲ ਸੀ ਪਰ ਉੱਥੋਂ ਰੋਂਦੀ ਹੋਈ ਬਾਹਰ ਨਿਕਲੀ l ਦਰਅਸਲ, ਇਸ ਔਰਤ ਨੂੰ ਉਸ ਦਿਨ ਮਹਾਂਵਾਰੀ ਚੱਲ ਰਹੀ ਸੀ ਤੇ ਏਸ ਲਈ ਜਦੋਂ ਉਹ ਥੀਏਟਰ ਦੇ ਬਾਥਰੂਮ ਅੰਦਰ ਜਾਣ ਲੱਗੀ ਤਾਂ ਬਾਥਰੂਮ ਦੇ ਬਾਹਰ ਮੌਕੇ ਤੇ ਮੌਜੂਦ ਇੱਕ ਮਹਿਲਾ ਮੁਲਾਜ਼ਮ ਨੂੰ ਜਦੋਂ ਇਹ ਪਤਾ ਲੱਗਾ ਕਿ ਮਹਿਲਾ ਨੂੰ ਮਹਾਂਵਾਰੀ ਐ ਤਾਂ ਉਸ ਨੇ ਤੁਰੰਤ ਉਸ ਔਰਤ ਨੂੰ ਬਾਥਰੂਮ ਇਸਤੇਮਾਲ ਕਰਨ ਤੋਂ ਰੋਕ ਦਿੱਤਾ l ਕਾਰਨ ਪੁੱਛਣ ਤੇ ਮਹਿਲਾ ਮੁਲਾਜ਼ਮ ਅਤੇ ਉਸ ਔਰਤ ਦਰਮਿਆਨ ਬਹਿਸ ਛਿੜ ਪਈ ਤੇ ਰੌਲਾ ਪੈਂਦਿਆਂ ਦੇਖ ਮੌਕੇ ਤੇ ਕੁਝ ਹੋਰ ਔਰਤਾਂ ਵੀ ਇੱਕਠੀਆਂ ਹੋ ਗਈਆਂ l ਪੀੜਿਤ ਔਰਤ ਅਨੁਸਾਰ ਉਸ ਦੀ ਹੈਰਾਨੀ ਦਾ ਉਸ ਵੇਲੇ ਟਿਕਾਣਾ ਨਾ ਰਿਹਾ ਜਦੋਂ ਬਾਥਰੂਮ ਦੇ ਬਾਹਰ ਤੈਨਾਤ ਮਹਿਲਾ ਮੁਲਾਜ਼ਮ ਦਾ ਤਮਾਸ਼ਾ ਵੇਖਣ ਆਈਆਂ ਔਰਤਾਂ ਨੇ ਵੀ ਸਾਥ ਦੇਣਾ ਸ਼ੁਰੂ ਕਰ ਦਿੱਤਾ l ਆਪਣੀ ਬੇਇਜ਼ਤੀ ਹੁੰਦੀ ਵੇਖ ਰੋਂਦੀ ਹੋਈ ਭੱਜ ਕੇ ਆਪਣੇ ਪਤੀ ਕੋਲ ਜਾ ਪਹੁੰਚੀ ਤੇ ਪਤਾ ਲੱਗਣ ਤੇ ਔਰਤ ਦਾ ਪਤੀ ਭੜਕ ਕੇ ਪਤਨੀ ਦੇ ਨਾਲ ਨਜ਼ਦੀਕ ਦੇ ਥਾਣੇੇ ਜਾ ਪਹੁੰਚਿਆ l ਮਾਮਲਾ ਪੁਲਿਸ ‘ਚ ਪਹੁੰਚਣ ਤੋਂ ਬਾਅਦ ਥੀਏਟਰ ਪ੍ਰਬੰਧਕਾਂ ਨੇ ਆਪਣੀ ਗਰਦਨ ਜਦੋਂ ਕਾਨੂੰਨ ਦੇ ਸ਼ਿਕੰਜੇ ‘ਚ ਫਸਦੀ ਦੇਖੀ ਤਾਂ ਉਨ੍ਹਾਂ ਨੇ ਤੁਰੰਤ ਪੀੜਿਤ ਪਤੀ ਪਤਨੀ ਕੋਲੋਂ ਬਿਨਾਂ ਸ਼ਰਤ ਲਿਖਤੀ ਤੌਰ ਤੇ ਮਾਫੀ ਮੰਗ ਲਈ l ਇਸ ਦੌਰਾਨ ਔਰਤ ਦੇ ਪਤੀ ਨੇ ਪੁਲਿਸ ਨੂੰ ਦੱਸਿਆ ਕਿ ਇਹ ਉਸ ਦੀ ਪਤਨੀ ਦੀ ਜ਼ਿੰਦਗੀ ਦੇ ਸਭ ਤੋਂ ਮਾੜੇ ਦਿਨਾਂ ਵਿੱਚੋਂ ਇੱਕ ਸੀ ਜਿਸ ਦੌਰਾਨ ਉਸ ਨੂੰ ਮਾਨਸਿਕ ਤਸੀਹੇ ਝੱਲਣ ਵਰਗਾ ਤਜਰਬਾ ਹੋਇਆ ਹੈ ਤੇ ਏਸ ਨਾਲ ਧੁਰ ਅੰਦਰ ਤੱਕ ਸੱਟ ਵੱਜੀ ਹੈ l

Related posts

ਕੋਰੋਨਾ : ਸਮਾਂ ਰਹਿੰਦਿਆਂ ਦਵਾਈ ਨਾ ਨਿਕਲੀ ਤਾਂ ਬੀਮਾਰੀ ਹਰ ਸਾਲ ਆਵੇਗੀ ਵਾਪਸ, ਅਮਰੀਕੀ ਮਾਹਿਰ

Htv Punjabi

ਕੀਂ ਤੁਸੀਂ ਜਾਣਦੇ ਹੋ : ਭਾਰਤ ‘ਚ ਬਣੇ ਛੀਟ ਦੇ ਕੱਪੜਿਆਂ ਕਾਰਨ, ਯੋਰੋਪ ‘ਚ ਹੋਏ ਸਨ ਦੰਗੇ? ਜਾਣੋ ਇਤਿਹਾਸ

Htv Punjabi

ਹੁਣ ਕੰਗਨਾ ਰਣੌਤ ਨਾਲ ਹੋਇਆ ਕਰਨਗੇ ਸੱਤ ਪੁਲਿਸ ਵਾਲੇ

htvteam

Leave a Comment