Htv Punjabi
Uncategorized

ਬੰਦੇ ਨੇ ਦੁਕਾਨ ਤੋਂ ਮੰਗਾਇਆ ਰਾਸ਼ਨ ਦੇਣ ਪਹੁੰਚਿਆ ਮੁਸਲਿਮ ਡਿਲੀਵਰੀ ਵਾਲਾ, ਬੰਦੇ ਨੇ ਪਾ ਲਈ ਭਸੂੜੀ, ਫੇਰ ਪੁਲਿਸ ਨੇ ਵੀ ਕੀਤਾ ਆਹ ਕੰਮ!

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਇਸ ਕਹਿਰ ਦੇ ਵਿੱਚ ਧਰਮ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ l ਅਜਿਹੇ ਵੀ ਕਈ ਮਾਮਲੇ ਦੇਖਣ ਵਿੱਚ ਆ ਰਹੇ ਹਨ ਜਿੱਥੇ ਧਰਮ ਵਿਸ਼ੇਸ ਦੇ ਲੋਕਾਂ ਤੋਂ ਸਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ l ਅਜਿਹੇ ਵਿੱਚ ਇੱਕ ਮਾਮਲਾ ਮੁੰਬਈ ਦਾ ਸਾਹਮਣੇ ਆਇਆ ਹੈ ਜਿੱਥੇ ਇੱਕ ਡਿਲੀਵਰੀ ਬੁਆਏ ਤੋ਼ ਇੱਕ ਸ਼ਖ਼ਸ਼ ਨੇ ਸਿਰਫ ਇਸ ਲਈ ਸਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਹ ਮੁਸਲਮਾਨ ਹੈ l ਹਾਲਾਂਕਿ ਪੁਲਿਸ ਨੇ ਇਸ ਸ਼ਖ਼ਸ਼ ਨੂੰ ਗਿ੍ਰਫਤਾਰ ਕਰ ਲਿਆ ਹੈ ਪਰ ਇਸ ਤੇ ਬਾਲੀਵੁਡ ਐਕਟਰ ਜੀਸ਼ਾਨ ਅਯੂਬ ਨੇ ਟਵੀਟ ਦੇ ਜ਼ਰੀਏ ਆਪਣਾ ਰਿਏਕਸ਼ਨ ਦਿੱਤਾ ਹੈ ਅਤੇ ਮੁੰਬਈ ਪੁਲਿਸ ਦੀ ਤਾਰੀਫ ਵੀ ਕੀਤੀ ਹੈ l
ਬਾਲੀਵੁਡ ਐਕਟਰ ਜੀਸ਼ਾਨ ਅਯੂਬ ਨੇ ਇਸ ਵੀਡੀਓ ਨੂੰ ਰੀਟਵੀਟ ਕਰਦੇ ਹੋਏ ਮੁੰਬਈ ਪੁਲਿਸ ਦੀ ਤਾਰੀਫ ਕਰਦੇ ਹੋਏ ਲਿਖਿਆ ਹੈ, ਇਸ ਦੇ ਲਈ ਸੈਲਿਊਟ ਮੁੰਬਈ ਪੁਲਿਸ l ਇਸ ਵੀਡੀਓ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਇ ਸ਼ਖ਼ਸ਼ ਡਿਲੀਵਰੀ ਬੁਆਏ ਤੋਂ ਸਮਾਨ ਲੈਣ ਤੋਂ ਸਾਫ ਇਨਕਾਰ ਕਰ ਰਿਹਾ ਹੈ l ਹਾਲਾਂਕਿ ਇਸ ਵੀਡੀਓ ਵਿੱਚ ਨਜ਼ਰ ਆ ਰਹੀ ਔਰਤ ਗਰਾਸਰੀ ਲੈਣ ਦੇ ਲਈ ਤਿਆਰ ਨਜ਼ਰ ਵੀ ਆਉਂਦੀ ਹੈ ਪਰ ਉਹ ਸ਼ਖ਼ਸ਼ ਅਜਿਹਾ ਕਰਨ ਦੇ ਲਈ ਤਿਆਰ ਨਹੀਂ ਹੁੰਦਾ ਹੈ l ਇਸ ਡਿਲੀਵਰੀ ਬੁਆਏ ਦੀ ਸ਼ਿਕਾਇਤ ਤੇ ਇਸ ਸ਼ਖ਼ਸ਼ ਨੂੰ ਗਿ੍ਰਫਤਾਰ ਕਰ ਲਿਆ ਗਿਆ ਸੀ l
ਦੇਸ਼ ਵਿੱਚ ਜ਼ਾਰੀ ਲਾਕਡਾਊਨ ਦੇ ਬਾਵਜੂਦ ਮਾਮਲਿਆਂ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ l ਇਸ ਦੌਰਾਨ ਦੇਸ਼ ਵਿੱਚ ਕੋਰੋਨਾ ਵਾਇਰਸ ਦ; ਅੰਕੜਾ 23 ਹਜ਼ਾਰ ਪਾਰ ਕਰ ਗਿਆ ਹੈ l ਸਿਹਤ ਮੰਤਰਾਲਿਆ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਮੁਤਾਬਿਕ ਭਾਰਤ ਵਿੱਚ ਕੋਰੋਨਾ ਵਾਇਰਸ ਪ੍ਰਭਾਵਿਤਾਂ ਦੀ ਸੰਖਿਆ 23,077 ਹੋ ਗਈ ਹੈ l ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 1684 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 37 ਲੋਕਾਂ ਦੀ ਮੌਤ ਹੋਈ ਹੈ l ਉੱਥੇ ਹੀ ਦੇਸ਼ ਵਿੱਚ ਦੇ ਹੁਣ ਤੱਕ 718 ਲੋਕਾਂ ਦੀ ਮੌਤ ਹੋ ਚੁੱਕੀ ਹੈ l ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ 4,749 ਮਰੀਜ਼ ਇਸ ਬੀਮਾਰੀ ਨੂੰ ਹਰਾਉਣ ਵਿੱਚ ਕਾਮਯਾਬ ਵੀ ਹੋਏ ਹਨ l

Related posts

ਸਤਿਸੰਗ `ਤੇ ਆਏ ਬੱਚੇ ਨੂੰ ਪਿੱਟਬੁਲ ਨੇ ਬਣਾਇਆ ਸ਼ਿਕਾਰ

htvteam

ਇੱਕ ਨਾਈ ਨੇ ਪਾਤਾ ਵੱਡਾ ਸਿਆਪਾ, ਹੋਗੀ ਕਰੋਨਾ ਕਰੋਨਾ, ਪ੍ਰਸ਼ਾਸ਼ਨ ਨੂੰ ਪਈਆਂ ਭਾਜੜਾਂ

Htv Punjabi

ਨਹੀਂ ਟਲਦੇ ਕਿਸਾਨ ਕੋਰੋਨਾ ਦੌਰਾਨ ਹੱਥਾਂ ‘ਚ ਝੰਡੇ ਫੜ੍ਹ ਮਜ਼ਦੂਰਾਂ ਸਮੇਤ ਜਾ ਚੜ੍ਹੇ ਇੱਥੇ, ਸਰਕਾਰ ਨੂੰ ਪਾਈਆਂ ਭਾਜੜਾਂ

Htv Punjabi

Leave a Comment