Htv Punjabi
Uncategorized

ਕਰੋਨਾ ਮਹਾਂਮਾਰੀ : ਦੇਖੋ ਅਮਰੀਕਾ ਕਿਵੇਂ ਵੱਧ ਰਿਹੈ ਆਰਥਿਕ ਬਰਬਾਦੀ ਵੱਲ

ਨਿਊਜ਼ ਡੈਸਕ : ਦੁਨੀਆਂ ਵਿੱਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 32,75,475 ਲੋਕਾਂ ਦੇ ਪ੍ਰਭਾਵਿਤ ਹੋਣ ਅਤੇ 2,31,573 ਮੌਤਾਂ ਦੇ ਬਾਅਦ ਵਿਸ਼ਵਿਕ ਅਰਥਵਿਵਸਥਾ ਵਿੱਚ ਜ਼ਬਰਦਸਤ ਗਿਰਾਵਟ ਦੇਖੀ ਜਾ ਰਹੀ ਹੈ l ਅਮਰੀਕਾ ਵਰਗੀ ਵਿਸ਼ਵ ਮਹਾਂਸ਼ਕਤੀ ਵਿੱਚ ਹਾਲਾਤ ਹੋਰ ਵੀ ਬਦਤਰ ਹਨ, ਜਿੱਥੇ ਦੂਸਰੀ ਤਿਮਾਹੀ 30 ਫੀਸਦੀ ਗਿਰਾਵਟ ਦੇ ਨਾਲ ਤਬਾਹ ਹੋਣ ਦੇ ਸੰਕੇਤ ਦੇ ਰਹੀ ਹੈ l ਇਹ 1920-30 ਦੇ ਦਸ਼ਕ ਦੀ ਮਹਾਂਮੰਦੀ ਤੋਂ ਵੀ ਭਿਆਨਕ ਅਵਿਵਸਥਾ ਪੈਦਾ ਕਰ ਸਕਦੀ ਹੈ l
ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਨੇ ਟਰੇਜਰੀ ਅਤੇ ਫੈਡਰਲ ਰਿਜ਼ਰਵ ਅਧਿਕਾਰੀ ਪਾਵੇਲ ਦੇ ਹਵਾਲੇ ਨਾਲ ਲਿਖਿਆ ਹੈ ਕਿ ਦੇਸ਼ ਵਿੱਚ ਕਾਰੋਬਾਰ ਬੰਦ ਹੋ ਅਤੇ ਹੋਰ ਲੋਕਾਂ ਦੇ ਘਰਾਂ ਤੋਂ ਬਾਹਰ ਨਾ ਨਿਕਲਣ ਦੇ ਚੱਲਦੇ ਅਮਰੀਕੀ ਅਰਥਵਿਵਸਥਾ ਦੀ ਦੂਸਰੀ ਤਿਮਾਹੀ ਬੁਰੀ ਹਾਲਤ ਵਿੱਚ ਆ ਗਈ ਹੈ l ਇਨ੍ਹਾਂ ਹਾਲਾਤਾਂ ਵਿੱਚ ਵੰਭੀਰ ਆਰਥਿਕ ਅਵਿਵਸਥਾ ਪੈਦਾ ਹੋਣ ਦੇ ਚੱਲਦੇ ਇਸ ਦੇ ਬਿਹਤਰ ਹੋਣ ਵਿੱਚ ਕਈ ਸਾਲ ਲੱਗ ਸਕਦੇ ਹਨ l 26 ਸਾਲ ਤੋਂ ਜ਼ਿਆਦਾ ਅਮਰੀਕੀ ਪਹਿਲਾਂ ਹੀ ਰੁਜ਼ਗਾਰ ਖੋ ਚੁੱਕੇ ਹਨ ਜਿਸ ਦੇ ਹੋਰ ਬੁਰੇ ਹੋਣ ਦੀ ਆਸ਼ੰਕਾ ਹੈ l ਪਾਵੇਲ ਨੇ ਕਿਹਾ, ਅਸੀਂ ਦੂਸਰੀ ਤਿਮਾਹੀ ਦੇ ਲਈ ਆਰਥਿਕ ਡਾਟਾ ਦੇਖਣ ਜਾ ਰਹੇ ਹਾਂ ਜਿਹੜਾ ਅਰਥਵਿਵਸਥਾ ਦੇ ਲਈ ਉਨ੍ਹਾਂ ਦੁਆਰਾ ਦੇਖੇ ਗਏੇ ਕਿਨ੍ਹਾਂ ਹੀ ਅੰਕੜਿਆਂ ਤੋਂ ਬਦੱਤਰ ਹੈ l ਆਕਸਫੋਰਡ ਇਕਨਾਮਿਕਸ ਦੇ ਮੁਖੀ ਅਮਰੀਕੀ ਵਿੱਤੀ ਅਰਥਸ਼ਾਸ਼ਤਰੀ ਕੈਥੀ ਬੋਸਜੇਂਸਿਕ ਨੇ ਕਿਹਾ, ਕਾਂਗਰਸ ਅਤੇ ਟਰੰਪ ਪ੍ਰਸ਼ਾਸਨ ਦੀ ਦੇਰੀ ਨਾਲ ਸੰਕਟ ਹੋਰ ਵੱਧ ਗਿਆ ਹੈ l ਨੋਬੇਲ ਨਾਲ ਸਨਮਾਨਿਤ ਅਰਥਸ਼ਾਸ਼ਤਰੀ ਪਾਲ ਰੋਮਰ ਨੇ ਕਿਹਾ, ਸਰਕਾਰ ਨੂੰ ਬਜ਼ਾਰ ਦਾ ਭਰੋਸਾ ਜਿੱਤਣ ਦੇ ਲਈ ਘੱਟ ਤੋਂ ਘੱਟ 100 ਅਰਬ ਡਾਲਰ ਖਰਚ ਕਰਨੇ ਪੈਣਗੇ, ਨਹੀਂ ਤਾਂ ਹਾਲਾਤ ਕਾਬੂ ਤੋਂ ਬਾਹਰ ਦਿਖ ਰਹੇ ਹਨ l
ਕੋਰੋਨਾ ਦੀ ਮਾਰ ਝੱਲ ਰਹੇ ਨਿਊਯਾਰਕ ਵਾਸੀਆਂ ਦੇ ਸਾਹਮਣੇ ਹੁਣ ਨਵੀਂ ਸੱਮਸਿਆ ਆਉਣ ਲੱਗੀ ਹੈ l ਵੱਡੀ ਸੰਖਿਆ ਵਿੱਚ ਮੌਤਾਂ ਦੇ ਬਾਅਦ ਹੁਣ ਉਨ੍ਹਾਂ ਨੂੰ ਦਫਨਾਉਣ ਵਿੱਚ ਦਿੱਕਤ ਆ ਰਹੀ ਹੈ l ਬੁੱਧਵਾਰ ਨੂੰ ਬਰੁਕਲੀਨ ਵਿੱਚ ਲੋਕਾਂ ਨੂੰ ਪੁਲਿਸ ਨੂੰ ਬੁਲਾਉਣਾ ਪਿਆ l ਦਰਅਸਲ, ਉੱਥੇ ਦੇ ਕਬਰਿਸਤਾਨ ਦੇ ਬਾਹਰ ਟਰੱਕਾਂ ਵਿੱਚ ਬਰਫ ਵਿੱਚ ਵੱਡੀ ਸੰਖਿਆ ਵਿੱਚ ਲਾਸ਼ਾਂ ਪਈਆਂ ਸਨ ਅਤੇ ਹੁਣ ਉਨ੍ਹਾਂ ਵਿੱਚੋਂ ਬਦਬੂ ਆਉਣ ਲੱਗੀ ਹੈ l ਪੁਲਿਸ ਅਫਸਰ ਨੇ ਦੱਸਿਆ ਕਿ ਸ਼ਾਮ ਨੂੰ ਇੱਕ ਵੱਡੇ ਰੈਫਰੀਜਰੇਟਰ ਟਰੱਕ ਵਿੱਚ ਲਾਸ਼ਾਂ ਨੂੰ ਸਥਾਨਾਂਤਰਿਤ ਕਰ ਦਿੱਤਾ ਗਿਆ l
ਬੈਲਜ਼ੀਅਮ ਵਿੱਚ ਪਿਛਲੇ 24 ਘੰਟਿਆਂ ਵਿੱਚ 170 ਲੋਕਾਂ ਦੀ ਮੌਤ ਦੇ ਨਾਲ ਹੁਣ ਤੱਕ ਮਰਨ ਵਾਲਿਆਂ ਦਾ ਅੰਕੜਾ 7594 ਹੋ ਗਿਆ ਹੈ l ਉੱਥੇ ਹੀ ਵਾਇਰਸ ਦੇ 48519 ਮਾਮਲੇ ਆ ਚੁੱਕੇ ਹਨ l
ਕੋਰੋਨਾ ਨਾਲ ਲੜ ਰਹੀ ਦੁਨੀਆਂ ਵਿੱਚ ਜਾਂਚ ਦਾ ਦਾਇਰਾ ਵਧਾਉਣ ਦੇ ਨਾਲ ਮਰੀਜ਼ਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ l ਉੱਧਰ ਦੂਜੇ ਪਾਸੇ ਇਸ ਬੀਮਾਰੀ ਨਾਲ ਲੜ ਕੇ ਠੀਕ ਹੋਣ ਵਾਲਿਆਂ ਦਾ ਅੰਕੜਾ ਵੀ 10,17,051 ਹੋ ਗਿਆ ਹੈ l ਵੀਰਵਾਰ ਦੇਰ ਰਾਤ ਤੱਕ 32,75,475 ਲੋਕ ਇਸ ਦੀ ਚਪੇਟ ਵਿੱਚ ਆ ਚੁੱਕੇ ਸਨ l ਕੁੱਲ ਮਰੀਜ਼ਾਂ ਦੇ ਹਿਸਾਬ ਨਾਲ ਦੇਖੀਏ ਤਾਂ ਕਰੀਬ 31 ਫੀਸਦੀ ਇਸ ਵਾਇਰਸ ਕਾਰਨ ਠੀਕ ਹੋ ਚੁੱਕੇ ਹਨ l ਉੱਥੇ ਹੀ ਅਲੱਗ ਅਲੱਗ ਦੇਸ਼ਾਂ ਵਿੱਚ ਇਲਾਜ ਕਰਵਾ ਰਹੇ 20,03,017 ਮਰੀਜ਼ਾਂ ਵਿੱਚ ਤਿੰਨ ਫੀਸਦੀ 54919 ਦੀ ਸਥਿਤੀ ਗੰਭੀਰ ਹੈ l
ਪਾਕਿਸਤਾਨ ਵਿੱਚ ਕੋਰੋਨਾ ਕਾਰਨ ਹਾਲਤ ਹੌਲੀ ਹੌਲੀ ਖਰਾਬ ਹੋ ਰਹੇ ਹਨ l ਪ੍ਰਭਾਵਿਤਾਂ ਦੀ ਸੰਖਿਆ 15759 ਹੋ ਗਈ ਹੈ, ਜਦ ਕਿ ਹੁਣ ਤੱਕ ਕੁੱਲ 346 ਲੋਕਾਂ ਦੀ ਮੌਤ ਹੋਈ l ਵਾਇਰਸ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਪੰਜਾਬ ਅਤੇ ਸਿੰਧ ਪ੍ਰਾਂਤ ਹੈ l ਪੰਜਾਬ ਪ੍ਰਾਂਤ ਵਿੱਚ ਕੋਰੋਨਾ ਤੋਂ ਪ੍ਰਭਾਵਿਤਾਂ ਦੀ ਸੰਖਿਆ 6061 ਹੋ ਗਈ ਹੈ, ਜਦ ਕਿ ਸਿੰਘ ਵਿੱਚ 5695 ਲੋਕ ਇਸ ਦੇ ਪ੍ਰਭਾਵਿਤ ਪਾਏ ਗਏ ਹਨ l ਦੱਸ ਦਈਏ ਕਿ ਦੇਸ਼ ਵਿੱਚ ਮੰਤਰੀ ਅਤੇ ਵਿਧਾਇਕ ਵੀ ਕੋਰੋਨਾ ਦੀ ਚਪੇਟ ਵਿੱਚ ਆ ਚੁੱਕੇ ਹਨ l
ਦੱਸ ਦਈਏ ਕਿ ਆਪਣੀ ਮੰਗੇਤਰ ਤੋਂ ਇੱਕ ਮੁੰਡੇ ਦਾ ਪਿਤਾ ਬਣਨ ਦੇ ਠੀਕ ਇੱਕ ਦਿਨ ਬਾਅਦ ਬਿ੍ਰਟੇਨ ਬੋਰਿਸ ਜਾਨਸਨ ਆਪਣੀ ਕੈਬਿਨੇਟ ਦੇ ਸਾਰੇ ਮੰਤਰੀਆਂ ਨਾਲ ਮੀਟਿੰਗ ਕੀਤੀ l ਮੀਟਿੰਗ ਵਿੱਚ ਕੋਵਿਡ-19 ਸੰਕਟ ਤੇ ਸਰਕਾਰ ਦੇ ਕਦਮਾਂ ਅਤੇ ਲਾਕਡਾਊਨ ਘੱਟ ਕਰਨ ਤੇ ਗੱਲਬਾਤ ਹੋਈ l ਇਸ ਦੌਰਾਨ, ਵਿਰੋਧੀਆਂ ਨੇ ਇਲਜ਼ਾਮ ਲਾਇਆ ਹੈ ਕਿ ਸਰਕਾਰ ਨੇ ਲਾਕਡਾਊਨ ਵਿੱਚ ਦੇਰੀ ਕੀਤੀ ਅਤੇ ਮੈਡੀਕਲ ਨਾਲ ਜੁੜੇ ਸਟਾਫ ਦੇ ਲਈ ਸੁਰੱਖਿਆਤਮਕ ਉਪਕਰਣਾਂ ਦੀ ਵਿਵਸਥਾ ਕਰਨ ਵਿੱਚ ਵਿਫਲ ਰਹੀ l

Related posts

ਜੰਮੂ-ਕਸ਼ਮੀਰ ‘ਚ ਹੋਏ ਅੱਤਵਾਦੀ ਹਮਲੇ ‘ਚ 2 ਜਵਾਨ ਸ਼ਹੀਦ, 3 ਜ਼ਖਮੀ

htvteam

ਇਸ ਸਟੇਸ਼ਨ ਦਾ ਨਹੀਂ ਹੇ ਕੋਈ ਨਾਮ, ਦੇਖੋ ਕਿਉਂ ?

Htv Punjabi

3 ਸਾਲਾਂ ਤੋਂ ਵਿਧਵਾ ਨਾਲ ਹੋ ਰਿਹਾ ਸੀ ਗਲਤ ਕੰਮ!

htvteam

Leave a Comment