Htv Punjabi
Punjab

ਪੰਜਾਬ ਚ ਨਸ਼ੇ ਦੀ ਹੌਲਨਾਕ ਤਸਵੀਰ, ਨੌਜਵਾਨ ਨੇ ਪਤਨੀ ਨੂੰ ਵੀ ਲਈ ਨਸ਼ੇ ਦੀ ਆਦਤ, ਲੌਕਡਾਊਨ ਚ ਨਸ਼ਾ ਨਹੀਂ ਮਿਲਿਆ ਤਾਂ ਕੀਤਾ ਆਹ ਕੰਮ

ਫਤਿਹਗੜ ਸਾਹਿਬ : ਲਾਕਡਾਊਨ ਵਿੱਚ ਟੁੱਟੀ ਨਸ਼ਾ ਸਪਲਾਈ ਦੀ ਚੇਨ ਵਿੱਚ ਨਸ਼ੀਲਾ ਪਦਾਰਥ ਨਾ ਮਿਲਣ ਤੋਂ ਪਰੇਸ਼ਾਨ ਜੋੜੇ ਨੇ ਖੁਦਕੁਸ਼ੀ ਕਰ ਲਈ।ਘਟਨਾ ਬੱਸੀ ਪਠਾਣਾਂ ਦੇ ਪਿੰਡ ਵਜੀਦਪੁਰ ਦੀ ਹੈ।ਜੋੜੇ ਵਿੱਚ ਪਤੀ 27 ਸਾਲ ਦਾ ਸੀ, ਜਦ ਕਿ ਪਤਨੀ 26 ਦੀ।ਪੋਸਟਮਾਰਟਮ ਦੇ ਬਾਅਦ ਲਾਸ਼ਾਂ ਨੂੰ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਪਿੰਡ ਦੇ ਸਰਪੰਚ ਸਿ਼ੰਗਾਰਾ ਸਿੰਘ ਨੇ ਦੱਸਿਆ ਕਿ ਨੌਜਵਾਨ ਨਸ਼ੇ ਦਾ ਆਦੀ ਸੀ।ਵਿਆਹ ਦੇ ਬਾਅਦ ਉਸ ਨੇ ਪਤਨੀ ਨੂੰ ਵੀ ਨਸ਼ੇ ਦੇ ਦਲਦਲ ਵਿੱਚ ਲਿਆ।ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਦੇ ਸਮਝਾਉਣ ਤੇ ਵੀ ਦੋਨਾਂ ਨੇ ਨਸ਼ਾ ਨਹੀਂ ਛੱਡਿਆ ਸੀ।ਸ਼ੱਕ ਹੈ ਕਿ ਇਨੀ ਦਿਨੀ ਲਾਕਡਾਊਨ ਵਿੱਚ ਦੋਨਾਂ ਨੂੰ ਨਸ਼ਾ ਨਹੀਂ ਮਿਲਿਆ।ਜਿਸ ਕਰਕੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੇ ਸਨ ਅਤੇ ਘਰ ਵਿੱਚ ਲੜਦੇ ਵੀ ਰਹਿੰਦੇ ਸਨ।

ਵੀਰਵਾਰ ਦੇਰ ਰਾਤ ਦੋੋਨੋਂ ਆਪਣੇ ਕਮਰੇ ਵਿੱਚ ਸੁੱਤੇ ਅਤੇ ਆਪਦੀ ਡੇਢ ਸਾਲ ਦੀ ਬੱਚੀ ਨੂੰ ਮਾਤਾ ਦੇ ਨਾਲ ਸਵਾ ਦਿੱਤਾ ਗਿਆ।ਸਵੇਰੇ ਕਰੀਬ ਸਾਢੇ 6 ਵਜੇ ਬੱਚੀ ਉੱਠ ਕੇ ਰੋਣ ਲੱਗੀ ਤਾਂ ਮਾਤਾ ਨੇ ਦੁੱਧ ਪਿਲਾਉਣ ਦੇ ਲਈ ਦਰਵਾਜ਼ਾ ਖੜਕਾਇਆ।ਕਿਸੇ ਨੇ ਦਰਵਾਜ਼ਾ ਨਾ ਖੋਲਿਆ ਤਾਂ ਮਾਤਾ ਨੇ ਖਿੜਕੀ ਵਿੱਚੋਂ ਦੇਖਿਆ ਕਿ ਨੌਜਵਾਨ ਫਾਂਸੀ ਨਾਲ ਲਟਕ ਰਿਹਾ ਹੈ, ਜਦ ਕਿ ਉਸ ਦੀ ਪਤਨੀ ਬੈਡ ਤੇ ਪਈ ਹੈ।

ਐਸਐਚਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਦੋਨਾਂ ਮ੍ਰਿਤਕਾਂ ਦੇ ਵਾਰਿਸਾਂ ਨੂੰ ਬੁਲਾ ਕੇ ਬਿਆਨ ਦਰਜ ਕਰਕੇ ਪੋਸਟਮਾਰਟਮ ਦੇ ਬਾਅਦ ਲਾਸ਼ਾਂ ਉਨ੍ਹਾਂ ਨੂੰ ਦੇ ਦਿੱਤੀਆਂ ਗਈਆਂ ਹਨ।ਦੋਨਾਂ ਦੀ ਮੌਤ ਦੇ ਅਸਲੀ ਕਾਰਨ ਪੋਸਟਮਾਰਟਮ ਰਿਪੋਰਟ ਵਿੱਚ ਸਾਹਮਣੇ ਆਉਣਗੇ।ਉੱਥੇ, ਬੈਡ ਤੇ ਪਈ ਔਰਤ ਦੀ ਲਾਸ਼ ਨੂੰ ਲੈ ਕੇ ਅਲੱਗ ਅਲੱਗ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਖਿਲਾਫ ਐਨਡੀਪੀਐਸ ਦਾ ਮਾਮਲਾ ਵੀ ਦਰਜ ਸੀ।

Related posts

ਬੈਂਕ ‘ਚ ਹੋਈ 16.93 ਲੱਖ ਰੁਪਏ ਦੀ ਲੁੱਟ; ਲੁਟੇਰੇ ਸੀਸੀਟੀਵੀ ਕੈਮਰੇ ਤੇ ਡੀਵੀਆਰ ਵੀ ਲੈ ਗਏ ਨਾਲ

htvteam

ਸੱਪਾਂ ਵਾਲਾ ਬਾਬਾ ਦੇਖੋ ਕਿਵੇਂ ਘਰ ‘ਚ ਫੇਰ ਗਿਆ ਸਰਾਲ ?; ਦੇਖੋ ਵੀਡੀਓ

htvteam

ਹੁਣੇ ਹੁਣੇ ਰਾਵੀ ਦਰਿਆ ਨੇ ਮਚਾਇਆ ਕਹਿਰ !

htvteam

Leave a Comment