ਮੁਕਤਸਰ : ਰਾਜ ਸਭਾਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼ੁੱਕਰਵਾਰ ਨੂੰ ਇੱਕ ਹੋਟਲ ਵਿੱਚ ਆਯੋਜਿਤ ਬੈਠਕ ਵਿੱਚ ਸ਼ੀਅਦ ਦੀ ਫੇਲ ਹੋ ਚੁੱਕੀ ਲੀਡਰਸਿ਼ਪ ਨੂੰ ਕਿਨਾਰੇ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ।ਉਨ੍ਹਾਂ ਨੇ ਕਿਹਾ ਕਿ ਉਹ ਲੋਕਾਂ ਦੀ ਆਵਾਜ਼ ਬਣ ਕੇ ਚੱਲ ਰਹੇ ਹਨ ਤਾਂ ਕਿ ਸ਼ੀਅਦ ਨੂੰ ਦੁਬਾਰਾ ਸਹੀ ਰਸਤੇ ਤੇ ਲਿਆ ਸਕਣ ਅਤੇ ਪੁਰਾਣੇ ਅਕਾਲੀ ਦਲ ਨੂੰ ਦੁਬਾਰਾ ਕਾਇਮ ਕੀਤਾ ਜਾ ਸਕੇ।ਲੋਕਾਂ ਦਾ ਵਿਸ਼ਵਾਸ਼ ਦੁਬਾਰਾ ਅਕਾਲੀ ਦਲ ਵਿੱਚ ਪੈਦਾ ਕਰਨਾ ਸਮੇਂ ਦੀ ਜ਼ਰੂਰਤ ਹੈ।ਅਕਾਲੀ ਦਲ ਪੰਜਾਬ ਅਤੇ ਪੰਥ ਦਾ ਭਲਾ ਕਰਨ ਦੇ ਸਮਰਥ ਹਨ ਪਰ ਫੇਲ ਹੋ ਗਈ ਲੀਡਰਸਿ਼ਪ ਨੂੰ ਕਿਨਾਰੇ ਕਰਨ ਦੀ ਇਸ ਸਮੇਂ ਸਭ ਤੋਂ ਵੱਡੀ ਜ਼ਰੂਰਤ ਹੈ।ਸੁਖਬੀਰ ਬਾਦਲ ਤੇ ਬਰਸਦੇ ਹੋਏ ਢੀਂਡਸਾ ਨੇ ਕਿਹਾ ਕਿ ਸੁਖਬੀਰ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਦੀ ਕਾਰਜਸ਼ੈਲੀ ਨੂੰ ਵਿਗਾੜ ਦਿੱਤਾ ਹੈ, ਜਿਸ ਕਾਰਨ ਪੰਥਕ ਸੰਸਥਾਵਾਂ ਦੀ ਮਰਿਆਦਾ ਨੂੰ ਬਹੁਤ ਠੇਸ ਪਹੁੰਚੀ ਹੈ।ਪਾਰਟੀ ਵਿੱਚ ਕਾਗਜ਼ਾਂ ਵਿੱਚ ਹੀ ਅਹੁਦੇ ਵੰਡੇ ਜਾ ਰਹੇ ਹਨ।ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਗੈਰ ਸੰਵਿਧਾਨਿਕ ਹੈ।