Htv Punjabi
Punjab Video

ਕਰਫਿਊ ‘ਚ ਬੰਬੂਕਾਟ ‘ਤੇ ਬਿਠਾਕੇ ਲਈ ਆਉਂਦਾ ਸੀ ਨਵੀਂ ਵਿਆਹੀ ਨਾਰ, ਫੇਰ ਨਾਕੇ ‘ਤੇ ਜੋੜੀ ਦੇ LIVE ਕਿਵੇਂ ਪਏ ਹਾਰ   

ਬਰਨਾਲਾ (ਰਾਜੇਸ਼ ਗੋਇਲ):ਕਰਫਿਊ ਦੇ ਏਸ ਮਾਹੌਲ ‘ਚ ਇੱਕ ਹੋਰ ਜੋੜੀ ਨੇ ਅਨੋਖੇ ਤੇ ਸਾਦੇ ਢੰਗ ਨਾਲ ਵਿਆਹ ਕਰਵਾਕੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਐ। ਜਾਣਕਾਰੀ ਮੁਤਾਬਕ ਲਾੜਾ ਸੰਦੀਪ ਸਿੰਘ ਆਪਣੇ ਪਰਿਵਾਰ ਦੇ ਤਿੰਨ੍ਹ ਮੈਂਬਰਾਂ ਨਾਲ ਵੱਖ ਵੱਖ ਮੋਟਸਾਈਕਲਾਂ ‘ਤੇ ਬਾਰਾਤ ਲੈ ਕੇ ਆਪਣੇ ਸਹੁਰੇ ਘਰ ਪਹੁੰਚਿਆ ਤੇ ਜਦੋਂ ਵਿਆਹ ਕਰਵਾਉਣ ਮਗਰੋਂ ਨਵੀ ਵਿਆਹੀ ਬਹੂ ਹੱਥਾਂ ‘ਚ ਕਲੀਰੇ ਤੇ ਬਾਹਾਂ ‘ਚ ਲਾਲ ਸੂਹਾ ਚੂੜਾ ਪਾਈ, ਮੂੰਹ ‘ਤੇ ਮਾਸਕ ਲਾ ਕੇ ਆਪਣੇ ਮੁੱਛ ਫੁੱਟ ਗੱਭਰੂ ਜਵਾਨ ਘਰਵਾਲੇ ਦੇ ਬੁਲੇਟ ਮੋਟਰਸਾਈਕਲ ਦੇ ਪਿੱਛੇ ਬੈਠਕੇ ਸਹੁਰੇ ਘਰ ਆ ਰਿਹੀ ਸੀ ਤਾਂ ਰਸਤੇ ‘ਚ ਨਾਕੇ ‘ਤੇ ਖੜੀ ਪੁਲਿਸ ਪਾਰਟੀ ਨੇ ਦੋਵਾਂ ਨੂੰ ਰੋਕ ਲਿਆ ਅਤੇ ਵੱਖਰੇ ਅੰਦਜ਼ ‘ਚ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਮੌਕੇ ਲਾੜੀ ਹਰਪ੍ਰੀਤ ਕੌਰ ਨੇ ਕਿਹਾ ਕਿ ਉਸ ਦੇ ਮੁਤਾਬਕ ਇਹ ਵਿਆਹ ਬਹੁਤ ਵਧੀਆ ਢੰਗ ਨਾਲ ਹੋਇਆ ਹੈ, ਕਿਉਂਕਿ ਮਾਪਿਆਂ ਨੂੰ ਹਮੇਸ਼ਾਂ ਅਜਿਹਾ ਫੀਲ ਹੁੰਦਾ ਹੈ ਕਿ ਧੀਆਂ ਉਨ੍ਹਾਂ ਤੇ ਬੋਝ ਨੇ ਤੇ ਉਨ੍ਹਾਂ ਦਾ ਵਿਆਹ ਵੱਡਾ ਖਰਚ ਕਰਵਾਏਗਾ ਪਰ ਉਸਦੇ ਮਾਪਿਆਂ ਨੂੰ ਅਜਿਹਾ ਬਿਲਕੁਲ ਵੀ ਮਹਿਸੂਸ ਨਹੀਂ ਹੋਇਆ ਕਿਉਂਕਿ ਸਭ ਕੁਝ ਸਾਡੇ ਢੰਗ ਨਾਲ ਹੋ ਗਿਆ ਸੀ।
ਲਾੜੇ ਸੰਦੀਪ ਸਿੰਘ ਦਾ ਕਹਿਣਾ ਸੀ ਕਿ ਵਿਆਹ ਤਾਂ ਇਦਾਂ ਹੀ ਹੋਣਾ ਚਾਹੀਦਾ ਹੈ।  ਸਾਡੇ ਢੰਗ ਨਾਲ, ਬਿਨਾ ਕਿਸੇ ਦਾਜ ਦਹੇਜ਼ ਦੇ, ਸੰਦੀਪ ਅਨੁਸਾਰ ਉਹ ਤੇ ਉਸਦੇ ਪਿਤਾ ਦੋਵੇਂ ਮੋਟਰਸਾਈਕਲਾਂ ‘ਤੇ ਗਏ ਸਨ ਤੇ ਵਿਆਹ ਕਰਵਾਕੇ ਵਾਪਸ ਆ ਰਹੇ ਹਨ ਜਿਸ ਦੀ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ। ਇਥੇ ਹੀ ਬਸ ਨਹੀਂ ਇਸ ਮੌਕੇ ਲੜਕੇ ਦੇ ਪਿਤਾ ਅਵਤਾਰ ਸਿੰਘ ਨੇ ਵੀ ਲੋਕਾਂ ਨੂੰ ਆਪਣੇ ਬੱਚਿਆਂ ਦੇ ਵਿਆਹ ਸਾਦੇ ਢੰਗ ਨਾਲ ਬਿਨਾਂ ਦਾਜ ਦਹੇਜ ਤੋਂ ਵਿਆਹ ਕਰਨ ਅਪੀਲ ਕੀਤੀ।
ਇਸ ਮੌਕੇ ਨਵੀਂ ਵਿਆਹੀ ਜੋੜੀ ਨੂੰ ਨਾਕੇ ‘ਤੇ ਰੋਕ ਕੇ ਆਸ਼ਿਰਵਾਦ ਦੇਣ ਅਤੇ ਵੱਖਰੇ ਅੰਦਾਜ ‘ਚ ਉਨ੍ਹਾਂ ਦਾ ਸਵਾਗਤ ਕਰਨ ਤੋਂ ਬਾਅਦ ਥਾਣੇਦਾਰ ਮੋਹਿੰਦਰ ਸਿੰਘ ਨੇ ਵੀ ਲੋਕਾਂ ਨੂੰ ਉਹ ਪੁਰਾਣਾ ਸਮਾਂ ਯਾਦ ਕਰਵਾਉਂਦੇ ਸ਼ਾਦੇ ਢੰਗ ਨਾਲ ਵਿਆਹ ਕਰਨ ਲਈ ਪ੍ਰੇਰਿਤ ਕੀਤਾ ਜਦੋਂ ਲੋਕ ਸਾਡੇ ਢੰਗ ਨਾਲ ਵਿਆਹ ਦੀਆਂ ਰਸਮਾਂ ਨਿਭਾਉਂਦੇ ਸਨ।
ਕੋਰੋਨਾ ਕਰਫਿਊ ਦੌਰਾਨ ਅਜਿਹੇ ਸਾਦੇ ਢੰਗ ਨਾਲ ਕਈ ਵਿਆਹ ਹੋ ਚੁੱਕੇ ਨੇ ਤੇ ਵੱਖ ਵੱਖ ਥਾਵਾਂ ‘ਤੇ ਪੁਲਿਸ ਨਾਕਿਆਂ ‘ਤੇ ਖੜੀ ਪੁਲਿਸ ਵੱਲੋਂ ਨਵ ਵਿਆਹੇ ਜੋੜਿਆਂ ਦਾ ਸਵਾਗਤ ਵੀ ਕੀਤਾ ਜਾਂਦੈ।  ਸਾਦੇ ਵਿਆਹਾਂ ਨੂੰ ਦੇਖ ਇੱਕ ਵਾਰ ਉਹ ਪੁਰਾਣਾ ਸਮਾਂ ਜਰੂਰ ਯਾਦ ਆ ਜਾਂਦੈ ਜਦ ਪਰਿਵਾਰ ਦੇ ਕੁਝ ਮੈਂਬਰ ਜਾ ਕੇ ਬਿਨਾਂ ਦਾਜ ਦਹੇਜ ਅਤੇ ਫਾਲਤੂ ਖਰਚ ਕੀਤੇ, ਕੁੜੀ ਨੂੰ ਵਿਆਹ ਕੇ ਲੈ ਆਉਂਦੇ ਸੀ। ਅਸੀਂ ਉਮੀਦ ਕਰਦੇ ਹਾਂ ਕਿ ਲੋਕ ਭਵਿੱਖ ਵਿੱਚ ਵੀ ਏਸੇ ਤਰ੍ਹਾਂ ਸਾਦੇ ਵਿਆਹ ਕਰਕੇ ਫਾਲਤੂ ਖਰਚੇ ਤੋਂ ਬਚਣਗੇ ਤੇ ਕਰਜਾ ਮੁਕਤ ਖੁਸ਼ਹਾਲ ਜਿੰਦਗੀ ਬਤੀਤ ਕਰਨਗੇ।

ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….

Related posts

3 ਮਾਰਚ ਨੂੰ ਹੋਵੇਗਾ ਪੰਜਾਬ ਦਾ ਬਜਟ ਇਜਲਾਸ, ਗਵਰਨਰ ਨੇ ਦਿੱਤੀ ਮਨਜ਼ੂਰੀ

htvteam

ਪਟਿਆਲਵੀ ਵੈਦ ਦਾ ਮਰੱਬਾ ਦੇਖੋ ਕਿਵੇਂ ਕੱਢਦੈ ਨਸ਼ੇੜੀਆਂ ਦੇ ਵੱਟ

htvteam

ਫਿਜੀਕਲ ਵੈਰੀਫਿਕੇਸ਼ਨ ਕਰਨ ਆਈ ਟੀਮ, ਪਿੰਡ ਵਾਸੀ ਹੱਥ ਧੋਹ ਕੇ ਪੈ ਗਏ ਪਿੱਛੇ

htvteam

Leave a Comment