ਪਠਾਨਕੋਟ : ਪਿੰਡ ਨਰੋਟਾ ਮਹਿਰਾ ਵਿੱਚ ਵੀਰਵਾਰ ਦੇਰ ਰਾਤ 2 ਘਰਾਂ ਦੀ ਛੱਤ ਇੱਕੋ ਵਾਰ ਵਿੱਚ ਗਿਰ ਗਈਆਂ।ਮਲਬੇ ਦੇ ਨੀਚੇ ਦੱਬਣ ਨਾਲ 45 ਸਾਲਾ ਔਰਤ ਦੀ ਮੌਤ ਹੋ ਗਈ ਅਤੇ ਉਸ ਦੀ 3 ਧੀਆਂ ਅਤੇ ਪਤੀ ਜਖਮੀ ਹੋ ਗਏ।ਪਤੀ ਨੂੰ ਨਿੱਜੀ ਹਸਪਤਾਿਲ ਵਿੱਚ ਦਾਖਲ ਕਰਵਾਇਆ ਹੈ।
ਮ੍ਰਿਤਕ ਔਰਤ ਦੀ ਪਹਿਚਾਣ ਕਵਿਤਾ ਦੇਵੀ ਦੇ ਤੌਰ ਤੇ ਹੋਈ ਹੈ।ਮ੍ਰਿਤਕਾ ਦੀ ਧੀ ਸ਼ਮਾ ਨੇ ਦੱਸਿਆ ਕਿ ਦੇਰ ਰਾਤ 12 ਵਜੇ ਦੇ ਕਰੀਬ ਉਹ ਪਾਣੀ ਪੀਣ ਦੇ ਲਈ ਉੱਠੀ ਤਾਂ ਛੱਤ ਚਰਮਰਾ ਰਹੀ ਸੀ ਅਤੇ ਉਸ ਦਾ ਕੁਝ ਹਿੱਸਾ ਗਿਰ ਚੁੱਕਿਆ ਸੀ।ਉਸ ਨੇ ਰੌਲਾ ਪਾਇਆ ਅਤੇ ਪਰਿਵਾਰ ਨੂੰ ਜਗਾਇਆ।ਰੌਲਾ ਸੁਣ ਕੇ ਉਸ ਦੀ ਦੋਨੋਂ ਭੈਣਾਂ ਝੱਟ ਨਾਲ ਕਮਰੇ ਤੋਂ ਨਿਕਲ ਗਈਆਂ ਪਰ ਮਾਤਾ ਪਿਤਾ ਤੇ ਛੱਤ ਦਾ ਵੱਡਾ ਹਿੱਸਾ ਗਿਰ ਗਿਆ।ਮਾਂ ਕਵਿਤਾ ਤੇ ਜਿ਼ਆਦਾ ਮਲਬਾ ਗਿਰਨ ਨਾਲ ਉਹ ਦੱਬ ਗਹੀ।ਲੱਕੜ ਦੀ ਸਿੱਲੀ ਗਿਰਨ ਨਾਲ ਪਿਤਾ ਰਵੀ ਕੁਮਾਰ ਵੀ ਲਹੂਲੂਹਾਣ ਹੋ ਗਿਆ।ਜਦ ਤੱਕ ਗੁਆਂਢੀਆਂ ਦੀ ਮਦਦ ਨਾਲ ਕਵਿਤਾ ਦੇ ਉੱਪਰ ਤੋਂ ਮਲਬਾ ਚੁੱਕਿਆ ਤਾਂ ਉਹ ਦਮ ਤੋੜ ਚੁੱਕੀ ਸੀ।ਹਸਪਤਾਲ ਵਿੱਚ ਪਹੁੰਚੇ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।ਉੱਥੇ ਸਰਨਾ ਦੇ ਨਿੱਜੀ ਹਸਪਤਾਲ ਵਿੱਚ ਪਿਤਾ ਰਵੀ ਦੀ ਹਾਲਤ ਗੰਭੀਰ ਬਣੀ ਹੋਈ ਹੈ।ਗੁਆਂਢੀ ਦੇ ਮਕਾਨ ਦੀ ਛੱਤ ਗਿਰਨ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਸ਼ਮਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਰਵੀ ਕੁਮਾਰ ਨੇ ਕੱਚੇ ਮਕਾਨ ਨੂੰ ਪੱਕਾ ਕਰਨ ਦੇ ਲਈ ਸਰਕਾਰੀ ਗ੍ਰਾਂਟ ਦੀ ਫਾਈਲ ਡੇਢ ਸਾਲ ਪਹਿਲਾਂ ਸਰਪੰਚ ਦੇ ਮਾਧਿਅਮ ਤੋਂ ਸੰਬੰਧਿਤ ਵਿਭਾਗ ਨੂੰ ਦਿੱਤੀ ਸੀ।ਉਸ ਦੇ ਪਿਤਾ ਦਫਤਰ ਦੇ ਚੱਕਰ ਲਾਉਂਦੇ ਰਹੇ ਅਤੇ ਕੋਈ ਸੁਣਵਾਈ ਨਹੀਂ ਹੋਈ।ਸ਼ਮਾ ਨੇ ਸਰਕਾਰ ਦੇ ਦਾਅਵਿਆਂ ਨੂੰ ਖੋਖਲਾ ਦੱਸਦੇ ਕਿਹਾ ਕਿ ਉਸ ਦੇ ਪਿਤਾ ਮਜ਼ਦੂਰੀ ਕਰਕੇ ਪਰਿਵਾਰ ਨੂੰ ਪਾਲਦੇ ਸਨ। ਸਰਕਾਰ ਵਿਕਾਸ ਅਤੇ ਗਰੀਬਾਂ ਦੀ ਮਦਦ ਦੇ ਦਾਵੇ ਤਾਂ ਕਰਦੀ ਹੈ ਪਰ ਅਸਲੀਅਤ ਇਸ ਤੋਂ ਕੋਸਾਂ ਦੂਰ ਹਨ।ਵਿਧਾਇਕ ਜੋਗਿੰਦਰਪਾਲ ਨੇ ਕਿਹਾ ਕਿ ਇਸ ਬਾਬਤ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਨਾਲ ਗੱਲ ਹੋ ਗਈ ਹੈ।ਪਿੰਡ ਨਰੋਟ ਮਹਿਰਾ ਵਿੱਚ 4 ਮਕਾਨ ਹਨ, ਜਿਨ੍ਹਾਂ ਨੂੰ ਤੁਰੰਤ ਰਿਪੇਅਰ ਦੀ ਜ਼ਰੂਰਤ ਹੈ।ਉਨ੍ਹਾਂ ਨੂੰ ਵਿਸ਼ੇਸ਼ ਫੰਡ ਤੋਂ ਬਣਵਾਇਆ ਜਾਵੇਗਾ।
