ਲੁਧਿਆਣਾ (ਸੁਰਿੰਦਰ ਸੋਨੀ) : ਕੋਰੋਨਾ ਪੀੜਿਤਾਂ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ, ਤੇ ਕੋਰੋਨਾ ਪੀੜਿਤਾਂ ਨੂੰ ਪ੍ਰਾਈਵੇਟ ਹਸਪਤਾਲਾਂ ‘ਚ ਵੀ ਭਰਤੀ ਕਰਵਾਇਆ ਜਾ ਰਿਹੈ। ਅਜਿਹੇ ‘ਚ ਲੁਧਿਆਣਾ ਦੇ ਨਾਮੀ ਵੱਡੇ ਹਸਪਤਾਲਾਂ ‘ਤੇ ਕੋਰੋਨਾ ਪੀੜਿਤ ਦੇ ਪਰਵਾਰਕ ਮੈਂਬਰਾਂ ਵੱਲੋਂ ਵੱਡੀ ਲੁੱਟ ਕਰਨ ਦੇ ਦੋਸ਼ ਲਗਾਏ ਜਾ ਰਹੇ ਨੇ। ਜਾਣਕਾਰੀ ਮੁਤਾਬਕ ਜਲੰਧਰ ਦੀ ਇੱਕ ਕੋਰੋਨਾ ਪੀੜਿਤ ਔਰਤ ਨੂੰ ਲੁਧਿਆਣਾ ਦੇ ਨਾਮੀ ਹਸਪਤਾਲ ‘ਚ ਇਲਾਜ਼ ਲਈ ਭਰਤੀ ਕਰਵਾਇਆ ਗਿਆ ਸੀ। ਜਿਸ ਬਾਰੇ ਪੀੜਿਤ ਔਰਤ ਦੇ ਬੇਟੇ ਨੇ ਸਾਡੇ ਸੀਨੀਅਰ ਐਡੀਟਰ ਕਾਸਿਫ ਫਾਰੂਕੀ ਨਾਲ ਫੋਨ ‘ਤੇ ਗੱਲ ਕਰਦੇ ਦੱਸਿਆ ਕਿ ਉਨ੍ਹਾਂ ਨੇ ਹਸਪਤਾਲ ‘ਚ ਪਹਿਲਾਂ ਦੋ ਲੱਖ ਰੁਪਏ ਜਮ੍ਹਾ ਕਰਵਾਏ ਸਨ, ਜਿਸਦੇ ਬਾਅਦ ਉਨ੍ਹਾਂ ਦੀ ਮਾਤਾ ਦਾ ਇਲਾਜ ਕੀਤਾ ਗਿਆ ਤੇ ਹੁਣ ਹਸਪਤਾਲ ਵਾਲੇ ਉਨਹਾਂ ਕੋਲੋਂ ਪੰਜ ਲੱਖ ਰੁਪਏ ਜਮ੍ਹਾ ਕਰਵਾ ਕੇ ਮਾਤਾ ਨੂੰ ਘਰ ਲਿਜਾਣ ਲਈ ਕਹਿ ਰਹੇ ਨੇ। .
ਪੀੜਿਤ ਪਰਿਵਾਰ ਨੇ ਹਸਪਤਾਲ ਵੱਲੋਂ ਮੰਗੀ ਜਾ ਰਹੀ ਵੱਡੀ ਰਕਮ ਬਾਰੇ ਜਦ ਲੋਕ ਇਨਸਾਫ ਪਾਰਟੀ ਦੇ ਹਲਕਾ ਗਿੱਲ ਤੋਂ ਇੰਚਾਰਜ ਸੰਨੀ ਕੈਂਥ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਲੁਧਿਆਣਾ ਦੇ ਨਾਮੀ ਹਸਪਤਾਲ ਵੱਲੋਂ ਕੀਤੀ ਜਾ ਰਹੀ ਲੁੱਟ ਦੀ ਨਿੰਦਾ ਕਰਦਿਆਂ ਕੋਰੋਨਾ ਪੀੜਿਤ ਮਰੀਜਾਂ ਦਾ ਖਰਚਾ ਪੰਜਾਬ ਸਰਕਾਰ ਨੂੰ ਕਰਨ ਦੀ ਅਪੀਲ ਕੀਤੀ…
ਇੱਕ ਪਾਸੇ ਤਾਂ ਪਰਿਵਾਰਕ ਮੈਂਬਰਾਂ ਦਾ ਕਹਿਣੈ ਕਿ ਪੀੜਿਤ ਔਰਤ ਨੂੰ ਸਿਰਫ ਜ਼ੁਕਾਮ ਹੋਇਆ ਸੀ ਤੇ ਹਸਪਤਾਲ ਨੇ ਜ਼ੁਕਾਮ ਠੀਕ ਕਰਨ ਦਾ ਬਿੱਲ ਸੱਤ ਲੱਖ ਰੁਪਏ ਬਣਾ ਦਿੱਤੈ ਉੱਥੇ ਹੀ ਹਸਪਤਾਲ ਦੇ ਡਾਕਟਰ ਦਾ ਕਹਿਣੈ ਕਿ ਜੇਕਰ ਮਰੀਜ਼ ਨੂੰ ਦੀ ਹਾਲਤ ਕਾਫੀ ਗੰਭਿਰ ਸੀ ਤੇ ਤਕਰੀਬਨ ਇੱਕ ਮਹੀਨਾ ਹਸਪਤਾਲ ਦੇ ਆਈਸਿਯੂ ਵਾਰਡ ‘ਚ ਵੈਂਟੀਲੇਟਰ ‘ਤੇ ਰੱਖਿਆ ਗਿਆ, ਪਰ ਹਕੀਕਤ ਟੀਵੀ ਪੰਜਾਬੀ ਵੱਲੋਂ ਹਸਪਤਾਲ ਦੀ ਕਿਸੇ ਅਣਗਹਿਲੀ ਜਾ ਲੁੱਟ ਕਰਨ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾਂਦੀ ਕਿਉਂਕਿ ਪੂਰੇ ਮਾਮਲੇ ਦੀ ਜਾਂਚ ਦੇ ਬਾਅਦ ਹੀ ਇਹ ਪਤਾ ਲੱਗੇਗਾ ਕਿ ਆਖਿਰ ਹਸਪਤਾਲ ਦਾ ਐਨਾ ਬਿੱਲ ਕਿਸ ਕਰਕੇ ਬਣਿਆ।