Htv Punjabi
Punjab

ਨਸ਼ੇ ‘ਚ ਦੋਸਤ ਨਾਲ ਜਾਂਦੀ ਕੁੜੀ ਨਾਲ ਭੂੰਡ ਆਸ਼ਕਾਂ ਨੇ ਕੀਤੀ ਛੇੜਛਾੜ, ਵਿਰੋਧ ਕਰਨ ‘ਤੇ ਕੁੜੀ ਦਾ ਦੋਸਤ ਕੁੱਟਤਾ, ਅੱਗੋਂ ਦੇਖੀ ਨਸ਼ੇੜੀ ਕੁੜੀ ਨੇ ਸਾਰਾ ਗੁੱਸਾ ਕਿਵੇਂ ਕੱਢਿਆ ਥਾਣੇਦਾਰ ‘ਤੇ

ਮੋਹਾਲੀ : ਬੀਤੀ ਕੱਲ ਕਾਰ ਸਵਾਰ ਨੋਜਵਾਨ ਕੁੜੀ ਅਤੇ ਮੁੰਡਾ ਜਦੋਂ ਖਰੜ ਲਾਂਡਰਾਂ ਰੋਡ ਤੇ ਜਾ ਰਹੇ ਸਨ, ਉਸ ਸਮੇਂ ਮੋਟਰਸਾਈਕਲ ਸਵਾਰ ਭੂੰਡ ਆਸ਼ਕਾਂ ਨੇ ਨੋਜਵਾਨ ਕੁੜੀ ਨੂੰ ਛੇੜ ਦਿੱਤਾ ਅਤੇ ਉਸ ਨਾਲ ਜਿਹੜਾ ਮੁੰਡਾ ਸੀ ਉਸ ਦੀ ਵੀ ਬੁਰੀ ਤਰ੍ਹਾਂ ਕੁੱਟ ਮਾਰ ਕਰ ਦਿੱਤੀ।ਕੁੜੀ ਨਾਲ ਛੇੜਛਾੜ ਅਤੇ ਮੁੰਡੇ ਦੀ ਕੁੱਟਮਾਰ ਕਰਨ ਤੋਂ ਬਾਅਦ ਮੋਟਰਸਾਈਕਲ ਸਵਾਰ ਭੂੰਡ ਆਸ਼ਕ ਫਰਾਰ ਹੋ ਗਏ।ਜਿਸ ਤੋਂ ਬਾਅਦ ਕਾਰ ਸਵਾਰ ਕੁੜੀ ਮੁੰਡੇ ਨੇ ਸੜਕ ਦੇ ਵਿੱਚ ਆਪਣੀ ਕਾਰ ਖੜੀ ਕਰਕੇ ਟ੍ਰੈਫਿਕ ਜਾਮ ਕਰ ਦਿੱਤਾ।ਜਿਸ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।ਇਸ ਦੀ ਸੂਚਨਾ ਮਿਲਦੇ ਹੀ ਸਿਟੀ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚ ਅਤੇ ਕਾਰ ਸਵਾਰ ਕੁੜੀ ਮੁੰਡੇ ਨੂੰ ਥਾਣੇ ਲੈ ਗਈ, ਜਿੱਥੇ ਦੋਨਾਂ ਨੇ ਇੰਨਾ ਹੰਗਾਮਾ ਕੀਤਾ ਕਿ ਕਾਰ ਸਵਾਰ ਕੁੜੀ ਨੇ ਗੁੱਸੇ ਵਿੱਚ ਏਐਸਆਈ ਦੇ ਹੀ ਥੱਪੜ ਮਾਰ ਦਿੱਤਾ ਅਤੇ ਮਾਮਲਾ ਵੱਧਦਾ ਦੇਖ ਕੇ ਮਾਮਲਾ ਐਸਐਚਓ ਤੱਕ ਪਹੁੰਚ ਗਿਆ।

ਦੱਸ ਦਈਏ ਕਿ ਖਰੜ ਲਾਂਡਰਾਂ ਰੋਡ ਤੇ ਸਿ਼ਵਾਲਿਕ ਸਿਟੀ ਦੇ ਨਜ਼ਦੀਕ ਨਸ਼ੇ ਵਿੱਚ ਰੱਜੇ ਇੱਕ ਨੌਜਵਾਨ ਕੁੜੀ ਮੁੰਡੇ ਨੇ ਰੱਜ ਕੇ ਹੰਗਾਮਾ ਕੀਤਾ।ਇੰਨਾ ਹੀ ਨਹੀਂ ਉਨ੍ਹਾਂ ਨੇ ਸੜਕ ਦੇ ਵਿੱਚ ਆਪਣੀ ਕਾਰ ਖੜੀ ਕਰਕੇ ਟ੍ਰੈਫਿਕ ਜਾਮ ਕਰ ਦਿੱਤਾ।ਜਿਸ ਕਾਰਨ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।ਇਸ ਦੀ ਸੂਚਨਾ ਮਿਲਦੇ ਹੀ ਸਿਟੀ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚ ਗਈ।

ਜਿਸ ਤੋਂ ਬਾਅਦ ਪੁਲਿਸ ਮੁਲਾਜਿਮਾਂ ਨੇ ਟ੍ਰੈਫਿਕ ਜਾਮ ਖੁੱਲਵਾਇਆ ਅਤੇ ਦੋਨਾਂ ਨੌਜਵਾਨ ਮੁੰਡੇ ਅਤੇ ਕੁੜੀ ਨੂੰ ਥਾਣੇ ਲੈ ਗਈ।ਜਦੋਂ ਦੇਰ ਰਾਤ ਪੁਲਿਸ ਦੋਨਾਂ ਦਾ ਮੈਡੀਕਲ ਕਰਵਾਉਣ ਦੇ ਲਈ ਹਸਪਤਾਲ ਲੈ ਗਈ ਤਾਂ ਉਨ੍ਹਾਂ ਨੇ ਉੱਥੇ ਫਿਰ ਤੋਂ ਹੰਗਾਮਾ ਸ਼ੁਰੂ ਕਰ ਦਿੱਤਾ।ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਇੱਥੇ ਡਿਊਟੀ ਤੇ ਤੈਨਾਤ ਏਐਸਆਈ ਭਾਗ ਸਿੰਘ ਨੌਜਵਾਨ ਕੁੜੀ ਨੇ ਸ਼ਰੇਆਮ ਥੱਪੜ ਜੜ ਦਿੱਤੇ।ਮਾਮਲਾ ਐਸਐਚਓ ਭਗਵੰਤ ਸਿੰਘ ਤੱਕ ਪਹੁੰਚਿਆ ਤਾਂ ਹਸਪਤਾਲ ਤੋਂ ਪੁਲਿਸ ਫੋਰਸ ਦੀ ਮਦਦ ਨਾਲ ਦੋਨਾਂ ਕੁੜੀ ਮੁੰਡੇ ਨੁੰ ਪੁਲਿਸ ਸਟੇਸ਼ਨ ਲਿਆਂਦਾ ਗਿਆ।ਐਸਐਚਓ ਨੇ ਦੱਸਿਆ ਕਿ ਦੋਨਾਂ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ ਕੁੜੀ ਕੁਰਾਲੀ ਦੀ ਰਹਿਣ ਵਾਲੀ ਹੈ, ਜਦ ਕਿ ਨੋਜਵਾਨ ਪਿੰਡ ਬੈਰਮਪੁਰ ਭਾਗੋਮਾਜਰਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।ਦੋਨਾਂ ਨੇ ਦੱਸਿਆ ਕਿ ਉਹ ਦੇਰ ਸ਼ਾਮ ਖਰੜ ਤੋਂ ਆਪਣੀ ਕਾਰ ਵਿੱਚ  ਬੈਰਮ ਭਾਗੋਮਾਜਰਾ ਵੱਲ ਜਾ ਰਹੇ ਸਨ।ਜਦ ਉਹ ਸਿ਼ਵਾਲਿਕ ਸਿਟੀ ਦੇ ਕੋਲ ਪਹੁੰਚੇ ਤਾਂ ਬਾਈਕ ਸਵਾਰ ਕੁਝ ਨੋਜਵਾਨਾਂ ਨੇ ਕੁੜੀ ਦੇ ਨਾਲ ਛੇੜਛਾੜ ਕੀਤੀ।ਇਸ ਤੇ ਉਸ ਦੇ ਸਾਥੀ ਨੌਜਵਾਨ ਨੇ ਅਜਿਹਾ ਕਰਨ ਤੋਂ ਨੌਜਵਾਨਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਨੌਜਵਾਨ ਨਾਲ ਵੀ ਮਾਰਕੁੱਟ ਕੀਤੀ।ਇਸ ਦੇ ਬਾਅਦ ਬਾਈਕ ਸਵਾਰ ਸਾਰੇ ਨੌਜਵਾਨ ਫਰਾਰ ਹੋ ਗਏ।ਇਸ ਹਾਦਸੇ ਕਾਰਨ ਵਿੱਚ ਗੁੱਸੇ ਵਿੱਚ ਆਏ ਨੌਜਵਾਨ ਕੁੜੀ ਮੁੰਡੇ ਨੇ ਲਾਂਡਰਾਂ ਰੋਡ ਤੇ ਸੜਕ ਦੇ ਵਿੱਚ ਕਾਰ ਖੜੀ ਕਰ ਕੇ ਜਾਮ ਲਾ ਦਿੱਤਾ।ਇਨ੍ਹਾਂ ਦਾ ਇਲਜ਼ਾਮ ਹੈ ਕਿ ਪੁਲਿਸ ਛੇੜਛਾੜ ਕਰਨ ਵਾਲੇ ਨੌਜਵਾਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ।ਜਦ ਕਿ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਇਹ ਪੂਰੀ ਤਰ੍ਹਾਂ ਨਾਲ ਗਲਤ ਹੈ।ਉਨ੍ਹਾਂ ਨੇ ਪੁਲਿਸ ਤੇ ਧੱਕੇਸ਼ਾਹੀ ਕਰਨ ਦਾ ਇਲਜ਼ਾਮ ਲਾਇਆ ਹੈ।

Related posts

ਮੁੱਖ ਮੰਤਰੀ ਦੀ ਕਿਸਾਨ ਜੱਥੇਬੰਦੀਆਂ ਨਾਲ ਮੁਲਕਾਤ ‘ਚ ਜਾਣੋ ਕੀ-ਕੀ ਆਏ ਨਤੀਜੇ

htvteam

ਜਦੋਂ ਨੌਜਵਾਨ ਜਨਾਨੀ ਫੜੀ ਗਈ ਰੰਗੇ ਹੱਥੀਂ ; ਹਾਲ ਦੇਖ ਪੁਲਿਸ ਵੀ ਰਹਿ ਗਈ ਦੰਗ

htvteam

ਆਹ ਦੇਖੋ ਸ਼ਹਿਰ ‘ਚ ਕੀ ਹੋਇਆ

htvteam