Htv Punjabi
corona news Featured Fitness Punjab siyasat

ਲੌਕ ਡਾਊਨ ਦੀਆਂ ਚਰਚਾਂਵਾਂ ਦੌਰਾਨ ਸਰਕਾਰ ਨੇ ਹੋਟਲਾਂ ਰੈਸਟੋਰੈਂਟਾਂ ਸਬੰਧੀ ਕੀਤਾ ਵੱਡਾ ਐਲਾਨ

ਮੋਗਾ : ਜਿੱਥੇ ਲਾਕਡਾਊਨ-1 ਵਿੱਚ ਢਿੱਲ ਤੋਂ ਪਹਿਲਾਂ ਹੀ ਇੱਕ ਵਾਰ ਮੋਗਾ ਕੋਰੋਨਾ ਮੁਕਤ ਹੋ ਚੁੱਕਿਆ ਸੀ, ਉੱਥੇ ਸ਼ਨੀਵਾਰ ਤੱਕ ਜਿਲੇ ਵਿੱਚ ਕੋਰੋਨਾਾ ਪ੍ਰਭਾਵਿਤਾਂ ਦੀ ਕੁੱਲ ਸੰਖਿਆ 93 ਹੋ ਚੁੱਕੀ ਹੈ ਅਤੇ ਐਕਟਿਵ ਕੇਸ 17 ਦੇ ਕਰੀਬ ਹਹਨ।ਫਿਰ ਵੀ ਪੰਜਾਬ ਸਰਕਾਰ ਦੇ ਹੁਕਮਾਂ ਤੇ ਜਿਲਾ ਪ੍ਰਸ਼ਾਸਨ ਢਿੱਲ ਦੇਣ ਵਿੱਚ ਲੱਗਿਆ ਹੈ।ਜਿਲਾ ਮੈਜਿਸਟਰੇਟ ਨੇ ਜਿਲੇ ਦੇ ਅੰਦਰ ਹੋਟਲ, ਰੈਸਟੋਰੈਂਟ, ਪ੍ਰਾਹੁਣਚਾਰੀ ਸੇਵਾਵਾਂ ਦੇ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਇਸ ਸੰਬੰਧੀ ਜਿਲਾ ਮੈਜਿਸਟਰੇਟ ਸੰਦੀਪ ਹੰਸ ਨੇ ਦੱਸਿਆ ਕਿ ਜਿਲੇ ਦੀ ਸੀਮਾ ਦੇ ਅੰਦਰ ਰੈਸਟੋਰੈਂਟ, ਹੋਟਲ, ਪ੍ਰਾਹੁਣਚਾਰੀ ਸੇਵਾਵਾਂ ਨੂੰ ਜਾਰੀ ਰੱਖਣ ਦੇ ਲਈ ਇਨ੍ਹਾਂ ਤੇ ਲਾਈ ਗਈ ਸ਼ਰਤਾਂ ਵਿੱਚ ਸੰਸ਼ੋਧਨ ਕੀਤਾ ਹੈ, ਜਿਨ੍ਹਾਂ ਦਾ ਪਾਲਨ ਹੋਟਲ ਮੈਨੇਜਮੈਂਟ, ਪ੍ਰਾਹੁਣਚਾਰੀ ਸੇਵਾਵਾਂ ਦੇ ਪ੍ਰਬੰਧਕਾਂ ਅਤੇ ਇਹ ਸੇਵਾ ਲੈਣ ਵਾਲੇ ਗ੍ਰਾਹਕਾਂ ਨੂੰ ਕਰਨੀ ਹੋਵੇਗੀ।

ਜੇਕਰ ਹੋਟਲ ਵਿੱਚ ਪਰਕਿੰਗ ਦੀ ਸੁਵਿਧਾ ਉਪੱਲਬਧ ਹੈ ਤਾਂ ਸੰਬੰਧਿਤ ਸਟਾਫ ਮਾਸਕ ਅਤੇ ਦਸਤਾਨੇ ਦਾ ਇਸਤੇਮਾਲ ਕਰੇ ਅਤੇ ਕਾਰ ਦਾ ਦਰਵਾਜਾ, ਹੈਂਡਲ, ਚਾਬੀਆਂ ਆਦਿ ਨੂੰ ਸੈਨੇਟਾਈਜ਼ ਕੀਤਾ ਜਾਵੇ।ਐਲੀਵੇਟਰ ਅਤੇ ਲਿਫਟ ਦਾ ਇਸਤੇਮਾਲ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਜਾਵੇ।ਮਹਿਮਾਨਾਂ ਵੱਲੋਂ ਆਪਣੀ ਸੂਚਨਾ ਜਿਵੇਂ ਕਿ ਟਰੈਵਲ ਹਿਸਟਰੀ,ਮੈਡੀਕਲ ਕੰਡੀਸ਼ਨ, ਆਈਡੀ ਕਾਰਡ ਅਤੇ ਸਵੈ ਘੋਸ਼ਦਾ ਪੱਤਰ, ਹੋਟਲ ਦੇ ਸਵਾਗਤੀ ਕਾਊਂਟਰ ਤੇ ਦੇਣਾ ਯਕੀਨੀ ਬਣਾਇਆ ਜਾਵੇ।ਪੋਸਟਰਾਂ, ਵੀਡੀਓ ਰਾਹੀਂ ਮਹਿਮਾਨਾਂ ਨੂੰ ਕੋਵਿਡ 19 ਤੋਂ ਬਚਣ ਦੇ ਲਈ ਇਹਤਿਆਤ ਵਰਤਣ ਦਾ ਸੰਦੇਸ਼ ਦਿੱਤਾ ਜਾਵੇ।ਹੋਟਲ ਦੇ ਪ੍ਰਬੰਧਕਾਂ ਵੱਲੋਂ ਮਹਿਮਾਨਾ ਦੇ ਆਉਣ ਤੇ ਹੋਟਲ ਛੱਡਦੇ ਸਮੇ਼, ਜਿੱਥੇ ਤੱਕ ਹੋ ਸਕੇ ਕੰਟੈਕਟਲੈਸ ਪ੍ਰੋਸੈਸ ਜਿਵੇਂ ਕਿ ਕਿਊਆਰ ਕੋਡ, ਆਨ ਲਾਈਨ ਫਾਰਮ, ਡਿਜੀਟਲ ਪੇਮੈਂਟ ਆਦਿ ਦਾ ਇਸਤੇਮਾਲ ਕੀਤਾ ਜਾਵੇ।ਮਹਿਮਾਨਾਂ ਦੇ ਸਮਾਨ ਨੂੰ ਹੋਟਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਸੈਨੇਟਾਈਜ਼ ਕੀਤਾ ਜਾਵੇ।ਵੱਡੀ ਉਮਰ ਦੇ , ਗਰਭਵਤੀ ਅਤੇ ਲੰਬੇ ਸਮੇਂ ਤੋਂ ਬੀਮਾਰੀ ਨਾਲ ਲੜ ਰਹੇ ਮਹਿਮਾਨਾਂ ਦਾ ਕੋਵਿਡ 19 ਦੀ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਸ ਧਿਆਨ ਦਿੱਤਾ ਜਾਵੇ।ਹੋਟਲ ਵਿੱਚ ਇਸਤੇਮਾਲ ਕੀਤਾ ਜਾਣ ਵਾਲਾ ਕੱਚਾ ਪਦਾਰਥ ਅਤੇ ਹੋਰ ਸਮੱਗਰੀ ਹੋਟਲ ਵਿੱਚ ਦਾਲ ਹੋਣ ਤੋਂ ਪਹਿਲਾਂ ਹੀ ਸੈਨੇਟਾਈਜ਼ ਕੀਤੀ ਜਾਵੇ।

ਡੀਐਮ ਨੇ ਦੱਸਿਆ ਕਿ ਕੋਵਿਡ-19 ਦਾ ਕੋਈ ਵੀ ਸ਼ੱਕੀ ਵਿਅਕਤੀ ਜੇਕਰ ਹੋਟਲ ਵਿੱਚ ਦਾਖਲ ਹੁੰਦਾ ਹੈ ਤਾਂ 01636-228110, 62807-83422 ਤੇ ਤੁਰੰਤ ਸੂਚਿਤ ਕਰਨਾ ਹੋਵੇਗਾ।ਚਾਹੇ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਰਾਤ ਦਾ ਕਰਫਿਊ ਲਾਗੂ ਹੈ, ਪਰ ਹੋਟਲ ਵਿੱਚ ਮਹਿਮਾਨ ਰਾਤ ਦੇ ਕਰਫਿਊ ਦੇ ਸਮੇਂ ਦੇ ਦੌਰਾਨ ਆਪਣੀ ਹਵਾਈ ਜਹਾਜ਼, ਰੇਲਵੇ, ਬਸ ਦੀ ਟਿਕਟ ਕਰਫਿਊ ਦੇ ਪਾਸ ਦੇ ਤੌਰ ਤੇ ਇਸਤੇਮਾਲ ਕਰਦੇ ਹੋਏ ਚੈਕਇਨ ਅਤੇ ਆਊਟ ਕਰ ਸਕਦੇ ਹਨ।ਉਨ੍ਹਾਂ ਨੇ ਕਿਹਾ ਕਿ ਉਪਰੋਕਤ ਹੁਕਮਾਂ ਦਾ ਪਾਲਣ ਨਾ ਕਰਨ ਵਾਲੇ ਵਿਅਕਤੀਆਂ ਅਤੇ ਅਦਾਰਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉੱਥੇ, ਗੇਮਿੰਗ ਏਰੀਆ ਬੰਦ ਰਹੇਗਾ ਅਤੇ ਏਸੀ 24 ਤੋਂ 30 ਡਿਗਰੀ ਤੱਕ ਚਲੇਗਾ।

Related posts

ਦੇਖੋ ਕਿਵੇਂ ਕੀਤਾ ਜਾਂਦੈ ਭਵਿੱਖ ਬਨਾਉਣ ਵਾਲਿਆਂ ਦਾ ਸ਼ੋਸ਼ਣ

htvteam

ਜਨਾਨੀ ਰੁੱਖਾਂ ਦੇ ਝੁੰਡ ਓਹਲੇ ਹੀ ਕਰ ਰਹੀ ਸੀ ਓਹੀ……. ਫਿਰ ਪੁਲਿਸ ਨੇ ਚਾਰ ਬੰਦਿਆਂ ਨੂੰ ਰੰਗੇ ਹੱਥੀ ਕੀਤਾ ਕਾਬੂ

htvteam

ਗੋਇੰਦਵਾਲ ਸਾਹਿਬ ਜੇਲ੍ਹ ਗੈਂਗਵਾਰ ਮਾਮਲਾ: ਡਿਪਟੀ ਸੁਪਰਡੈਂਟ ਮੁਅੱਤਲ, ਦੋ ਗੈਂਗਸਟਰਾਂ ਦੀ ਹੋਈ ਸੀ ਮੌਤ

htvteam