Htv Punjabi
Punjab

ਸੁਖਪਾਲ ਖਹਿਰਾ ਨੇ ਬੀਬੀ ਜਗੀਰ ਕੌਰ ਦੇ ਖਿਲਾਫ ਦਿੱਤਾ ਅਜਿਹਾ ਬਿਆਨ, ਜੇ ਸੱਚ ਨਿਕਲਿਆ ਤਾਂ ਬੀਬੀ ਦੇ ਘਰ ਦੇ ਬਾਹਰ ਵੀ ਚਿਪਕ ਜਾਵੇਗਾ ਪਰਚਾ

ਜਲੰਧਰ : ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਹਲਕਾ ਭੁੱਲਥ ਤੋਂ ਵਿਧਾਇਕ ਸੁਖਪਾਲ ਖਹਿਰਾ ਆਪਸ ਵਿੱਚ ਚਿਰਾਂ ਤੋਂ ਇੱਕ ਦੂਜੇ ਦੇ ਰਾਜਨੀਤਿਕ ਵਿਰੋਧੀ ਹਨ ਤੇ ਸਮੇਂ ਸਮੇਂ ਤੇ ਇੱਕ ਦੂਜੇ ਤੇ ਅਜਿਹੇ ਰਾਜਨੀਤਿਕ ਵਾਰ ਕਰਦੇ ਆਏ ਹਨ ਜਿਸ ਨਾਲ ਉਹ ਭੁਲੱਥ ਦੇ ਲੋਕਾਂ ਨੂੰ ਵੱਧ ਤੋਂ ਵੱਧ ਵਿਰੁੱਧ ਕਰ ਸਕਣ ਪਰ ਜਿਹੜਾਂ ਵਾਰ ਸੁਖਪਾਲ ਖਹਿਰਾ ਨੇ ਬੀਬੀ ਜਗੀਰ ਕੌਰ ਤੇ ਹੁਣ ਕੀਤਾ ਹੈ ਜੇਕਰ ਉਹ ਅਸਰ ਕਰ ਗਿਆ ਤਾਂ ਆਉਣ ਵਾਲੇ ਸਮੇਂ ‘ਚ ਲੋਕ ਬੀਬੀ ਜਗੀਰ ਕੌਰ ਨੂੰ ਬੁਲਾਉਣਾ ਜਾਂ ਮਿਲਨ ਜਾਣਾ ਤਾਂ ਦੂਰ ਉਨ੍ਹਾਂ ਨੂੰ ਦੂਰੋਂ ਸਲਾਮ ਕਰਨ ਤੋਂ ਵੀ ਪਰਹੇਜ਼ ਕਰਨਗੇ।ਜੀ ਹਾਂ ਇਹ ਬਿਲਕੁਲ ਸੱਚ ਐ ਤੇ ਇਸ ਸੱਚ ਨੂੰ ਸਮਝਣ ਲਈ ਸਾਨੂੰ ਸੁਖਪਾਲ ਖਹਿਰਾ ਦੀ ਸ਼ੋਸ਼ਲ ਮੀਡੀਆ ਤੇ ਪਾਈ ਗਈ ਉਸ ਪੋਸਟ ਨੂੰ ਪੜਨਾ ਪਵੇਗਾ ਜਿਸ ਵਿੱਚ ਖਹਿਰਾ ਨੇ ਬੀਬੀ ਜਗੀਰ ਕੌਰ ਦੇ ਫਰਵਰੀ ਮਾਰਚ ਮਹੀਨੇ ਦੌਰਾਨ ਕੀਤੇ ਗਏ ਇਟਲੀ ਟੂਰ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਿਆਂ ਦਾਅਵਾ ਕੀਤਾ ਹੈ ਕਿ ਇਟਲੀ ਤੋਂ ਵਾਪਸ ਪਰਤਣ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਬਿਨਾਂ ਆਪਣੇ ਆਪ ਨੂੰ ਕੁਆਰੰਨਟਾਈਨ ਕੀਤਿਆਂ ਬਿਨਾਂ ਕੋਈ ਜਾਂਚ ਕਰਵਾਇਆ ਸ਼ਰੇਆਮ ਆਮ ਲੋਕਾਂ ਨੂੰ ਮਿਲ ਰਹੇ ਹਨ ਜਿਹੜਾ ਕਿ ਸਰਕਾਰ ਵੱਲੋਂ ਅਜਿਹੇ ਲੋਕਾਂ ਨੂੰ ਕੁਆਰੰਨਟਾਈਨ ਕਰਨ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਣਾ ਕਿਹਾ ਜਾ ਸਕਦਾ ਹੈ।

ਦੱਸ ਦਈਏ ਕਿ ਇਸ ਪੋਸਟ ਵਿੱਚ ਸੁਖਪਾਲ ਖਹਿਰਾ ਨੇ ਇਹ ਦਾਅਵਾ ਕੀਤਾ ਹੈ ਕਿ, ”ਦੋਸਤੋ, ਮੈਂ ਇਹ ਪੋਸਟ ਪਾਉਣਾ ਨਹੀਂ ਚਾਹੁੰਦਾ ਪਰੰਤੂ ਕੋਰੋਨਾ ਵਾਇਰਸ ਵਰਗੀ ਭਿਆਨਕ ਚੁਣੌਤੀ ਨੂੰ ਦੇਖਦੇ ਹੋਏ ਮਜ਼ਬੂਰ ਹਾਂ।ਬੀਬੀ ਜਗੀਰ ਕੌਰ ਜੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਫਰਵਰੀ ਮਾਰਚ ਮਹੀਨੇ ਇਟਨੀ ਸਮੇਤ ਯੂਰਪ ਦੇ ਅਨੇਕਾਂ ਮੁਲਕਾਂ ਦੇ ਦੌਰੇੇ ਉਪਰੰਤ ਹੁਣ ਕੁਝ ਦਿਨ ਪਹਿਲਾਂ ਵਾਪਸ ਆਏ ਹਨ।ਨਾਲ ਨੱਥੀ ਫੋਟੋ 26 ਜਨਵਰੀ ਨੂੰ ਇਟਲੀ ਇਸਤਰੀ ਅਕਾਲੀ ਦਲ ਬਣਾਏ ਜਾਣ ਸਮੇਂ ਦੀ ਹੈ।ਬਹੁਤ ਅਫਸੋਸ ਨਾਲ ਦੱਸਣਾ ਪੈਂਦਾ ਹੈ ਕਿ ਸਰਕਾਰ ਦੀਆਂ ਹਿਦਾਇਆਂ ਅਨੁਸਾਰ ਉਨ੍ਹਾਂ ਨੇ ਨਾਂ ਤਾਂ ਕਿਸੇ ਪ੍ਰਕਾਰ ਦਾ ਵੀ ਮੈਡੀਕਲ ਚੈਕਅਪ ਕਰਵਾਇਆ ਹੈ ਤੇ ਨਾ ਤਾਂ ਖੁਦ ਆਈਸੋਲੇਟ ਕੀਤਾ।ਜੇਕਰ ਖੁਦ ਨੂੰ ਜਿ਼ੰਮੇਵਾਰ ਲੀਡਰ ਅਖਵਾਉਣ ਵਾਲੇ ਲੋਕ ਭਿਆਨਕ ਸਮੱਸਿਆ ਦੀ ਏਸ ਪ੍ਰਕਾਰ ਅਵੱਗਿਆ ਕਰਨਗੇ ਤਾਂ ਆਮ ਜਨਤਾ ਤੋਂ ਕੀ ਉਮੀਦ ਕਰ ਸਕਦੇ ਹਾਂ? ਮੈਨੂੰ ਪੂਰੀ ਆਸ ਹੈ ਕਿ ਉਹ ਹੁਣ ਵੀ ਖੁਦ ਨੂੰ ਆਈਸੋਲੇਟ ਕਰਨਗੇ ਅਤੇ ਆਪਣਾ ਮੈਡੀਕਲ ਚੈਕਅਪ ਕਰਵਾਉਣਗੇ।ਇਹ ਸਾਰਾ ਮਾਮਲਾ ਮੈਂ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਧਿਆਨ ਵਿੱਚ ਵੀ ਲਿਆ ਚੁੱਕਾ ਹਾਂ – ਖਹਿਰਾ।

ਜਿ਼ਕਰਯੋਗ ਹੈ ਕਿ ਕੋਰੋਨਾ ਵਾਇਰਸ ਨੇ ਏਸ ਵੇਲੇ ਦੁਨੀਆਂ ਵਿੱਚ ਜੇਕਰ ਕਿਸੇ ਮੁਲਕ ਦੇ ਬਾਸਿ਼ੰਦਿਆਂ ਨੂੰ ਸਭ ਤੋਂ ਵੱਧ ਆਪਣੀ ਚਪੇਟ ਵਿੱਚ ਲਿਆ ਹੈ ਉਸ ਇਟਲੀ ਪਹਿਲੇ ਨੰਬਰ ਤੇ ਆਉਂਦਾ ਹੈ।ਇੱਥੋਂ ਤੱਕ ਕਿ ਇਹ ਕਿਹਾ ਜਾ ਰਿਹਾ ਹੈ ਕਿ ਹੋਲ ਮਹੱਲੇ ਦੌਰਾਨ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਫਿਰ ਜਾਣ ਕਾਰਨ ਕੋਰੋਨਾ ਵਾਹਿਰਸ ਫੈਲਣ ਦਾ ਖਤਰਾ ਪੈਦਾ ਹੋ ਗਿਆ ਸੀ ਤੇ ਸਾਰਾ ਸ਼ਹਿਰ ਲੋਕਡਾਊਨ ਕਰ ਦਿੱਤਾ ਗਿਆ ਸੀ, ਉਹ ਵੀ ਇਟਲੀ ਤੋਂ ਆਇਆ ਸੀ।ਏਸ ਤੋਂ ਇਲਾਵਾ ਵਿਦੇਸ਼ਾਂ ਵਿੱਚੋਂ ਜਿੰਨੇ ਵੀ ਭਾਰਤੀ ਆਪਣੇ ਮੁਲਕ ਵਾਪਸ ਪਰਤ ਰਹੇ ਹਨ ਉਨ੍ਹਾਂ ਸਾਰਿਆਂ ਨੂੰ ਘਰਾਂ ਅੰਦਦਰ 14 ਦਿਨਾਂ ਲਈ ਬਾਕੀਆਂ ਨਾਲੋਂ ਵੱਖ ਯਾਨੀ ਕੁਆਰੰਨਟਾਈਨ ਕੀਤਾ ਗਿਆ ਹੈ।ਅਜਿਹੇ ਵਿੱਚ ਜੇਕਰ ਸੁਖਪਾਲ ਖਹਿਰਾ ਵੱਲੋਂ ਕੀਤਾ ਗਿਆ ਇਹ ਦਾਅਵਾ ਤੇ ਸ਼ੋਸ਼ਲ ਮੀਡੀਆ ਤੇ ਪਾਈਆਂ ਗਈਆਂ ਇਨ੍ਹਾਂ ਫੋਟੋਆਂ ਵਿੱਚ ਜੇਕਰ ਰੱਤੀ ਭਰ ਵੀ ਸੱਚਾਈ ਹੈ ਤਾਂ ਇਹ ਉਨ੍ਹਾ ਲੋਕਾਂ ਲਈ ਖਤਰੇ ਦੀ ਘੰਟੀ ਹੈ ਜਿਨ੍ਹਾਂ ਨੂੰ ਬੀਬੀ ਜਗੀਰ ਕੌਰ ਵਾਪਸ ਪਰਤ ਕੇ ਲਗਾਤਾਰ ਮਿਲ ਰਹੇ ਹਨ।ਹੁਣ ਵੇਖਣਾ ਇਹ ਹੋਵੇਗਾ ਕਿ ਇਹ ਮਾਮਲਾ ਸੁਖਪਾਲ ਖਹਿਰਾ ਵੱਲੋਂ ਕਪੂਰਥਲਾ ਦੇ ਡੀਸੀ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਉਹ ਇਸ ਤੇ ਕੀ ਕਾਰਵਾਈ ਕਰਦੇ ਹਨ ਕਿ ਬੀਬੀ ਜਗੀਰ ਕੌਰ ਨੂੰ ਵੀ ਉਨ੍ਹਾਂ ਦੇ ਘਰ ਅੰਦਰ ਕੁਆਰਨਟਾਈਨ ਕਰਕੇ ਉਨ੍ਹਾਂ ਦੇ ਘਰ ਦੇ ਬਾਹਰ ਉਹ ਪ!ਸਟਰ ਚਿਪਕਾ ਦਿੱਤਾ ਜਾਵੇਗਾ, ਜਿਹੋ ਜਿਹੇ ਪੋਸਟਰਾਂ ਦੀਆਂ ਲੋਕਾਂ ਵੱਲੋਂ ਫੋਟੋਆਂ ਖਿੱਚ ਕੇ ਸ਼ੋਸ਼ਲ ਮੀਡੀਆ ਤੇ ਵਾਇਰਸ ਕੀਤੀਆਂ ਜਾ ਰਹੀਆਂ ਹਨ ਤੇ ਘਰ ਮਾਲਕ ਇਹ ਰੌਲਾ ਪਾ ਰਹੇ ਹਨ ਕਿ ਇੰਝ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ।ਅਸੀਂ ਇੰਝ ਬਦਨਾਮ ਹੋ ਰਹੇ ਹਾਂ।

Related posts

ਦੇਖੋ ਕਿਓਂ ਪਰਤਣਾ ਪਿਆ ਅਧਿਕਾਰੀਆਂ ਨੂੰ ਵਾਪਸ ਡਿਊਟੀ ‘ਤੇ; CM ਨੇ ਆਖੀ ਵੱਡੀ ਗੱਲ

htvteam

ਜੋਸ਼ ‘ਚ ਆ ਨੌਜਵਾਨ ਥਾਣੇਦਾਰ ਨਾਲ ਹੀ ਕਰ ਗਿਆ ਪੁੱਠਾ ਕਾਰਾ

htvteam

ਡਾ. ਭੁੱਲਰ ਦੇ ਦੱਸੇ ਮੁਤਾਬਿਕ ਘਰੇ ਬਣਾਕੇ ਖਾਓ ਆਹ ਲੱਡੂ ਮਨ ਖੁਸ਼ੀ ‘ਚ ਮਾਰੂ ਛਾਲਾਂ ਵਾਂਗ ਡੱਡੂ

htvteam

Leave a Comment