Htv Punjabi
Punjab

ਸਰਕਾਰ ਦੇ ਇਸ ਫੈਸਲੇ ਤੋਂ ਵਿਦਿਆਰਥੀ ਹੋਏ ਔਖੇ ਕੁੜੀਆਂ ਬਾਰੇ ਪਾ ਲਿਆ ਰੌਲਾ, ਦੇਖੋ ਕੀ ਬਣਦੈ!

ਪਟਿਆਲਾ : 2018 ਵਿੱਚ ਹੋਣ ਵਾਲੀ ਟੀਈਟੀ ਪ੍ਰੀਖਿਆ ਜੋ ਕਿ ਇੱਕ ਸਾਲ ਦੀ ਦੇਰੀ ਨਾਲ ਹੁਣ 5 ਜਨਵਰੀ ਨੂੰ ਲਈ ਜਾ ਰਹੀ ਹੈ l ਇਸ ਵਿੱਚ ਈਟੀਟੀ ਅਤੇ ਬੀਐਡ ਪਾਸ ਵਿਦਿਆਰਥੀ ਹਿੱਸਾ ਲੈ ਰਹੇ ਹਨ l ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਵਿਦਿਆਰਥੀਆਂ ਵੱਲੋਂ ਦਿੱਤੀ ਗਈ ਆਪਸ਼ਨ ਦੇ ਅਨੁਸਾਰ ਪੇਪਰ ਸੈਂਟਰ ਅਲਾਟ ਕਰਨ ਦੀ ਜਗ੍ਹਾ ਜਿਹੜੀ ਕਿ ਕਿਸੇ ਹੋਰ ਜਿਲ੍ਹੇ ਵਿੱਚ 50 ਤੋਂ 70 ਕਿਲੋਮੀਟਰ ਦੂਰ ਪ੍ਰੀਖਿਆ ਕੇਂਦਰ ਬਣਾ ਦਿੱਤੇ ਗਏ ਹਨ l ਸਰਕਾਰ ਦੇ ਇਸ ਫ਼ੈਸਲੇ ਤੇ ਪੇਪਰ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਗੁੱਸਾ ਹੈ l ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੇਪਰ 1 ਸਮੇਂ ਸਵੇਰੇ 9.30 ਵਜੇ ਤੇ ਪੇਪਰ 2 ਦੁਪਹਿਰ ਨੂੰ 2.30 ਵਜੇ ਸ਼ਾਮ 5 ਵਜੇ ਤੱਕ ਹੋਵੇਗਾ l ਜਿਸ ਕਰਕੇ ਸ਼ਾਮ ਵੇਲੇ ਕੁੜੀਆਂ ਨੂੰ ਘਰ ਆਉਣ ਵਿੱਚ ਪਰੇਸ਼ਾਨੀ ਹੋਵੇਗੀ l ਜ਼ਿਆਦਾਤਰ ਜ਼ਿਲ੍ਹੇ ਦੀ ਕੁੜੀਆਂ ਦੇ ਸੈਂਟਰ ਮੋਹਾਲੀ ਅਤੇ ਚੰਡੀਗੜ ਬਣਾਏ ਗਏ ਹਨ l ਡੈਮੌਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਨੇ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦੀ ਨਿੰਦਾ ਕੀਤੀ ਹੈ l

Related posts

ਪੁਜਾਰੀ ਨੇ ਮੰਦਰ ਦੇ ਕਮਰੇ ‘ਚ ਲਾਹੀਆਂ ਸ਼ਰਮਾਂ; ਦੇਖੋ ਵੀਡੀਓ

htvteam

ਮੌਤ ਦੇ ਮੂੰਹ ‘ਚ ਹੱਥ ਪਾ ਰਹੇ ਨੇ ਇਹ ਲੋਕ, ਕੈਪਟਨ ਸਾਬ੍ਹ ਇੱਦੂੰ ਤਾਂ ਕਰਫ਼ਿਊ ਈ ਚੰਗਾ ਏ, ਕੋਈ ਮਜ਼ਾਕ ਨਹੀ ਐ ਇਹ, LIVE ਤਸਵੀਰਾਂ ਦੇਖੋ ਤੇ ਕਰੋ ਫੈਸਲਾ

Htv Punjabi

ਆਹ ਸਾਬਕਾ CM ਚੰਨੀ ਨੇ ਮਾਰਿਆ ਯੂ-ਟਰਨ !

htvteam

Leave a Comment