Htv Punjabi
Punjab

ਅੱਧੀ ਰਾਤ ਨੂੰ ਕਾਰ ਖੜ੍ਹਾ ਕੇ ਬੰਦਾ ਕਰਨ ਲੱਗਾ ਆਹ ਕੰਮ, ਫੇਰ ਅਜਿਹਾ ਵਾਪਰਿਆ ਭਾਣਾ ਕਿ ਰੋਣਾ ਝੱਲਿਆ ਨੀ ਜਾਂਦਾ ਇਨ੍ਹਾਂ ਦਾ!

ਮੋਹਾਲੀ : 31 ਦਸੰਬਰ ਦੀ ਰਾਤ ਜਦੋਂ ਸਾਰਾ ਦੇਸ਼ ਨਵੇਂ ਸਾਲ 2020 ਦੇ ਆਉਣ ਦੇ ਇੰਤਜ਼ਾਰ ਵਿੱਚ ਜਸ਼ਨ ਵਿੱਚ ਰੁਝਿੱਆ ਹੋਇਆ ਸੀ l ਉਸ ਸਮੇਂ ਇੱਕ ਬਾਪ ਦੀਆਂ ਅੱਖਾਂ ਸਾਹਮਣੇ ਉਸਦਾ ਮੁੰਡਾ ਜ਼ਿੰਦਗੀ ਨੂੰ ਅਲਵਿਦਾ ਕਹਿ ਗਿਆ l ਮੰਗਲਵਾਰ ਦੇਰ ਰਾਤ ਕਰੀਬ ਸਵਾ ਇੱਕ ਵਜੇ ਏਅਰਪੋਰਟ ਰੋਡ ਤੇ ਸਥਿਤ ਗਿਲਕੋ ਵੈਲੀ ਦੇ ਕੋਲ ਇੱਕ ਦਰਦਨਾਕ ਹਾਦਸੇ ਵਿੱਚ 27 ਸਾਲਾ ਨੌਜਵਾਨ ਦੀ ਮੌਤ ਹੋ ਗਈ l ਮ੍ਰਿਤਕ ਨੌਜਵਾਨ ਦੀ ਪਹਿਚਾਣ ਮਨਪ੍ਰੀਤ ਸਿੰਘ ਉਰਫ਼ ਵਿੱਕੀ ਨਿਵਾਸੀ ਪਿੰਡ ਧਿਆਨਪੁਰਾ, ਕੁਰਾਲੀ ਦੇ ਰੂਪ ਵਿੱਚ ਹੋਈ ਹੈ l ਜਾਣਕਾਰੀ ਦੇ ਮੁਤਾਬਿਕ ਮਨਪ੍ਰੀਤ ਆਪਣੀ ਇੰਡੀਕਾ ਕਾਰ ਵਿੱਚ ਆਪਣੇ ਪਿਤਾ ਰਜਿੰਦਰ ਸਿੰਘ ਅਤੇ ਪਿੰਡ ਦੇ ਇੱਕ ਨੌਜਵਾਨ ਨਾਲ ਕਿਸੇ ਕੰਮ ਤੋਂ ਮੋਹਾਲੀ ਆਇਆ ਹੋਇਆ ਸੀ l ਦੇਰ ਰਾਤ ਜਦ ਉਹ ਘਰ ਵਾਪਸ ਜਾ ਰਿਹਾ ਸੀ ਤਦ ਮਨਪ੍ਰੀਤ ਨੇ ਏਅਰਪੋਰਟ ਰੋਡ ਤੇ ਸੜਕ ਕਿਨਾਰੇ ਗੱਡੀ ਰੋਕੀ ਅਤੇ ਟਾਇਲਟ ਕਰ ਲਈ ਉਤਰਿਆ ਹੀ ਸੀ ਕਿ ਪਿੱਛੇ ਤੋਂ ਤੇਜ਼ ਰਫ਼ਤਾਰ ਆਉਂਦੀ ਆਈ 20 ਕਾਰ ਦੇ ਡਰਾਈਵਰ ਨੇ ਟੱਕਰ ਮਾਰੀ ਤੇ ਇਹ ਟੱਕਰ ਇੰਨੀ ਬੁਰੀ ਤਰ੍ਹਾਂ ਨਾਲ ਮਾਰੀ ਕਿ 100 ਮੀਟਰ ਤੱਕ ਮਨਪ੍ਰੀਤ ਨੂੰ ਘਸੀਟਦਾ ਕੇ ਲੇ ਗਿਆ l ਜਿਸ ਕਾਰਨ ਮਨਪ੍ਰੀਤ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਉਸ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ l
ਬਲੌਂਗੀ ਪੁਲਿਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ l ਮਾਮਲੇ ਦੀ ਜਾਣਕਾਰੀ ਦਿੰਦੇ ਹੋੋਏ ਥਾਣਾ ਬਲੌਂਗੀ ਦੇ ਐਸਐਚਓ ਮਨਫ਼ੂਲ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਗੱਡੀ ਖੜ੍ਹੀ ਕਰਕੇ ਟਾਇਲਟ ਕਰਨ ਲਈ ਉਤਰਿਆ ਸੀ ਤੇ ਇੱਕ ਆਈ 20 ਕਾਰ ਨੇ ਉਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਰਕੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ l ਮਨਪ੍ਰੀਤ ਦੇ ਪਿਤਾ ਰਜਿੰਦਰ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਹੈ l ਪੁਲਿਸ ਦਾ ਕਹਿਣਾ ਕਿ ਆਈ 20 ਕਾਰ ਬੁਰੀ ਤਰ੍ਹਾਂ ਟੁੱਟੀ ਜਾ ਚੁੱਕੀ ਹੈ, ਤੇ ਕਾਰ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ l ਜਿਸਦੀ ਕਿ ਭਾਲ ਸ਼ੁਰੂ ਕਰ ਦਿੱਤੀ ਹੈ l

Related posts

ਸਿੱਧੂ ਮੂਸੇਵਾਲ਼ਾ ਕੇਸ ਦੀ ਸੁਣਵਾਈ ‘ਚ ਆਈ ਤੇਜ਼ੀ……

htvteam

ਆਹ ਦੇਖੋ ਪੰਜਾਬ ‘ਚ ਬਣੀ ਨਵੀਂ ਹਰੇ ਰੰਗ ਦੀ ਸੜਕ

htvteam

ਹਰਿਆਣਾ ਪੁਲਿਸ ਨਾਲ ਕਿਸਾਨ ਦਾ ਫੇਰ ਪਿਆ ਪੇਚਾ

htvteam

Leave a Comment