Htv Punjabi
Punjab

ਸੁਖਪਾਲ ਖਹਿਰਾ ਖਿਲਾਫ ਹੋਣ ਜਾ ਰਹੀ ਐ ਵੱਡੀ ਕਾਰਵਾਈ, ਆਪਣਿਆਂ ਨੇ ਹੀ ਚੱਕ ਲਿਆ ਵੱਡਾ ਕਦਮ!

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪ੍ਰਤੀ ਹਾਈਕਮਾਨ ਦੇ ਮਨ ਵਿੱਚ ਪੈਦਾ ਹੋਈ ਕੜਵਾਹਟ ਘੱਟ ਹੋਣ ਦਾ ਨਾਮ ਹੀ ਨਹੀਂ ਲੈ ਰਹੀ l ਪਾਰਟੀ ਹਾਈਕਮਾਨ ਪੰਜਾਬ ਵਿੱਚ ਝਾੜੂ ਨੂੰ ਖਿਡਾਉਣ ਅਤੇ ਵਿਧਾਇਕਾਂ ਨੂੰ ਬਗਾਵਤ ਦੇ ਲਈ ਉਕਸਾਉਣ ਦੇ ਲਈ ਸੁਖਪਾਲ ਸਿੰਘ ਖਹਿਰਾ ਨੂੰ ਵੱਡਾ ਕਸੂਰਵਾਰ ਮੰਨਦੀ ਹੈ l ਪਾਰਟੀ ਖਹਿਰਾ ਨੂੰ ਸਬਕ ਸਿਖਾਉਣ ਦੀ ਤਿਆਰੀ ਵਿੱਚ ਹੈ l ਵਿਰੋਧੀ ਪੱਖ ਦੇ ਨੇਤਾ ਹਰਪਾਲ ਸਿੰਘ ਚੀਮਾ ਵੱਲੋਂ ਦਲ ਬਦਲ ਕਾਨੂੰਨ ਦੇ ਅੰਤਰਗਤ ਖਹਿਰਾ ਖਿਲਾਫ਼ ਦਾਇਰ ਕੀਤੀ ਗਈ ਪਟੀਸ਼ਨ ਵਿਧਾਨ ਸਭਾ ਦੇ ਸਪੀਕਰ ਦੇ ਕੋਲ ਪਹੁੰਚਾ ਦਿੱਤੀ ਗਈ ਹੈ, ਜਦਕਿ ਅਕਤੂਬਰ 2019 ਵਿੱਚ ਖਹਿਰਾ ਨੇ ਅਸਤੀਫ਼ਾ ਵਾਪਸ ਲੈ ਲਿਆ ਹੈ l ਇਸ ਕਰਕੇ ਪਾਰਟੀ ਨੇ ਖਹਿਰਾ ਦੇ ਖਿਲਾਫ਼ ਹਾਈਕੋਰਟ ਜਾਣ ਦਾ ਫ਼ੈਸਲਾ ਕੀਤਾ ਹੈ l ਪਾਰਟੀ ਹਾਈਕਮਾਨ ਕਾਨੂੰਨੀ ਮਾਹਿਰਾਂ ਨਾਲ ਇਸ ਬਾਰੇ ਸਲਾਹ ਕਰ ਰਹੀ ਹੈ l ਚੀਮਾ ਦਾ ਕਹਿਣਾ ਹੈ ਕਿ ਪਾਰਟੀ ਜਲਦੀ ਹੀ ਹਾਈਕੋਰਟ ਜਾਵੇਗੀ l

Related posts

ਰਾਤ ਨੂੰ ਘਰਾਂ ਨੂੰ ਜਿੰਦੇ ਕੁੰਡੇ ਲਗਾਕੇ ਪਿਆ ਕਰੋ

htvteam

ਕੁੱਤੇ ਪਿੱਛੇ ਬੁਰੀ ਤਰ੍ਹਾਂ ਲੜ ਪਏ ਬੰਦੇ, ਚੱਲੀਆਂ ਡਾਂਗਾਂ ਅਤੇ ਤਲਵਾਰਾਂ ਬੰਦੇ ਹਸਪਤਾਲ ਦਾਖਲ, ਕੁੱਤਾ ਆਰਾਮ ਨਾਲ ਘੁੰਮਦਾ ਰਿਹਾ

Htv Punjabi

ਮੁੰਡਾ ਤਾਲਾਬੰਦੀ ਦੌਰਾਨ ਮੰਗਦਾ ਸੀ ਆਹ ਚੀਜ਼, ਬਾਪ ਪੁੱਤਾਂ ਨੂੰ ਆ ਗਿਆ ਗੁੱਸਾ ਦੇਖੋ ਕੀ ਹਾਲ ਕਰਤਾ !

Htv Punjabi

Leave a Comment