ਅੰਮ੍ਰਿਤਸਰ : ਲੋਕਾਂ ਦੀ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਲਈ ਪੰਜਾਬ ਪੁਲਿਸ ਦੇ ਜਵਾਨ ਹੁਣ ਘਰ ਘਰ ਜਾਣਗੇ l ਵਿਲੇਜ ਪੁਲਿਸ ਅਫਸਰ ਪ੍ਰੋਜੈਕਟ ਦੇ ਤਹਿਤ ਇਸ ਦੀ ਸ਼ੁਰੂਆਤ ਸ਼ਨੀਵਾਰ ਨੂੰ ਐਸਐਸਪੀ ਦਿਹਾਤੀ ਵਿਕਰਮਜੀਤ ਦੁੱਗਲ ਨੇ ਕੀਤੀ l ਇਸ ਪ੍ਰੋਜੈਕਟ ਦੇ ਤਹਿਤ 894 ਪਿੰਡਾਂ ਵਿੱਚ ਵਿਲੇਜ ਪੁਲਿਸ ਅਫਸਰ ਦੇ ਤੌਰ ‘ਤੇ ਇੱਕ ਇੱਕ ਮੁਲਾਜ਼ਿਮ ਨੂੰ ਤੈਨਾਤ ਕੀਤਾ ਗਿਆ ਹੈ,ਜੋ ਪਿੰਡ ਦੀ ਸੱਮਸਿਆਵਾਂ ਦਾ ਨਿਪਟਾਰਾ ਸਹੀ ਢੰਗ ਨਾਲ ਕਰਾਵਾਂਗੇ l ਉੱਥੇ ਹੀ ਉਨ੍ਹਾਂ ਦੇ ਪਿੰਡਾਂ ਵਿੱਚ ਕੀ ਕੁਝ ਚੱਲ ਰਿਹਾ ਹੈ, ਉਸ ‘ਤੇ ਨਜ਼ਰ ਰੱਖਣਗੇ l ਇਨ੍ਹਾਂ ਮੁਲਾਜ਼ਿਮਾਂ ਦੀ ਤੈਨਾਤੀ ਕਰੀਬ 2 ਸਾਲ ਤੱਕ ਇੱਥੇ ਹੀ ਰਹੇਗੀ l ਜੇਕਰ ਉਨ੍ਹਾਂ ਦਾ ਤਬਾਦਲਾ ਵੀ ਹੋ ਜਾਂਦਾ ਹੈ ਤਾਂ ਵੀ ਉਹ ਉਸ ਪਿੰਡ ਦੇ ਵੀਪੀਓ ਦੇ ਤੌਰ ‘ਤੇ ਕੰਮ ਕਰਦੇ ਰਹਿਣਗੇ l ਪੰਜਾਬ ਪੁਲਿਸ ਅਤੇ ਲੋਕਾਂ ਦੇ ਵਿੱਚ ਗੈਪ ਨੂੰ ਘੱਟ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੈ l ਦਬੁਰਜੀ ਸਥਿਤ ਦਿਹਾਤੀ ਪੁਲਿਸ ਲਾਈਨ ਵਿੱਚ ਐਸਐਸਪੀ ਦੁੱਗਲ ਨੇ ਇਨ੍ਹਾਂ ਮੁਲਾਜ਼ਿਮਾਂ ਨੂੰ ਆਪਣਾ ਕੰਮ ਵਧੀਆ ਤਰੀਕੇ ਨਾਲ ਕਰਨ ਦੀ ਸ਼ਪਥ ਦਿਵਾਈ.ਬਾਅਦ ਵਿੱਚ ਉਨ੍ਹਾਂ ਨੇ ਤੈਨਾਤ ਕੀਤੇ ਗਏ ਵੀਪੀਓ ਨੂੰ ਰਵਾਨਾ ਕੀਤਾ l ਜਿਨ੍ਹਾਂ ਵੀਪੀਓ ਦੀ ਤੈਨਾਤੀ ਕੀਤੀ ਗਈ ਹੈ, ਉਨ੍ਹਾਂ ਦੀ ਸੂਚੀ ਬਣਾਉਣ ਵਿੱਚ ਪੰਜ ਦਿਨ ਦਾ ਸਮਾਂ ਲੱਗ ਗਿਆ l