Htv Punjabi
Punjab

ਭੇਦਭਾਵ ਰਾਜ ਧਰਮ ਦੇ ਖਿਲਾਫ, ਲਾਪਰਵਾਹ ਅਫਸਰਾਂ ‘ਤੇ ਕਾਰਵਾਈ ਕਰਨ ਕੈਪਟਨ : ਆਪ

ਚੰਡੀਗੜ੍ਹ : ਮਹਾਂਸ਼ਿਵਰਾਤਰੀ ‘ਤੇ ਸਰਕਾਰ ਵੱਲੋਂ ਸ਼ੁੱਭਕਾਮਨਾਵਾਂ ਨਾ ਦਿੱਤੇ ਜਾਣ ‘ਤੇ ਪੰਜਾਬ ਦੀ ਰਾਜਨੀਤੀ ਗਰਮਾ ਗਈ ਹੈ l ਵਿਰੋਧੀ ਦਲਾਂ ਨੇ ਲਾਪਰਵਾਹੀ ਵਰਤਣ ਵਾਲੇ ਆਲਾਅਧਿਕਾਰੀਆਂ ‘ਤੇ ਕਾਰਵਾਈ ਕਰਨ ਦੇ ਲਈ ਕੈਪਟਨ ਤੋਂ ਮੰਗ ਕੀਤੀ ਹੈ l ਸੁਨਾਮ ਤੋਂ ਆਪ ਵਿਧਾਇਕ ਅਮਨ ਅਰੋੜਾ ਨੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ l ਇਸ ਵਿੱਚ ਉਨ੍ਹਾਂ ਨੇ ਅਫਸੋਸ ਜ਼ਾਹਿਰ ਕਰਦੇ ਕਿਹਾ ਕਿ ਮਹਾਂਸ਼ਿਵਰਾਤਰੀ ‘ਤੇ ਪੰਜਾਬੀਆਂ ਅਤੇ ਖਾਸ ਕਰ ਹਿੰਦੂ ਸਮਾਜ ਦੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਨਾ ਦੇ ਕੇ ਭੇਦਭਾਵ ਕਰਨਾ ਰਾਜ ਧਰਮ ਦੇ ਅਨੁਕੂਲ ਨਹੀਂ ਹੈ l ਇਸ ਨਾਲ ਹਿੰਦੂ ਸਮਾਜ ਦੇ ਲੋਕਾਂ ਨੂੰ ਭਾਰੀ ਠੇਸ ਪਹੁੰਚੀ ਹੈ l ਪੰਜਾਬ ਸਰਕਾਰ ਨੂੰ ਸਾਰੇ ਧਰਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ l ਉੱਧਰ, ਮਹਾਂਸ਼ਿਵਰਾਤਰੀ ‘ਤੇ ਸਰਕਾਰ ਵੱਲੋਂ ਸ਼ੁੱਭਕਾਮਨਾਵਾਂ ਨਾ ਦੇਣ ‘ਤੇ ਅਲੱਗ ਅਲੱਗ ਧਾਰਦਮਕ ਸੰਗਠਨਾਂ ਨੇ ਵੀ ਨਾਰਾਜ਼ਗੀ ਜਤਾਈ ਹੈ l ਕਿਹਾ, ਇਸ ਨਾਲ ਹਿੰਦੂ ਧਰਮ ਦੇ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ l

Related posts

COVAXIN ਦੇ ਫੇਜ਼ 3 ਟਰਾਇਲਾਂ ‘ਚ ਪੰਜਾਬ ਦੇ 3 ਮੈਡੀਕਲ ਕਾਲਜ ਲੈਣਗੇ ਹਿੱਸਾ

htvteam

ਲੋਕਾਂ ਦੇ ਘਰਾਂ ‘ਚ ਪਹੁੰਚਿਆ ਸੀਵਰੇਜ ਦਾ ਗੰਦਾ ਪਾਣੀ

htvteam

ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਵਲੋਂ ਲੋੜਵੰਦ ਬੱਚਿਆਂ ਨੂੰ ਕਿਤਾਬਾਂ,ਕਾਪੀਆਂ,ਸਕੂਲ ਸ਼ੂਜ਼,ਸਕੂਲ ਵਰਦੀ ਅਤੇ ਸਕੂਲ ਬੈਗ ਵੰਡੇ ਗਏ

htvteam

Leave a Comment