ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਇੱਕ ਔਰਤ ਨੂੰ ਉਸ ਦੇ ਪ੍ਰੇਮੀ ਨੇ ਮਾਰ ਕੁੱਟ ਕਰ ਕੇ ਉਸ ਦੇ ਕੱਪੜੇ ਫਾੜੇ ਅਤੇ ਗਲੀ ਵਿੱਚ ਨੰਗਾ ਦੌਡਾ ਲਿਆ।ਦਰਅਸਲ, ਇਸ ਔਰਤ ਦੇ ਸੰਬੰਧਿਤ ਵਿਅਕਤੀ ਦੇ ਨਾਲ ਵਿਆਹ ਤੋਂ ਪਹਿਲਾਂ ਦੇ ਤਾਲੁਕਾਤ ਸਨ।ਉਸ ਦੌਰਾਨ ਬਣਾਏ ਗਏ ਸਰੀਰਿਕ ਸੰਬੰਧਾਂ ਦੀ ਵੀਡੀਓ ਦੇ ਜ਼ੋਰ ਤੇ ਉਹ ਅਕਸਰ ਔਰਤ ਨੂੰ ਦਬਆ ਵਿੱਚ ਲੈਣ ਦੀ ਕੋਸਿ਼ਸ਼ ਕਰਦਾ ਸੀ।ਬੀਤੇ ਦਿਨ ਔਰਤ ਆਪਣੀ ਮਾਂ ਦੇ ਨਾਲ ਉਸ ਗਲਤ ਵੀਡੀਓ ਨੂੰ ਡੀਲੀਟ ਕਰਵਾਉਣ ਦੇ ਲਈ ਪੁਰਾਣੇ ਪ੍ਰੇਮੀ ਦੇ ਘਰ ਗਈ ਸੀ।ਇਸ ਦੌਰਾਨ ਮੁਲਜ਼ਮ ਨੇ ਔਰਤ ਦੀ ਮਾਂ ਨਾਲ ਕੁੱਟ ਮਾਰ ਕਰਕੇ ਉਸ ਨੂੰ ਅਲੱਗ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਔਰਤ ਦੇ ਨਾਲ ਜ਼ਬਰਦਸਤੀ ਸਰੀਰਿਕ ਸੰਬੰਧ ਬਣਾਉਣ ਦੀ ਕੋਸਿ਼ਸ਼ ਕੀਤੀ।ਵਿਰੋਧ ਕਰਨ ਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਦੇ ਕੱਪੜੇ ਫਾੜ ਕੇ ਗਲੀ ਵਿੱਚ ਨੰਗਾ ਹੀ ਭਜਾਇਆ।ਰੌਲਾ ਸੁਣ ਕੇ ਮੁਹੱਲੇ ਦੇ ਲੋਕਾਂ ਨੇ ਪੀੜਿਤ ਮਾਂ ਧੀ ਨੂੰ ਹਸਪਤਾਲ ਪਹੁੰਚਾਇਆ।ਦੂਜੇ ਪਾਸੇ ਪੁਲਿਸ ਤੇ ਵੀ ਸਮਝੌਤਾ ਦੇ ਲਈ ਦਬਾਅ ਬਣਾਉਣ ਦਾ ਇਲਜ਼ਾਮ ਹੈ।
ਸਿ਼ਕਾਇਕਰਤਾ ਔਰਤ ਦਾ ਕਹਿਣਾ ਹੈ ਕਿ ਉਹ 7 ਸਾਲ ਦੀ ਬੱਚੀ ਦੀ ਮਾਂ ਹੈ।ਕਰੀਬ 4 ਸਾਲ ਪਹਿਲਾਂ ਤੱਕ ਉਸ ਦੇ ਸੰਧੂ ਕਲੋਨੀ ਵਿੱਚ ਇੱਕ ਨੌਜਵਾਨ ਨਾਲ ਸੰਬੰਧ ਸਨ।ਨੌਜਵਾਨ ਨੇ ਇਸ ਦੌਰਾਨ ਸਰੀਰਿਕ ਸੰਬੰਧਾਂ ਦਾ ਵੀਡੀਓ ਬਣਾ ਲਿਆ।ਇਸ ਵੀਡੀਓ ਦੇ ਜ਼ੋਰ ਤੇ ਦਬਾਅ ਬਣਾਉਂਦੇ ਹੋਏ ਉਸ ਨੂੰ ਕਈ ਜਗ੍ਹਾ ਬੁਲਾ ਕੇ ਉਸ ਦਾ ਸ਼ੋਸ਼ਣ ਕੀਤਾ।ਨੌਜਵਾਨ ਦਾ ਰਿਸ਼ਤਾ ਕਿਤੇ ਹੋਰ ਤੈਅ ਹੋ ਗਿਆ ਤਾਂ ਵਿਆਹ ਤੋਂ ਪਹਿਲਾਂ ਉਸ ਨੇ ਉਸ ਨੂੰ ਆਪਣੇ ਘਰ ਬੁਲਾ ਕੇ ਉਸ ਨਾਲ ਸਰੀਰਿਕ ਸੰਬੰਧ ਬਣਾਏ।ਹੁਣ ਨੌਜਵਾਨ ਦਾ ਵਿਆਹ ਹੋ ਚੁੱਕਿਆ ਹੈ ਪਰ ਉਹ ਉਸ ਔਰਤ ਦਾ ਪਿੱਛਾ ਨਹੀਂ ਛੱਡ ਰਿਹਾ।
ਸੋਮਵਾਰ ਸ਼ਾਮ ਨੂੰ ਪੀੜਿਤ ਔਰਤ ਉਸ ਵਿਵਾਦਿਤ ਵੀਡੀਓ ਨੂੰ ਡਿਲੀਟ ਕਰਵਾਉਣ ਦੇ ਇਰਾਦੇ ਨਾਲ ਆਪਣੀ ਮਾਂ ਨੂੰ ਨਾਲ ਲੈ ਕੇ ਕਥਿਤ ਪ੍ਰੇਮੀ ਦੇ ਘਰ ਗਈ ਸੀ।ਉਸ ਨੇ ਉੱਥੇ ਪਹਿਲਾਂ ਹੀ ਆਪਣੇ ਦੋ ਸਾਥੀਆਂ ਨੂੰ ਬੁਲਾਇਆ ਹੋਇਆ ਸੀ।ਉਨ੍ਹਾਂ ਨੇ ਮਾਂ ਧੀ ਨੂੰ ਅਲੱਗ ਅਲੱਗ ਕਮਰਿਆਂ ਵਿੱਚ ਬੰਦ ਕਰ ਦਿੱਤਾ।ਇਸ ਦੌਰਾਨ ਨੌਜਵਾਨ ਨੇ ਫਿਰ ਤੋਂ ਉਸ ਦੇ ਨਾਲ ਸਰੀਰਿਕ ਸੰਬੰਧ ਬਣਾਉਣ ਦੀ ਕੋਸਿ਼ਸ਼ ਕੀਤੀ ਤਾਂ ਉਸ ਦੇ ਦੋਨੋਂ ਸਾਥੀਆਂ ਨੇ ਆਪਣੇ ਮੋਬਾਈਲ ਨਾਲ ਉਸ ਦੀ ਦੁਬਾਰਾ ਵੀਡੀਓ ਬਣਾਇਆ।ਪੀੜਿਤ ਔਰਤ ਨੇ ਦੱਸਿਆ ਕਿ ਉਸ ਦੇ ਵਿਰੋਧ ਕਰਨ ਤੇ ਹੱਥੋਪਾਈ ਦੇ ਦੌਰਾਨ ਮੁਲਜ਼ਮ ਨੇ ਉਸ ਦੇ ਕੱਪੜੇ ਫਾੜ ਦਿੱਤੇ।ਇਸ ਤੋਂ ਬਾਅਦ ਉਹ ਬਿਨਾਂ ਕੱਪੜਿਆਂ ਤੋਂ ਹੀ ਘਰ ਤੋਂ ਭੱਜ ਗਈ।ਮੁਲਜ਼ਮ ਦੋਨਾਂ ਨੂੰ ਕੁੱਟਦੇ ਹੋਏ ਉਨ੍ਹਾਂ ਦੇ ਪਿੱਛੇ ਭੱਜੇ।ਕਿਸੇ ਤਰ੍ਹਾਂ ਲੋਕਾਂ ਨੇ ਦੋਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ।
ਪੀੜਿਤਾ ਦਾ ਇਲਜ਼ਾਮ ਹੈ ਕਿ ਸਦਰ ਥਾਣੇ ਵਿੱਚ ਸਿ਼ਕਾਇਤ ਦਿੱਤੀ ਪਰ ਕਾਰਵਾਈ ਦੀ ਬਜਾਏ ਪੁਲਿਸ ਸਮਝੌਤੇ ਦਾ ਦਆਅ ਬਣਾ ਰਹੀ ਹੈ।ਉਸ ਨੇ ਹੁਣ ਡੀਜੀਪੀ ਦਿਨਕਰ ਗੁਪਤਾ ਅਤੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ।ਔਰਤ ਦੇ ਇਸ ਮਾਮਲੇ ਦੀ ਪੈਰਵੀ ਕਰ ਰਹੇ ਵਕੀਲ ਰਾਜ ਬਰਿੰਦਰ ਨੇ ਕਿਹਾ ਕਿ ਜੇਕਰ ਪੁਲਿਸ ਤੋਂ ਇਲਸਾਫ ਨਾ ਮਿਲਿਆ ਤਾਂ ਉਹ ਕੋਰਟ ਦਾ ਦਰਵਾਜ਼ਾ ਖਟਖਟਾਉਣਗੇ।
ਉੱਧਰ, ਥਾਣਾ ਸਦਰ ਦੇ ਏਐਸਆਈ ਗੁਰਜੀਤ ਸਿੰਘ ਨੇ ਔਰਤ ਦੁਆਰਾ ਪੁਲਿਸ ਤੇ ਲਾਏ ਗਏ ਇਲਜ਼ਾਮਾਂ ਨੂੰ ਨਕਾਰਿਆ ਹੈ।ਉਨ੍ਹਾਂ ਨੇ ਦੱਸਿਆ ਕਿ ਦੋ ਦਿਨ ਤੋਂ ਪੀੜਿਤ ਪੱਖ ਦੇ ਬੁਲਾਉਣ ਤੇ ਵੀ ਉਹ ਉਨ੍ਹਾਂ ਦੇ ਕੋਲ ਨਹੀਂ ਪਹੁੰਚ ਰਿਹਾ।ਨਾਲ ਹੀ ਇਸ ਬਾਰੇ ਵਿੱਚ ਏਸੀਪੀ ਸਰਬਜੀਤ ਸਿੰਘ ਬਾਜਵਾ ਨੇ ਕਿਹਾ ਕਿ ਮਾਮਲਾ ਗੰਭੀਰ ਹੈ, ਇਸ ਕਰਕੇ ਸਾਰੇ ਤੱਥਾਂ ਦੀ ਜਾਂਚ ਕਰਵਾਈ ਜਾਵੇਗੀ।