Htv Punjabi
corona news crime news Fitness Health Punjab

ਪੰਜਾਬ ਸਰਕਾਰ ਨੇ ਹਾਈਕੋਰਟ ‘ਚ ਮੰਨੀ ਅਜਿਹੀ ਗਲਤੀ ਜਿਸ ਨੂੰ ਸੁਣ ਚੰਗੇ ਚੰਗੀਆਂ ਦੇ ਮੂੰਹੋਂ ਨਿਕਲੀ ਆਹ ਗੱਲ!

ਚੰਡੀਗੜ੍ਹ : ਅਮ੍ਰਿਤਸਰ ਦੇ ਅਸਿਸਟੈਂਟ ਪੁਲਿਸ ਕਮਿਸ਼ਨਰ (ਏਸੀਪੀ) ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸਵੀਕਾਰ ਕੀਤਾ ਹੈ ਕਿ ਗੁਰੂ ਨਾਨਕ ਦੇਵ ਹਸਪਤਾਲ ਦੁਆਰਾ ਕੋਰੋਨਾ ਪਾਜ਼ੀਟਿਵ ਮਰੀਜ਼ ਪ੍ਰੀਤਮ ਸਿੰਘ ਦੇ ਸਥਾਨ ਤੇ ਉਸ ਦੇ ਘਰ ਔਰਦ ਦੀ ਲਾਸ਼ ਭੇਜ ਦਿੱਤੀ ਗਈ ਸੀ।ਉਨ੍ਹਾਂ ਨੇ ਕੋਰਟ ਨੂੰ ਦੱਸਿਆ ਕਿ ਹੁਣ ਮਾਮਲੇ ਦੀ ਮੈਜਿਸਟਰੇਟ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਬੁੱਧਵਾਰ ਨੂੰ ਅਸਿਸਟੈਂਟ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਨਾਰਥ ਸਰਬਜੀਤ ਸਿੰਘ ਨੇ ਹਾਈਕੋਰਟ ਵਿੱਚ ਜਵਾਬ ਦਾਇਰ ਕਰ ਸਵੀਕਾਰ ਕੀਤਾ ਕਿ ਗਲਤੀ ਨਾਲ ਲਾਸ਼ਾਂ ਬਦਲ ਗਈਆਂ ਸਨ।ਏਸੀਪੀ ਦੁਆਰਾ ਦਿੱਤੀ ਗਈ ਜਾਣਕਾਰੀ ਤੇ ਹਾਈਕੋਰਟ ਨੇ ਕਿਹਾ ਕਿ ਇਸ ਮਾਮਲੇ ਵਿੱਚ ਵਿਸਤ੍ਰਿਤ ਜਵਾਬ ਮੰਗਿਆ ਗਿਆ ਸੀ, ਜਿਹੜਾ ਕਿ ਨਹੀਂ ਦਿੱਤਾ ਗਿਆ।
ਸਿਰਫ ਇਹੀ ਦੱਸਿਆ ਗਿਆ ਕਿ ਇਸ ਪੂਰੇ ਮਾਮਲੇ ਵਿੱਚ ਜੋ ਗਲਤੀ ਹੋੲਈ ਹੈ ਉਸ ਦੇ ਲਈ ਕੌਣ ਜਿੰਮੇਵਾਰ ਹੈਠ ਉਸ ਦੀ ਜਾਂਚ ਐਸਡੀਐਮ ਨੂੰ ਦੇ ਦਿੱਤੀ ਗਈ ਹੈ।ਪਟੀਸ਼ਨਕਰਤਾ ਦੇ ਵਕੀਲ ਸਤਿੰਦਰਦੀਪ ਸਿੰਘ ਬੋਪਾਰਾਏ ਨੇ ਦੱਸਿਆ ਕਿ ਹੁਣ ਹਾਈਕੋਰਟ ਨੇ ਸਰਕਾਰ ਨੂੰ 2 ਦਿਨਾਂ ਦੇ ਅੰਦਰ ਸਾਰੀ ਜਾਣਕਾਰੀ ਦਿੱਤੇ ਜਾਣ ਦੇ ਹੁਕਮ ਦੇ ਦਿੱਤੇ ਹਨ ਕਿ ਉਹ ਦੱਸਣ ਪ੍ਰੀਤਮ ਸਿੰਘ ਜਿੰਦਾ ਹੈ ਜਾਂ ਮ੍ਰਿਤ।
ਦੰਸ ਦਈਏ ਕਿ ਮੁਕੇਰੀਆਂ ਨਿਵਾਸੀ ਮ੍ਰਿਤਕ ਦੇ ਮੁੰਡਿਆਂ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰ ਦੱਸਿਆ ਹੈ ਕਿ ਉਨ੍ਹਾਂ ਦੇ ਪਿਤਾ ਪ੍ਰੀਤਮ ਸਿੰਘ ਇੱਕ ਜੁਲਾਈ ਨੂੰ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ।ਇਸ ਦੇ ਬਾਅਦ 2 ਜੁਲਾਈ ਨੂੰ ਉਨ੍ਹਾਂ ਨੂੰ ਹੁਸਿਆਰਪੁਰ ਦੇ ਰਿਆਤ ਅਤੇ ਬਾਹਰਾ ਯੂਨੀਵਰਸਿਟੀ ਵਿੱਚ ਬਣੇ ਆਈਸੋਲੇਸ਼ਨ ਸੈ਼ਟਰ ਵਿੱਚ ਐਡਮਿਟ ਕਰਵਾਇਆ ਗਿਆ ਸੀ।
5 ਜੁਲਾਈ ਨੂੰ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਸਿਫਟ ਕਰ ਦਿੱਤਾ ਗਿਆ।18 ਜੁਲਾਈ ਨੂੰ ਉਨ੍ਹਾਂ ਨੂੰ ਮੈਸੇਜ ਮਿਲਿਆ ਕਿ ਉਨ੍ਹਾਂ ਦੇ ਪਿਤਾ ਦੀ 17 ਜੁਲਾਈ ਰਾਮ 11 ਵਜੇ ਮੌਤ ਹੋ ਗਈ ਹੈ ਪਰ ਅੰਮ੍ਰਿਤਸਰ ਤੋਂ ਐਂਬੂਲੈਂਸ ਦੇ ਜ਼ਰੀਏ ਜਿਹੜੀ ਲਾਸ਼ ਮੁਕੇਰੀਆਂ ਭੇਜੀ ਗਈ, ਉਹ ਉਨ੍ਹਾਂ ਦੇ ਪਿਤਾ ਦੀ ਨਹੀਂ ਬਲਕਿ ਕਿਸੀ ਔਰਤ ਦੀ ਸੀ।ਇਸ ਦਾ ਖੁਲਾਸਾ ਹੋਣ ਦੇ ਬਾਅਦ ਔਰਤ ਦੀ ਲਾਸ਼ ਮੁਕੇਰੀਆਂ ਦੀ ਮੋਰਚਰੀ ਵਿੱਚ ਸਿਫਟ ਕਰ ਦਿੱਤੀ ਗਈ।
ਪਟੀਸ਼ਨਕਰਤਾਵਾਂ ਦਾ ਕਹਿਣਾਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਪਿਤਾ ਜਿੰਦਾ ਹਨ, ਕਿਉਂਕਿ ਕੋਰੋਨਾ ਦੇ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ ਦੇ ਤਹਿਤ ਲਾਸ਼ ਦਾ ਸੰਸਕਾਰ ਕਰਨ ਤੋਂ ਪਹਿਲਾਂ ਰਿਸ਼ਤੇਦਾਰਾਂ ਨੂੰ ਮ੍ਰਿਤਕ ਦਾ ਚਿਹਰਾ ਦਿਖਾਉਣਾ ਜ਼ਰੂਰੀ ਹੁੰਦਾ ਹੈ।ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਪਿਤਾ ਜਿੰਦਾ ਹਨ ਅਤੇ ਹਲੇ ਹਸਪਤਾਲ ਵਿੱਚ ਹੀ ਹਨ ਪਰ ਉਨ੍ਹਾਂ ਦੇ ਪਿਤਾ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀੀ ਜਾ ਰਹੀ ਹੈ।

Related posts

ਟਿਕੇਤ ਦੀਆਂ ਅੱਖਾਂ ਚ ਆਏ ਹੰਝੂਆਂ ਨੇ ਪੰਜਾਬ ਵਾਸੀਆਂ ਦੇ ਇੰਝ ਵਧਾਏ ਹੌਸਲੇ

htvteam

ਵੀਸੀ ਨਾਲ ਸਿਹਤ ਮੰਤਰੀ ਦੀ ਇੱਕ ਹੋਰ ਵੀਡੀਓ ਹੋਈ ਵਾਇਰਲ

htvteam

ਹਸਪਤਾਲ ‘ਚ ਨੌਜਵਾਨ ਔਰਤ ਨਾਲ ਹੋਇਆ ਵੱਡਾ ਚਮਤਕਾਰ

htvteam