Htv Punjabi
corona news Fitness Health Punjab

ਕੋਰੋਨਾ ਨਾਲ ਮਰੇ ਲੋਕਾਂ ਦੇ ਪਰਿਵਾਰ ਆਪਣਿਆਂ ਦੀਆਂ ਲਾਸ਼ਾਂ ਲੈਣੋ ਤਾਂ ਮਨ੍ਹਾਂ ਕਰਦੇ ਹੀ ਸੀ, ਪਰ ਹੁਣ ਕਰਨ ਲੱਗੇ ਉਸ ਤੋਂ ਵੀ ਘਟੀਆ ਕੰਮ 

ਲੁਧਿਆਣਾ : ਕੋਰੋਨਾ ਮਹਾਂਮਾਰੀ ਦਾ ਖੌਫ ਇਸ ਸਮੇਂ ਪੂਰੀ ਦੁਨੀਆਂ ਵਿੱਚ ਤਾਂ ਫੈਲਿਆ ਹੀ ਹੈ ਪਰ ਬੀਮਾਰੀ ਦਾ ਅਸਰ ਸਮਾਜਿਕ ਬੰਧਨਾਂ ਅਤੇ ਰਿਸ਼ਤਿਆਂ ਤੇ ਵੀ ਪੈਣ ਲੱਗਾ ਹੈ।ਪਹਿਲਾਂ ਕਈ ਲੋਕਾਂ ਨੇ ਮਹਾਂਮਾਰੀ ਤੋਂ ਮਰਨ ਵਾਲੇ ਆਪਣੇ ਸਗੇ ਸੰਬੰਧੀਆਂ ਦੇ ਅੰਤਿਮ ਸੰਸਕਾਰ ਕਰਨ ਤੋਂ ਮਨਾਂ ਕਰ ਦਿੱਤਾ।ਹੁਣ ਕੁਝ ਲੋਕਾਂ ਨੇ ਅੰਤਿਮ ਸੰਸਕਾਰ ਕਰਨਾ ਤਾਂ ਦੂਰ, ਉਨ੍ਹਾਂ ਦੀ ਅਸਥੀਆਂ ਲੈਣ ਤੋਂ ਵੀ ਸਾਫ ਤੌਰ ਤੇ ਮਨਾਂ ਕਰ ਦਿੱਤਾ ਹੈ।
ਪੰਜਾਬ ਦੇ ਲੁਧਿਆਣਾ ਵਿੱਚ ਕੋਰੋਨਾ ਤੋਂ ਮਰਨ ਵਾਲੇ ਲੋਕਾਂ ਦਾ ਅੰਤਿਮ ਸੰਸਕਾਰ ਜਿਲਾ ਪ੍ਰਸ਼ਾਸਨ ਦੁਆਰਾ ਬਣਾਈ ਗਈ 6 ਵਲੰਟੀਅਰਜ਼ ਦੀ ਟੀਮ ਕਰਦੀ ਹੈ।ਅੰਤਿਮ ਸੰਸਕਾਰ ਦੀ ਸਾਰੀ ਰਸਮਾਂ ਪੂਰੀ ਕਰਨ ਦੇ ਬਾਅਦ ਉਹ ਖੁਦ ਹੀ ਅਸਥੀਆਂ ਇੱਕਠੀਆਂ ਕਰਕੇ ਸੁਰੱਖਿਅਤ ਰੱਖਦੇ ਹਨ ਪਰ ਮ੍ਰਿਤਕਾਂ ਦੇ ਸਗੇ ਸੰਬੰਧੀ ਉਨ੍ਹਾਂ ਲਈ ਪਰੇਸ਼ਾਨੀ ਉਸ ਸਮੇਂ ਖੜੀ ਕਰਦੇ ਹਨ, ਜਦ ਉਹ ਅਸਥੀਆਂ ਲੈਣ ਤੋਂ ਸਾਫ ਤੌਰ ਤੇ ਮਨਾਂ ਕਰ ਦਿੰਦੇ ਹਨ।
ਵਲੰਟੀਅਰਜ਼ ਦੀ ਟੀਮ ਨੂੰ ਲੀਡ ਕਰਨ ਵਾਲੇ ਟਰੈਫਿਕ ਮਾਰਸ਼ਲ ਇੰਚਾਰਜ ਮੰਦੀਪ ਕੇਸ਼ਵ ਗੁਡੂ ਨੇ ਦੱਸਿਆ ਕਿ ਜਦ ਏਸੀਪੀ ਅਨਿਲ ਕੋਹਲੀ ਕੋਰੋਨਾ ਦੇ ਕਾਰਨ ਸ਼ਹੀਦ ਹੋਏ ਸਨ, ਉਸ ਸਮੇਂ ਉਨ੍ਹਾਂ ਨੇ ਆਪਣੀ 6 ਮੈਂਬਰਾਂ ਦੀ ਟੀਮ ਦੇ ਨਾਲ ਮਿਲ ਕੇ ਅੰਤਿਮ ਸੰਸਕਾਰ ਦੀ ਸਾਰੀ ਰਸਮਾਂ ਨਿਭਾਈਆਂ ਸਨ।ਉਸ ਦੇ ਬਾਅਦ ਕਈ ਲੋਕਾਂ ਦੀ ਮੌਤ ਹੋਈ ਤਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਅੰਤਿਮ ਸੰਸਕਾਰ ਕਰਨ ਤੋਂ ਹੀ ਮਨਾਂ ਕਰ ਦਿੱਤਾ ਸੀ।
ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ, ਨਿਗਮ ਕਮਿਸ਼ਨਰ, ਮੇਅਰ ਦੀੀ ਅਪਰੂਵਲ ਮਿਲਣ ਦੇ ਬਾਅਦ ਇਨ੍ਹਾਂ 6 ਲੋਕਾਂ ਦੀ ਟੀਮ ਬਣਾਈ ਗਈ ਸੀ।ਹੁਣ ਇਸ ਟੀਮ ਦੇ ਦੁਆਰਾ ਹੀ ਕੋਰੋਨਾ ਤੋਂ ਮਰਨ ਵਾਲਿਆਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਸੀ।ਹੁਣ ਤੱਕ ਟੀਮ ਕਰੀਬ 61 ਪ੍ਰਭਾਵਿਤ ਮਰੀਜ਼ਾਂ ਦਾ ਅੰਤਿਮ ਸੰਸਕਾਰ ਕਰ ਚੁੱਕੀ ਹੈ।ਉਹ ਅੰਤਿਮ ਸੰਸਕਾਰ ਦੇ ਦੌਰਾਨ ਵੀਡੀਓ ਬਣਾਉਂਦੇ ਹਨ ਅਤੇ ਰਿਸ਼ਤੇਦਾਰਾਂ ਨੂੰ ਦੇ ਦਿੰਦੇ ਹਨ।
ਗੁਡੂ ਨੇ ਕਿਹਾ ਕਿ ਕੁਝ ਲੋਕ ਤਾਂ ਆਪਣੇ ਰਿਸ਼ਤੇਦਾਰਾਂ ਦੀ ਅਸਥੀਆਂ ਲੈ ਜਾਂਦੇ ਹਨ ਪਰ ਕੁਝ ਲੋਕਾਂ ਨੇ ਤਾਂ ਸਾਫ ਤੌਰ ਤੇ ਮਨਾਂ ਕਰ ਦਿੱਤਾ ਹੈ ਕਿ ਉਹ ਅਸਥੀਆਂ ਵੀ ਨਹੀਂ ਲੈ ਕੇ ਜਾਣਗੇ।ਜੇਕਰ ਪ੍ਰਸ਼ਾਸਨ ਵੱਲਂ ਉਨ੍ਹਾਂ ਨੂੰ ਇਜ਼ਾਜ਼ਤ ਦਿੱਤੀ ਜਾਂਦੀ ਹੈ ਤਾਂ ਉਹ ਉਨ੍ਹਾਂ ਦੀ ਅੱਗੇ ਦੀ ਰਸਮਾਂ ਨਿਭਾਉਣ ਨੂੰ ਵੀ ਤਿਆਰ ਹਨ।
ਸ਼ਮਸਾਨਘਾਟ ਦੇ ਪੰਡਿਤ ਪੰਕਜ ਨੇ ਦੱਸਿਆ ਕਿ ਇਸ ਸਮੇਂ ਇੱਕ ਹੀ ਸ਼ਮਸ਼ਾਨਘਾਟ ਵਿੱਚ ਕੋਰੋਨਾਾ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਹੋ ਰਿਹਾ ਹੈ।ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਨੇ ਹੁਕਮ ਜਾਰੀ ਕਰ ਦਿੱਤੇ ਹਨ ਕਿ ਕਿਸੀ ਵੀ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਜਾ ਸਕਦਾ ਹੈ ਪਰ ਹੁਣ ਤੱਕ ਕੋਈ ਵੀ ਸ਼ਮਸ਼ਾਨਘਾਟ ਕੋਰੋਨਾ ਤੋਂ ਮਰਨ ਵਾਲਿਆਂ ਦਾ ਅੰਤਿਮ ਸੰਸਕਾਰ ਨਹੀਂ ਕਰ ਰਿਹਾ ਹੈ।
ਐਂਬੂਲੈਂਸ ਨਾ ਮਿਲਣ ਦੇ ਕਾਰਨ ਲਾਸ਼ ਦੇਰੀ ਨਾਲ ਪਹੁੰਚ ਰਹੀ ਹੈ ਅਤੇ ਅੰਤਿਮ ਸੰਸਕਾਰ ਦੀ ਰਸਮਾਂ ਵੀ ਲੇਟ ਹੋ ਰਹੀਆਂ ਹਨ।ਉਨ੍ਹਾਂ ਨੇ ਇੱਕ ਲਾਸ਼ ਦੇ ਸੰਸਕਾਰ ਨੂੰ 6 ਵਜੇ ਦਾ ਸਮਾਂ ਦਿੱਤਾ ਸੀ ਪਰ ਐਂਬੂਲੈਂਸ ਨਹੀਂ ਮਿਲੀ ਤਾਂ ਲਾਸ਼ 12 ਵਜੇ ਪਹੁੰਚੀ।ਕੁਝ ਲੋਕਾਂ ਨੇ ਅਸਥੀਆਂ ਲੈਣ ਤੋਂ ਮਨਾਂ ਕਰ ਦੱਤਾ ਹੈ।ਜੇਕਰ ਜ਼ਰੂਰਤ ਪਈ ਤਾਂ ਉਹ ਪ੍ਰਸ਼ਾਸਨ ਤੋਂ ਇਜ਼ਾਜ਼ਤ ਲੈਣ ਦੇ ਬਾਅਦ ਖੁਦ ਅੱਗੇ ਦੀ ਰਸਮਾਂ ਵ ਪੂਰੀ ਕਰਨ ਦੀ ਕੋਸਿ਼ਸ਼ ਕਰਨਗੇ।

Related posts

ਡਿਬਰੂਗੜ੍ਹ ਜੇਲ੍ਹ ‘ਚ ਸਿੰਘਾਂ ਨਾਲ ਦੇਖੋ ਕੀ ਹੋਇਆ ?

htvteam

ਹਸਪਤਾਲ ਦੇ ਆਹ ਸੀਨ ਦੇਖ ਤੁਸੀ ਦੰਗ ਰਹਿ ਜਾਵੋਗੇ

htvteam

ਪੁਲਿਸ ਤੇ ਕਿਸਾਨਾਂ ਦਾ, ਲਾ +ਈ+ ਵ ਵੀਡੀਓ

htvteam