ਫਰੀਦਾਬਾਦ : ਇਹ ਘਟਨਾ ਭਾਵੇਂ ਸਾਲ 2006 ਵਿੱਚ ਫਰੀਦਾਬਾਦ ਦੇ ਅਦਾਲਤੀ ਕੰਪਲੈਕਸ ਵਿੱਚ ਘਟੀ ਸੀ, ਜਿਸ ਵਿੱਚ ਫਰੀਦਾਬਾਦ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਲ.ਐਨ.ਪਰਾਸ਼ਰ, ਓਪੀ ਸ਼ਰਮਾ, ਕੈਲਾਸ਼ ਅਤੇ ਗੌਰਵ ਸ਼ਰਮਾ ਨਾਮ ਦੇ ਬੰਦਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਪਰ ਇਨ੍ਹਾਂ ਨੂੰ ਅਦਾਲਤ ਨੇ ਦੋਸ਼ੀ ਹੁਣ ਕਰਾਰ ਦਿੱਤਾ ਹੈ l ਦੱਸ ਦਈਏ ਕਿ ਇਹ ਸਾਰੇ ਵਕੀਲ ਹਨ ਤੇ 31 ਮਾਰਚ 2006 ਨੂੰ ਕੰਟੀਨ ਅਤੇ ਪਾਰਕਿੰਗ ਨੂੰ ਲੈ ਕੇ ਇਨ੍ਹਾਂ ਨੇ ਸਾਲ 2006 ਦੌਰਾਨ ਅਦਾਲਤੀ ਵਿਹੜੇ ਵਿੱਚ ਝਗੜਾ ਕੀਤਾ ਸੀ ਜਿਸ ਤੋਂ ਬਾਅਦ ਗੱਲ ਇੱਥੋਂ ਤੱਕ ਵੱਧ ਗਈ ਕਿ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ l ਇਸ ਗੋਲੀਬਾਰੀ ਵਿੱਚ ਰਾਕੇਸ਼ ਭੰਡਾਣਾ ਨਾਮ ਦੇ ਇੱਕ ਵਕੀਲ ਸਣੇ ਕੁਝ ਹੋਰਾਂ ਨੂੰ ਗੋਲੀਆਂ ਲੱਗੀਆਂ ਸਨ l ਜਿਸ ਤੋਂ ਬਾਅਦ ਪੁਲਿਸ ਨੇ ਕੁੱਲ 24 ਬੰਦਿਆਂ ਨੂੰ ਕੇਸ ਵਿੱਚ ਸ਼ਾਮਿਲ ਕੀਤਾ ਸੀ l ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੁਣ ਇਨ੍ਹਾਂ ਚਾਰਾਂ ਵਕੀਲਾਂ ਨੂੰ 12 ਮਾਰਚ ਨੂੰ ਸਜ਼ਾ ਸੁਣਾਈ ਜਾਵੇਗੀ ਜਦ ਕਿ ਬਾਕੀ ਵਕੀਲਾਂ ਨੂੰੰ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਬਰੀ ਕਰ ਦਿੱਤਾ ਹੈ l