ਜਲੰਧਰ ; ਨਿਊ ਗੁਰੂ ਨਾਨਕਪੁਰਾ ਦੀ ਮੁਰਗੀ ਖਾਨਾ ਵਾਲੀ ਗਲੀ ਵਿੱਚ ਰਹਿਣ ਵਾਲੇ 60 ਸਾਲ ਦੇ ਗੋਪਾਲ ਰਾਣਾ ਦੀ ਵੱਡੇ ਮੁੰਡੇ ਦਿਨੇਸ਼ ਕੁਮਾਰ ਸੋਨੂ ਨੇ ਹੱਤਿਆ ਕਰ ਦਿੱਤੀ।34 ਸਾਲ ਦੇ ਸੋਨੂ ਨੇ ਪਹਿਲਾਂ ਪਿਤਾ ਦੇ ਸਿਰ ਵਿੱਚ ਲੋਹੇ ਦੀ ਪਾਈਪ ਮਾਰੀ।ਜਦ ਉਨ੍ਹਾਂ ਦੀ ਜਾਨ ਨਹੀਂ ਨਿਕਲੀ ਤਾਂ ਆਰੀ ਨਾਲ ਗਲਾ ਵੱਢ ਦਿੱਤਾ,ਪਿਤਾ ਦੇ ਕਤਲ ਦੇ ਬਾਅਦ ਮੁਲਜ਼ਮ ਨਹਾ ਕੇ ਖੂਨ ਨਾਲ ਲਿਬੜੇ ਆਪਣੇ ਕੱਪੜੇ ਰੇਲਵੇ ਲਾਈਨ ਦੇ ਕੋਲ ਸੁੱਟ ਕੇ ਗਵਰਮੈਂਟ ਪਾਲੀਟੈਕਨੀਕਲ ਕਾਲਜ ਵਿੱਚ ਚਪੜਾਸੀ ਦੀ ਜਾਬ ਕਰਦੀ ਘਰਵਾਲੀ ਅਤੇ ਮਾਂ ਨੂੰ ਲੈਣ ਚਲਿਆ ਗਿਆ।ਮਾਂ ਨੂੰ ਕਹਿੰਦਾ ਪਤਾ ਨਹੀਂ ਡੈਡੀ ਨੂੰ ਕੀ ਹੋ ਗਿਆ।ਸੱਸ ਬਹੂ ਘਰ ਆਈ ਤਾਂ ਦੇਖਿਆ ਕਿ ਜ਼ਮੀਨ ਤੇ ਖੂਨ ਨਾਲ ਲਿਬੜੀ ਲਾਸ਼ ਪਈ ਸੀ।ਕ੍ਰਾਈਮ ਸੀਨ ਤੇ ਪੁਲਿਸ ਆਈ ਅਤੇ 10 ਮਿੰਟ ਵਿੱਚ ਹੀ ਖੂਨੀ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ।ਬਾਪ ਪੁੱਤ ਦੇ ਵਿੱਚ 7 ਦਿਨ ਤੋਂ ਝਗੜਾ ਚੱਲ ਰਿਹਾ ਸੀ।ਪਿਤਾ ਕਹਿੰਦੇ ਸਨ ਕਿ ਕੰਮ ਤੇ ਕਿਉਂ ਨਹੀਂ ਜਾਂਦੇ।ਘਰਵਾਲੀ ਅਤੇ ਮਾਂ ਕਮਾਉਣ ਜਾਂਦੀ ਹੈ।ਤੂੰ ਇੱਕ ਬੱਚੇ ਦਾ ਪਿਓ ਹੈ।ਇਸ ਗੱਲ ਤੇ ਗੁੱਸੇ ਵਿੱਚ ਆਏ ਮੁੰਡੇ ਨੇ ਇਸ ਅਪਰਾਧ ਨੂੰ ਅੰਜਾਮ ਦਿੱਤਾ ਹੈ।ਉੱਧਰ, ਏਡੀਸੀਪੀ ਸਿਟੀ ਵਤਸਲਾ ਗੁਪਤਾ ਨੇ ਕਿਹਾ ਕਿ ਹੱਤਿਆ ਦੇ ਮਿੁਲਜ਼ਮ ਦਿਨੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਕੇ ਪੁੱਛਗਿਛ ਕੀਤੀ ਜਾ ਰਹੀ ਹੈ।
ਪੁਲਿਸ ਖੁਦ ਹੀ ਕਤਲ ਦੀ ਸਿ਼ਕਾਇਤਕਰਤਾ ਬਣੀ ਹੈ।ਐਸਐਚਓ ਭਗਵੰਤ ਸਿੰਘ ਭੁੱਲਰ ਨੇ ਪਬਲਿਕ ਦੀ ਆਈ ਕਾਲ ਨੂੰ ਆਧਾਰ ਬਣਾ ਕੇ ਕੇਸ ਦਰਜ ਕੀਤਾ ਹੈ।ਪੁਲਿਸ ਫੈਮਿਲੀ ਦੇ ਹਾਲਾਤ ਦੇਖ ਕੇ ਸਮਝ ਚੁੱਕੀ ਸੀ ਕਿ ਰਾਣਾ ਫੈਮਿਲੀ ਅਦਾਲਤ ਵਿੱਚ ਮੁਕਰ ਸਕਦੀ ਹੈ।ਦੇਰ ਰਾਤ ਤੱਕ ਪੁਲਿਸ ਮੁਲਜ਼ਮ ਨੂੰ ਪੁੱਛਗਿਛ ਕਰਦੀ ਰਹੀ।ਥਾਣਾ ਰਾਮਾਮੰਡੀ ਵਿੱਚ ਮੁਲਜ਼ਮ ਦੇ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।
ਸ਼ਾਮ ਕਰੀਬ 4.45 ਵਜੇ ਪੁਲਿਸ ਕੰਅਰੋਲ ਰੂਮ ਵਿੱਚ ਫੋਨ ਆਇਆ ਕਿ ਨਿਊ ਗੁਰੂ ਨਾਨਕਪੁਰਾ ਦੀ ਮੁਰਗੀ ਖਾਨਾ ਵਾਲੀ ਗਲੀ ਨੰਬਰ 6 ਵਿੱਚ ਕਤਲ ਹੋ ਗਿਆ ਹੈ।ਸੂਚਨਾ ਮਿਲਣ ਤੇ ਏਸੀਪੀ ਬਿਮਲਕਾਂਤ, ਐਸਐਚਓ ਭਗਵੰਤ ਭੁੱਲਰ ਕ੍ਰਾਈਮ ਸੀਨ ਤੇ ਪਹੁੰਚ ਗਏ।ਇੱਥੇ ਦੇਖਿਆ ਕਿ ਪੂਰੀ ਫੈਮਿਲੀ ਲਾਸ਼ ਦੇ ਕੋਲ ਬੈਠੀ ਸੀ।ਜਦ ਪੁਲਿਸ ਨੇ ਸਵਾਲ ਕੀਤੇ ਤਾਂ ਮ੍ਰਿਤਕ ਦੀ ਪਤਨੀ ਸਾਵਿਤਰੀ ਨੇ ਕਿਹਾ ਕਿ ਉਹ ਉਸ ਦੀ ਬਹੂ ਅਤੇ ਛੋਟਾ ਮੁੰਡਾ ਕੰਮ ਤੇ ਗਏ ਸਨ।ਵੱਡੇ ਮੁੰਡੇ ਨੇ ਆ ਕੇ ਉਨ੍ਹਾਂ ਨੂੰ ਦੱਸਿਆ ਕਿ ਡੈਡੀ ਨੂੰ ਕੁਝ ਹੋ ਗਿਆ ਹੈ।ਹਲੇ ਜਾਂਚ ਸ਼ੁਰੂ ਹੋਈ ਸੀ ਕਿ ਮੁੰਡੇ ਨੇ ਮਾਂ ਨੂੰ ਦੱਸਿਆ ਕਿ ਉਸ ਨੇ ਡੈਡੀ ਦੀ ਹੱਤਿਆ ਕੀਤੀ ਹੈ।ਉਸ ਦੀ ਮਾਂ ਇਹ ਸੁਣ ਕੇ ਦੰਗ ਰਹਿ ਗਹੀ।ਬੋਲੀ ਹੁਣ ਪਰਿਵਾਰ ਦਾ ਕੀ ਹੋਵੇਗਾ।ਪਤੀ ਰਿਹਾ ਨਹੀਂ, ਮੁੰਡਾ ਜੇਲ ਜਾਵੇਗਾ।ਬਾਪ ਦਾ ਖੂਨ ਕਰਦੇ ਸਮੇਂ ਮੁਲਜ਼ਮ ਦੇ ਹੱਥ ਨਹੀਂ ਕੰਬੇ ਸਨ ਪਰ ਖੁਲਾਸਾ ਕਰਨ ਦੇ ਬਾਅਦ ਉਸ ਦੇ ਹੱਥ ਕੰਬਣ ਲੱਗੇ।ਪੁਲਿਸ ਉਸ ਨੂੰ ਕਸਟਡੀ ਵਿੱਚ ਲੈ ਕੇ ਥਾਣੇ ਲੈ ਕੇ ਆ ਗਈ।ਉੱਥੇ ਦਿਨੇਸ਼ ਨੇ ਆਪਣਾ ਜ਼ੁਰਮ ਸਵੀਕਾਰ ਕਰ ਲਿਆ।
ਦਿਨੇਸ਼ ਨੇ ਕਿਹਾ ਕਿ 7 ਸਾਲ ਪਹਿਲਾਂ ਡੈਡੀ ਨੇ ਹੀ ਧੂਮਧਾਮ ਨਾਲ ਉਸ ਦਾ ਵਿਆਹ ਮੀਨਾ ਨਾਲ ਕੀਤਾ ਸੀ।ਉਸ ਦਾ 4 ਸਾਲ ਦਾ ਮੁੰਡਾ ਹੈ।ਡੈਡੀ ਇੱਕ ਕਾਰ ਕੰਪਨੀ ਤੋਂ ਰਿਟਾਇਰਡ ਹਨ।ਮਾਂ ਅਤੇ ਪਤਨੀ ਲਾਡੋਵਾਲੀ ਰੋਡ ਸਥਿਤ ਇੱਕ ਸਰਕਾਰੀ ਪੋਲੀਟੈਕਨੀਕਲ ਕਾਲਜ ਵਿੱਚ ਚਪੜਾਸੀ ਹਨ।ਉਹ ਪਹਿਲਾਂ ਕੰਮ ਕਰਦਾ ਸੀ, ਪਰ ਲਾਕਡਾਊਨ ਦੇ ਬਾਅਦ ਛੁੱਟ ਗਿਆ ਸੀ। ਡੈਡੀ ਹਰ ਵਾਰ ਇੱਕ ਹੀ ਤਾਨਾ ਮਾਰਦੇ ਕਿ ਕੰਮ ਤੇ ਕਿਉਂ ਨਹੀਂ ਜਾਂਦੇ।ਉਹ ਚੁੱਪਚਾਪ ਸੁਣ ਲੈਂਦਾ ਸੀ।7ਦਿਨ ਤੋਂ ਲਗਾਤਾਰ ਉਸ ਦਾ ਬਾਪ ਤਿੱਖੀ ਗੱਲਾਂ ਸੁਣਾ ਰਿਹਾ ਸੀ।ਸਵੇਰੇ ਸਾਰੇ ਕੰਮ ਤੇ ਚਲੇ ਗਏ ਸਨ।ਉਹ ਵੀ ਘੁੰਮਣ ਚਲਾ ਗਿਆ।ਦੁਪਹਿਰ ਨੂੰ ਮੁੜਿਆ ਤਾਂ ਡੈਡੀ ਕੰਮ ਨੂੰ ਲੈ ਕੇ ਬੋਲਣ ਲੱਗੇ।ਬੋਲੇ ਉਨ੍ਹਾਂ ਨੂੰ ਪਤਾ ਨਹੀਂ ਕਿਹੜੀ ਗੰਦੀ ਅਲਾਦ ਨੂੰ ਪੈਦਾ ਕੀਤਾ ਹੈ।ਇਸ ਦੇ ਬਾਅਦ ਦੋਨਾਂ ਦੇ ਵਿੱਚ ਤਿੱਖੀ ਬਹਿਸ ਹੋ ਗਈ।ਉਸ ਦਾ ਬਾਪ ਲੋਹੇ ਦੀ ਪਾਈਪ ਚੁੱਕ ਕੇ ਮਾਰਨ ਲੱਗਿਆ ਤਾਂ ਉਸ ਨੇ ਪਾਈਪ ਖੋਹ ਕੇ ਉਸ ਦੇ ਸਿਰ ਵਿੱਚ ਮਾਰ ਦਿੱਤੀ।ਖੂਨ ਵਹਿਣ ਲੱਗਾ ਅਤੇ ਉਹ ਜ਼ਮੀਨ ਤੇ ਗਿਰ ਗਏ।ਉਸ ਦਾ ਬਾਪ ਤੜਪ ਰਿਹਾ ਸੀ।ਉਸ ਨੇ ਘਰ ਵਿੱਚ ਰੱਖੀ ਆਰੀ ਨਾਲ ਉਸ ਦਾ ਗਲਾ ਵੱਢ ਦਿੱਤਾ।ਫੇਰ ਖੂਨ ਨਾਲ ਲਿਬੜੇ ਹੱਥ ਬਾਥਰੂਮ ਵਿੱਚ ਧੋ ਲਏ।ਕੱਪੜੇ ਉਤਾਰ ਕੇ ਨਹਾਇਆ।ਅਲਮਾਰੀ ਤੋਂ ਕੱਪੜੇ ਕੱਢੇ ਕੇ ਪਾਏ ਅਤੇ ਰੇਲਵੇ ਲਾਈਨ ਦੇ ਕੋਲ ਖੂਨ ਨਾਲ ਲਿਬੜੇ ਕੱਪੜੇ ਸੁੱਟ ਕੇ ਮਾਂ ਅਤੇ ਘਰਵਾਲੀ ਨੂੰ ਲੈਣ ਚਲਿਆ ਗਿਆ।ਸਭ ਤੋਂ ਪਹਿਲਾਂ ਉਸ ਨੇ ਆਪਣੀ ਮਾਂ ਨੂੰ ਕਿਹਾ ਕਿ ਪਤਾ ਨਹੀਂ ਡੈਡੀ ਨੂੰ ਕੀ ਹੋਇਆ ਹੈ।ਪਤਨੀ ਅਤੇ ਮਾਂ ਘਰ ਆ ਗਈ।ਇਸ ਦੌਰਾਨ ਪਤਾ ਨਹੀਂ ਕਿਸੀ ਨੇ ਪੁਲਿਸ ਨੂੰ ਫੋਨ ਕਰ ਦਿੱਤਾ।ਪੁਲਿਸ ਦੇਖ ਕੇ ਸਭ ਤੋਂ ਪਹਿਲਾਂ ਉਸ ਨੇ ਮਾਂ ਨੂੰ ਹੀ ਦੱਸਿਆ ਕਿ ਉਸ ਨੇ ਡੈਡੀ ਨੂੰ ਮਾਰਿਆ ਹੈ।
ਪੁਲਿਸ ਨੇ ਦਿਨੇਸ਼ ਤੋਂ ਪੁੱਛਿਆ ਕਿ ਜਦ ਉਹ ਆਪਣੇ ਬਾਪ ਨੂੰ ਮਾਰ ਰਿਹਾ ਸੀ ਤਾਂ ਉਸਦੀ ਚੀਕਾਂ ਮੁਹੱਲੇ ਵਿੱਚ ਕਿਉਂ ਨਹੀਂ ਸੁਣਾਈ ਦਿੱਤੀਆਂ ਤਾਂ ਉਹ ਬੋਲਿਆ, ਉਸ ਨੇ ਜਦ ਲੋਹੇ ਦੀ ਪਾਈਪ ਆਪਣੇ ਬਾਪ ਦੇ ਸਿਰ ਵਿੱਚ ਮਾਰੀ ਤਾਂ ਉਹ ਜ਼ਮੀਨ ਤੇ ਗਿਰ ਗਿਆ।ਉਸ ਦੇ ਮੂੰਹ ਵਿੱਚੋਂ ਚੀਕ ਨਿਕਲੀ ਹੀ ਨਹੀਂ। ਸਿਰਫ ਸਾਹ ਚੱਲ ਰਹੇ ਸਨ।ਬਾਕੀ ਦਾ ਕੰਮ ਆਰੀ ਨਾਲ ਕਰ ਦਿੱਤਾ।ਪੁਲਿਸ ਨੇ ਮੁਲਜ਼ਮ ਦੀ ਮਾਂ ਤੋਂ ਪੁੱਛਗਿਛ ਕੀਤੀ ਤਾਂ ਮਾਂ ਨੇ ਕਿਹਾ ਕਿ ਉਸ ਦਾ ਮੁੰਡਾ ਕਾਲਜ ਆਇਆ ਤੇ ਕਹਿਣ ਲੱਗਾ ਕਿ ਡੈਡੀ ਨੂੰ ਕੁਝ ਹੋ ਗਿਆ ਹੈ।ਉਹ ਅਤੇ ਉਸ ਦੀ ਬਹੂ ਘਰ ਆਈਆਂ ਤਾਂ ਜ਼ਮੀਨ ਤੇ ਲਾਸ਼ ਪਈ ਸੀ।ਉਸ ਨੇ ਮੁੰਡੇ ਨੂੰ ਪੁੱਛਿਆ ਕਿ ਇਹ ਕਿਵੇਂ ਹੋਇਆ ਤਾਂ ਪਹਿਲਾਂ ਕਹਿੰਦਾ ਪਤਾ ਨਹੀਂ ਬਾਅਦ ਵਿੱਚ ਦੱਸਿਆ ਕਿ ਉਸ ਨੇ ਹੀ ਡੈਡੀ ਨੂੰ ਮਾਰਿਆ ਹੈ।ਪਤੀ ਦੀ ਮੌਤ ਹੋ ਗਈ ਅਤੇ ਮੁੰਡਾ ਜੇਲ ਜਾਵੇਗਾ।ਉਸ ਦੇ ਬਹੂ ਅਤੇ ਪੋਤੇ ਦਾ ਕੀ ਹੋਵੇਗਾ।ਪਤਨੀ ਮੀਨਾ ਨੇ ਦੱਸਿਆ ਕਿ ਉਸ ਦੇ ਸਹੁਰੇ ਦਾ ਉਸ ਦੇ ਪਤੀ ਨਾਲ ਅਕਸਰ ਕੰਮ ਨੂੰ ਲੈ ਕੇ ਝਗੜਾ ਹੁੰਦਾ ਸੀ।ਉਸ ਦਾ ਸਹੁਰਾ ਉਸ ਦੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ, ਉਸ ਨੇ ਦੱਸਿਆ ਕਿ ਕਦੀ ਸੋਚਿਆ ਨਹੀਂ ਸੀ ਕਿ ਉਸ ਦਾ ਪਤੀ ਹੀ ਆਪਣੇ ਬਾਪ ਦੀ ਹੱਤਿਆ ਕਰ ਦੇਵੇਗਾ।