Htv Punjabi
corona news crime news Featured Fitness Punjab

ਅੰਮ੍ਰਿਤਸਰ ‘ਦੀ ਇਸ ਗਲੀ ‘ਚ ਚਲਦਾ ਸੀ ਦੇਹ ਵਪਾਰ ਦਾ ਅੱਡਾ, ਗਲੀ ‘ਚ ਪੈ ਗਿਆ ਰੌਲਾ, ਫੇਰ ਦੇਖੋ ਕਿਵੇਂ ਭੱਜੇ ਮੁੰਡੇ ਕੁੜੀਆਂ 

ਅੰਮ੍ਰਿਤਸਰ (ਹਰਜੀਤ ਗਰੇਵਾਲ) : ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਸਥਿਤ ਸੰਧੂ ਕਲੋਨੀ ‘ਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦ ਸ਼ਰਾਬ ਦੇ ਨਸ਼ੇ ‘ਚ ਨੌਜਵਾਨਾਂ ਨੇ ਆਪਣੀ ਕਾਰ ਨਾਲ ਗਲੀ ‘ਚ ਖੜ੍ਹੀ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ । ਜਦ ਮੁਹੱਲੇ ਵਾਲਿਆਂ ਨੇ ਨੌਜਵਾਨਾਂ ਦਾ ਵਿਰੋਧ ਕੀਤਾ ਤਾਂ ਉਹ ਵਿਗੜਦੇ ਹਾਲਾਤਾਂ ਨੂੰ ਦੇਖ ਕੇ ਆਪਣੀ ਕਾਰ ਉਸੇ ਥਾਂ ਛੱਡ ਕੇ ਫਰਾਰ ਹੋ ਗਏ। ਜਿੰਨ੍ਹਾਂ ਬਾਰੇ ਮੁਹੱਲਾ ਵਾਸੀਆਂ ਦਾ ਕਹਿਣੈ ਕਿ ਉਨ੍ਹਾਂ ਦੇ ਮੁਹੱਲੇ ‘ਚ ਇੱਕ ਘਰ ਅੰਦਰ ਦੇਹ ਵਪਾਰ ਦੇ ਚੱਲ ਰਹੇ ਅੱਡੇ ‘ਤੇ ਉਹ ਨੌਜਵਾਨ ਆਏ ਸਨ। ਜਿੰਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਨਸ਼ੇ ਦੀ ਹਾਲਤ ‘ਚ ਆਪਣੀ ਗੱਡੀ ਠੋਕ ਦਿੱਤੀ। ਜਿਸਦੇ ਬਾਅਦ ਵਿਰੋਧ ਹੁੰਦਾ ਦੇਖ ਘਰ ‘ਚ ਮੌਜੂਦ ਕੁੜੀਆਂ ਮੁੰਡੇ ਵੀ ਮੌਕਾ ਸੰਭਾਲ ਕੇ ਉੱਥੋਂ ਫਰਾਰ ਹੋ ਗਏ।

ਉੱਥੇ ਹੀ ਮੁਹਲੇ ਦੇ ਕੁਝ ਹੋਰ ਲੋਕਾਂ ਦਾ ਕਹਿਣੈ ਕਿ ਜਿਸ ਘਰ ‘ਚ ਦੇਹ ਵਪਾਰ ਦਾ ਅੱਡਾ ਚੱਲ ਰਿਹੈ ਉੱਥੈ ਕਈ ਮੁੰਡੇ ਕੁੜੀਆਂ ਆਉਂਦੇ ਰਹਿੰਦੇ ਨੇ ਤੇ ਘਰ ਅੰਦਰੋਂ ਕਈ ਤਰ੍ਹਾਂ ਦੀਆਂ ਆਵਾਜ਼ਾਂ ਦਾ ਸ਼ੋਰ ਵੀ ਸੁਣਦਾ ਰਹਿੰਦੈ। ਜਦ ਏਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਮੌਕੇ ‘ਤੇ ਬੁਲਾਇਆ ਤਾਂ ਪੁਲਿਸ ਮੁਲਾਜ਼ਮਾਂ ਨੇ ਉੱਥੇ ਖੜੀ ਗੱਡੀ ਕਬਜ਼ੇ ‘ਚ ਲੈ ਲਈ ਅਤੇ ਉਸ ਵਿੱਚੋਂ ਮੋਬਾਇਲ ਫੋਨ ਵੀ ਬਰਾਮਦ ਕਰ ਲਿਆ। ਜਿਸ ਬਾਰੇ ਉਨਾਂ ਦਾ ਕਹਿਣੈ ਕਿ ਉਹ ਨੌਜਵਾਨਾਂ ਨੂੰ ਜਲਦੀ ਟਰੇਸ ਕਰਕੇ ਉਨ੍ਹਾਂ ‘ਤੇ ਬਣਦੀ ਕਾਰਵਾਈ ਕਰਨਗੇ।

ਇੱਕ ਪਾਸੇ ਤਾਂ ਸੂਬੇ ‘ਚ ਕੋਰੋਨਾ ਮਹਾਮਾਰੀ ਐਨੀ ਫੈਲ ਚੁੱਕੀ ਐ ਤੇ ਲੋਕ ਫਿਰ ਵੀ ਅਜਿਹੇ ਪੁੱਠੇ ਕੰਮ ਕਰਨ ਤੋਂ ਬਾਜ ਨਹੀਂ ਆਉਂਦੇ, ਜਦ ਕਿ ਸਰਕਾਰ ਵੱਲੋਂ ਸ਼ੋਸ਼ਲ ਡਿਸਟੈਂਸ ਬਣਾ ਕੇ ਰੱਖਣ ਦੇ ਹੁਕਮ ਵੀ ਦਿੱਤੇ ਗਏ ਨੇ। ਸ਼ੋਸ਼ਲ ਡਿਸਟੈਂਸਿੰਗ ਦੇ ਇਸ ਮਾਹੌਲ ‘ਚ ਜਦੋਂ ਕੋਈ ਬੰਦਾ ਦੇਹ ਵਪਾਰ ਦੀ ਗੱਲ ਕਰਦੈ ਤਾਂ ਅੱਗੋਂ ਕੋਰੋਨੇ ਨਾਮ ਮਰ ਚੁੱਕੇ ਲੋਕਾਂ ਦੀ ਤਸਵੀਰ ਅੱਗੇ ਅੱਗੇ ਘੁੰਮਣੀ ਲਾਜ਼ਮੀ ਐ। ਏਸ ਮਾਮਲੇ ‘ਚ ਸੱਚ ਕੀ ਐ ਤੇ ਝੂਠ ਕੀ ਇਹ ਤਾਂ ਪੁਲਿਸ ਜਾਂਚ ਤੋਂ ਬਾਦ ਹੀ ਪਤਾ ਲੱਗੇਗਾ…ਪਰ ਇਹ ਚਰਚਾ ਛਿੜਨੀ ਲਾਜ਼ਮੀ ਐ ਕਿ ਧੰਨ ਨੇ ਉਹ ਲੋਕ ਜਿਹੜੇ ਕੋਰੋਨੇ ਦੇ ਮਾਹੌਲ ‘ਚ ਵੀ ਇਹ ਪੁੱਠੇ ਕੰਮ ਭਾਲਦੇ ਹੋਏ ਵੀ ਮੌਤ ਨੂੰ ਮਾਸੀ ਕਹਿੰਦੇ ਨੇ…ਬਾਕੀ ਲੋਕਾਂ ਦਾ ਕੀ ਐ ਉਨ੍ਹਾਂ ਨੇ ਤਾਂ ਸਦੀਆਂ ਤੋਂ ਰੌਲਾ ਪਾਇਆ ਤੇ ਪੈਂਦਾ ਰਹਿਣੈ ਕਿ ਕਾਨੂੰਨ ਭਾਵੇਂ ਏਸ ਨੂੰ ਮਾਨਤਾ ਦੇਵੇ ਜਾਂ ਲੋਕਾਂ ਨੂੰ ਫੜ੍ਹ ਫੜ੍ਹ ਅੰਦਰ ਕਰੀ ਜਾਵੇ।

Related posts

ਨਾਕੇ ‘ਤੇ ਖੜ੍ਹੇ ਪੁਲਸਿਏ ਨਾਲ ਹੋਈ ਮਾੜੀ, ਬੁਲੇਟ ‘ਤੇ ਆਏ ਮੁੰਡੇ ਨੇ ਢਾਹ-ਢਾਹ ਕੁੱਟਿਆ !

htvteam

ਆਹ ਨੂਰਮਹਿਲੀਏ ਦੀਆਂ ਦੋਵੇਂ ਲੱਤਾਂ ਤੋੜੀਆਂ, ਪੁਲਿਸ ਨੇ ਥੱਪੜ, ਮੁੱਕੇ, ਚਾਂਟਿਆਂ ਦਾ ਦਰਜ਼ ਕੀਤਾ ਪਰਚਾ!

Htv Punjabi

ਤਾਂਤਰਿਕ ਦੇ ਚੱਕਰਾਂ ਨੇ ਕੰਜਕ ਨੂੰ ਚੜਾ-ਇਆ ਸੂ-ਲੀ

htvteam

Leave a Comment