ਸ਼ਾਹਕੋਟ (ਪੁਨੀਤ ਅਰੋੜਾ) : ਜਲੰਧਰ ਦੇ ਸ਼ਾਹਕੋਟ ਹਲਕੇ ਨੂੰ ਇੱਕ ਅਜਿਹੀ ਵਾਰਦਾਤ ਨੇ ਇਲਾਕੇ ਦੇ ਲੋਕਾਂ ਨੂੰ ਹਿਲਾਕੇ ਰੱਖ ਦਿੱਤਾ ਐ। ਜਿਸ ਵਿੱਚ ਖੇਤਾਂ ‘ਚ ਪਈ ਇੱਕ ਮਹੱਲਨੁਮਾ ਪਰ ਸੁੰਨੀ ਕੋਠੀ ਅੰਦਰ ਇਕ ਪੁੱਤਰ ਨੇ ਆਪਣੀ ਮਾਂ ਨਾਲ ਹੀ ਅਜਿਹੀ ਹਰਕਤ ਕਰ ਦਿੱਤੀ ਕਿ ਉਸਦੇ ਆਪਣੇ ਪਿਓ ਨੂੰ ਹੀ ਆਪਣੇ ਪੁੱਤ ‘ਦੇ ਗੋਲੀ ਮਾਰਨੀ ਪਈ । ਇਸ ਸਾਰੀ ਵਾਰਦਾਤ ਦੀ ਲਾਈਵ ਵੀਡੀਓ ਵੀ ਸਾਹਮਣੇ ਆਈ ਐ। ਮਿਲੀ ਜਾਣਕਾਰੀ ਅਨੁਸਾਰ ਜਸਪਾਲ ਸਿੰਘ ਅਤੇ ਜਸਵਿੰਦਰ ਕੌਰ ਇਸ ਕੋਠੀ ‘ਚ ਰਹਿੰਦੇ ਨੇ। ਜਿਨ੍ਹਾਂ ਦਾ ਕਹਿਣਾ ਐ ਕੀ ਉਨ੍ਹਾਂ ਦਾ ਪੁੱਤਰ ਮਨਜੀਤ ਸਿੰਘ ਆਪਣੀ ਘਰਵਾਲੀ ਨਾਲ ਉਨ੍ਹਾਂ ਦੀ ਇਸ ਕੋਠੀ ‘ਚ ਵੇਲੇ ਕੁਵੇਲੇ ਆਉਂਦੇ ਨੇ ਤੇ ਉਨ੍ਹਾਂ ਨਾਲ ਜ਼ਮੀਨ ਨੂੰ ਲੈਕੇ ਝਗੜਾ ਕਰਦੇ ਨੇ। ਬੀਤੇਂ ਦਿਨੀਂ ਜਦੋ ਮਨਜੀਤ ਸਿੰਘ ਆਇਆ ਤਾਂ ਉਹ ਆਪਣੀ ਮਾਂ ਨੂੰ ਹੀ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਫੇਰ ਘਰ ਦੀ ਵੀਡੀਓ ਬਣਾਉਣ ਲੱਗਾ । ਜਿਸ ਤੋਂ ਬਾਅਦ ਜਸਪਾਲ ਸਿੰਘ ਦੀ ਘਰਵਾਲੀ ਨੇ ਆਪਣੇ ਆਪ ਨੀਂ ਪੁੱਤ ਤੋਂ ਬਚਾਉਣਦਾ ਰੌਲਾ ਪਾ ਦਿੱਤਾ। ਇਸੇ ਦੌਰਾਨ ਮਨਜੀਤ ਸਿੰਘ ਦੇ ਪਿਓ ਨੇ ਵੀਡੀਓ ਬਣਾਉਂਦੇ ਆਪਣੇ ਪੁੱਤ ਦੇ ਗੋਲੀਆਂ ਮਾਰ ਦਿੱਤੀਆਂ ।
ਉਧਰ ਘਟਨਾ ਦੀ ਸੂਚਨਾ ਮਿਲਦੀਆਂ ਹੀ ਥਾਣਾ ਸ਼ਾਹਕੋਟ ਪੁਲਿਸ ਨੇ ਤੁਰੰਤ ਹਰਕਤ ਚ ਆਉਂਦੀਆਂ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸ਼ਕੋਟ ਦੇ ਐਸਐਚਓ ਸੁਰਿੰਦਰ ਕੁਮਾਰ, ਨੇ ਪੁਲਿਸ ਪੂਰੇ ਮਾਮਲੇ ‘ਚ ਬਣਦੀ ਕਾਨੂੰਨੀ ਕਾਰਵਾਈ ਦੀ ਗੱਲ ਕਹੀ ਐ। ਫਿਲਹਾਲ ਇਸ ਘਟਨਾ ਨੇ ਇਕ ਵਾਰ ਇਨਸਾਨੀ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਐ।

ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….