Htv Punjabi
Punjab

ਹੀਟਰ ਦੀ ਵਜ੍ਹਾ ਨਾਲ ਚੱਲਦੀ ਸਕਾਰਪੀਓ ਵਿੱਚ ਲੱਗੀ ਅੱਗ, ਵਿਆਹ ਤੋਂ ਵਾਪਸ ਆ ਰਿਹਾ ਨੌਜਵਾਨ ਜ਼ਿੰਦਾ ਜਲਿਆ

ਨੂਰਪੁਰ ਬੇਦੀ : ਐਤਵਾਰ ਰਾਤ ਕਰੀਬ 11 ਵਜੇ ਇੱਕ ਚਲਦੀ ਸਕਾਰਪੀਓ ਕਾਰ ਵਿੱਚ ਅੱਗ ਲੱਗਣ ਨਾਲ ਉਸ ਵਿੱਚ ਸਵਾਰ ਨੌਜਵਾਨ ਦੀ ਮੌਤ ਹੋ ਗਈ l ਉੱਥੇ ਖੜੇ ਲੋਕਾਂ ਦੇ ਮੁਤਾਬਿਕ ਗੱਡੀ ਸੈਂਟਰਲ ਲਾਕ ਹੋਣ ਦੀ ਵਜ੍ਹਾ ਨਾਲ ਨੌਜਵਾਨ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ ਅਤੇ ਉਹ ਅੰਦਰ ਹੀ ਜ਼ਿੰਦਾ ਜਲ ਗਿਆ l
ਮ੍ਰਿਤਕ ਦੀ ਪਹਿਚਾਣ ਨਰੇਸ਼ ਕੁਮਾਰ ਦੇ ਰੂਪ ਵਿੱਚ ਹੋਈ ਹੈ l ਨਰੇਸ਼ ਆਪਣੇ ਪਿੰਡ ਤੋਂ ਹੋਰ ਦੋਸਤਾਂ ਦੇ ਨਾਲ ਕੁਝ ਕਿਲੋਮੀਟਰ ਦੂਰ ਸਥਿਤ ਪਿੰਡ ਨਲਹੋਟੀ ਵਿੱਚ ਇੱਕ ਬਰਾਤ ਦੇ ਨਾਲ ਵਿਆਹ ਵਿੱਚ ਗਿਆ ਹੋਇਆ ਸੀ l ਰਾਤ ਕਰੀਬ 11 ਵਜੇ ਜਦ ਉਹ ਸਕਾਰਪੀਓ ਵਿੱਚ ਇੱਕਲਾ ਘਰ ਵਾਪਸ ਆ ਰਿਹਾ ਸੀ ਕਿ ਘਰ ਪਹੁੰਚਣ ਤੋਂ ਕਰੀਬ 2 ਕਿਲੋਮੀਟਰ ਪਹਿਲਾਂ ਹੀ ਗੱਡੀ ਨੂੰ ਅਚਾਨਕ ਲੱਗ ਗਈ l
ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਦੇ ਮੁਤਾਬਿਕ ਗੱਡੀ ਦੇ ਹੀਟਰ ਵਿੱਚ ਕੋਈ ਤਕਨੀਕੀ ਦਿੱਕਤ ਸੀ ਜਿਸਦੀ ਵਜ੍ਹਾ ਨਾਲ ਅੱਗ ਲਗੀ l ਗੱਡੀ ਅੰਦਰ ਤੋਂ ਲਾਕ ਹੋਣ ਦੇ ਕਾਰਨ ਚਾਲਕ ਨੂੰ ਬਚਣ ਦਾ ਮੌਕਾ ਵੀ ਨਹੀਂ ਮਿਲ ਸਕਿਆ l ਹਾਲਾਂਕਿ ਘਟਨਾ ਦੇ ਅਸਲੀ ਕਾਰਨਾਂ ਦਾ ਹਲੇ ਪਤਾ ਲਗਾਇਆ ਜਾ ਰਿਹਾ ਹੈ l

Related posts

ਕੇਂਦਰ ਸਰਕਾਰ ਵੱਲੋਂ ਵਕਫ਼ ਐਕਟ 1995 ਨੂੰ ਬਦਲਣ ਦੀ ਕੋਸ਼ਿਸ਼ ਅਫਸੋਸਨਾਕ

htvteam

ਖਾਜ-ਖੁਜਲੀ ਨੂੰ ਤੁਰੰਤ ਹਟਾਓ ਵਾਲਾ ਬਾਬਿਆਂ ਦਾ ਸਦੀਆਂ ਪੁਰਾਣਾ ਨੁਸਕਾ

htvteam

ਮੋਟਰਸਾਇਕਲ ਤੇ ਐਕਟਿਵਾ ਦੀ ਟੱਕਰ ਨੇ ਦੇਖੋ ਕੀ ਕਰਵਾ ਦਿੱਤਾ

htvteam

Leave a Comment