ਲੁਧਿਆਣਾ : ਜੇਕਰ ਕੋਈ ਵੀ ਵਿਦੇਸ਼ ਜਾਣ ਦਾ ਇੱਛੁਕ ਹੈ ਤਾਂ ਟਰੈਫਿਕ ਰੂਲਜ਼ ਨੂੰ ਫਾਲੋ ਕਰਨਾ ਹੀ ਪੈਣਾ l ਜੇਕਰ ਕਿਤੇ ਗਲਤੀ ਨਾਲ ਵੀ ਨਿਯਮ ਟੁੱਟਿਆ ਤਾਂ ਸੁਪਨਾ ਸੁਪਨਾ ਬਣ ਕੇ ਹੀ ਰਹਿ ਜਾਵੇਗਾ l ਕਿਉਂਕਿ ਲੁਧਿਆਣਾ ਪੁਲਿਸ ਨਿਯਮ ਤੋੜਨ ਵਾਲਿਆਂ ਦਾ ਰਿਕਾਰਡ ਜਮ੍ਹਾਂ ਕਰ ਰਹੀ ਹੈ, ਜਿਹੜਾ ਕਿ ਐਮਬੈਸੀ ਤੋਂ ਕਾਲ ਕਰਨ ‘ਤੇ ਦੱਸਿਆ ਜਾਵੇਗਾ l ਫਿਲਹਾਲ ਪੁਲਿਸ ਨੇ ਇਸ ਪੈਟਰਨ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ l ਜਿਸਦਾ ਮਕਸਦ ਲੋਕਾਂ ਨੂੰ ਨਿਯਮਾਂ ਦੇ ਪ੍ਰਤੀ ਗੰਭੀਰ ਕਰਨਾ ਹੈ l ਪਿਛਲੇ 6 ਮਹੀਨਿਆਂ ਦੀ ਹੀ ਗੱਲ ਕਰੀਏ ਤਾਂ ਕੈਨੇਡਾ, ਆਸਟਰੇਲੀਆ ਅਤੇ ਹੋਰ ਦੇਸ਼ਾਂ ਵਿੱਚ ਦੁਰਘਟਨਾਵਾਂ ਵਿੱਚ ਭਾਰਤੀਆਂ ਦੀ ਜ਼ਿਆਦਾ ਮੌਤਾਂ ਹੋ ਰਹੀਆਂ ਹਨ l ਜਿਸ ਵਿੱਚ ਪੰਜਾਬੀ ਵਿਦਿਆਰਥੀ ਅਤੇ ਵਿਦਿਆਰਥਣਾਂ ਦਾ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ l ਜਿਸਦੀ ਵਜ੍ਹਾ ਟਰੈਫਿਕ ਨਿਯਮਾਂ ਅਤੇ ਸਾਈਨਾਂ ਦਾ ਪਤਾ ਨਾ ਹੋਣਾ ਹੈ l ਜਿਸ ਨੂੰ ਦੇਖਦੇ ਹੋਏ ਐਮਬੈਂਸੀ ਦੁਆਰਾ ਲੋਕਾਂ ਦੇ ਟਰੈਫਿਕ ਨਿਯਮਾਂ ਨੂੰ ਫੋਲੋ ਨਾ ਕਰਨ ਦੇ ਸਟੇਟਸ ਬਾਰੇ ਵਿੱਚ ਪੁੱਛਗਿਛ ਕੀਤੀ ਜਾ ਰਹੀ ਹੈ l ਜਿਸ ਨੂੰ ਕਿ ਪੁਲਿਸ ਦੁਆਰਾ ਲੁਧਿਆਣਾ ਵਿੱਚ ਲਾਜ਼ਮੀ ਕਰ ਦਿੱਤਾ ਗਿਆ ਹੈ, ਕਿ ਹਰ ਚਲਾਨ ਅਤੇ ਆਫੇਂਸ ਦਾ ਡਾਟਾ ਅਧਿਕਾਰੀਆਂ ਦੇ ਕੋਲ ਰਹੇ l
next post
