ਅੰਮ੍ਰਿਤਸਰ : ਭਾਰਤ ਪਾਕਿ ਦੀ ਤਲੱਖੀ ਦੇ ਵਿੱਚ ਦੋਸਤ ਦੇ ਵਿਆਹ ਵਿੱਚ ਸਰਹੱਦ ਪਾਰ ਗਏ ਸ਼ਤਰੁਘਨ ਸਿਨਹਾ ਅਟਾਰੀ ਵਾਘਾ ਦੇ ਰਸਤੇ ਵਗਤਨ ਵਾਪਸ ਮੁੜੇ ਹਨ l ਵਾਪਸੀ ‘ਤੇ ਕਸਟਮ ਸਮੇਤ ਹੋਰ ਅਧਿਕਾਰੀਆਂ ਦੇ ਨਾਲ ਫੋਟੋਆਂ ਵੀ ਖਿਚਵਾਈਆਂ l ਸਿਨਹਾ ਪਾਕਿਸਤਾਨ ਵਿੱਚ ਕਾਰੋਬਾਰੀ ਮਿਆਨ ਅਸਦ ਅਹਸਾਨ ਦੇ ਵਿਆਹ ਵਿੱਚ ਸ਼ਾਮਿਲ ਹੋਣ ਗਏ ਸਨ l ਉਨ੍ਹਾਂ ਨੇ ਯਾਤਰਾ ਨੂੰ ਟਵੀਟ ਕਰ ਨਿੱਜੀ ਕਰਾਰ ਦਿੱਤਾ ਅਤੇ ਕਿਹਾ ਸੀ ਕਿ ਇਸ ਵਿੱਚ ਸਿਆਸਤ ਤੋਂ ਕੋਈ ਲੈਣਾ ਦੇਣਾ ਨਹੀਂ ਹੈ l ਇਸ ਦੌਰਾਨ ਉਨ੍ਹਾਂ ਨੇ ਪਾਕਿ ਦੇ ਰਾਸ਼ਟਰਪਤੀ ਡਾਕਟਰ ਆਰਿਫ ਅਲਵੀ ਨਾਲ ਵੀ ਮੁਲਾਕਾਤ ਕੀਤੀ ਅਤੇ ਦੋਨਾਂ ਦੇ ਵਿੱਚ ਸਰਹੱਦਾਂ ਪਾਰ ਅਮਨ ਅਤੇ ਸ਼ਾਂਤੀ ਨਾਲ ਮੁੱਦਿਆਂ ‘ਤੇ ਗੱਲ ਹੋਈ ਸੀ l
previous post
