Htv Punjabi
Pakistan Punjab

ਪਾਕਿਸਤਾਨ ਵਿੱਚ ਦਾਹ ਸੰਸਕਾਰ ਕਰਨਾ ਹੋਇਆ ਮਹਿੰਗਾ, ਕਈ ਹਿੰਦੂ ਦਫਨਾ ਰਹੇ ਹਨ ਲਾਸ਼ਾਂ

ਅੰਮ੍ਰਿਤਸਰ : ਪਾਕਿਸਤਾਨ ਵਿੱਚ ਹਿੰਦੂਆਂ ਦੇ ਲਈ ਦਾਹ ਸੰਸਕਾਰ ਕਰਨਾ ਮਹਿੰਗਾ ਹੋ ਗਿਆ ਹੈ l ਕਈ ਹਿੰਦੂ ਲਾਸ਼ਾਂ ਨੂੰ ਦਫਨਾ ਰਹੇ ਹਨ, ਉੱਥੇ ਹੀ ਕਈ ਲੋਕ ਅਸਥੀਆਂ ਪ੍ਰਵਾਹਿਤ ਕਰਨ ਦੇ ਲਈ ਇੰਤਜ਼ਾਰ ਕਰ ਰਹੇ ਹਨ l ਪਿਛਲੇ ਸਾਲ ਪੰਜ ਅਗਸਤ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੁਆਰਾ ਜੰਮੂ ਕਸ਼ਮੀਰ ਤੋਂ ਅਨੁਛੇਦ 370 ਹਟਾ ਦਿੱਤਾ ਗਿਆ l ਉਸ ਦੇ ਬਾਅਦ ਭਾਰਤ ਪਾਕਿਸਤਾਨ ਦੇ ਵਿੱਚ ਇੱਕ ਪੁਲ ਦਾ ਕੰਮ ਕਰਦੀ ਸਮਝੌਤਾ ਐਕਸਪ੍ਰੈਸ ਅਤੇ ਸਦਭਾਵਨਾ ਬਸ ਬੰਦ ਹੋ ਗਈ l
ਇਸ ਦੇ ਕਾਰਨ ਪਾਕਿਸਤਾਨ ਵਿੱਚ ਵਸੇ ਹਿੰਦੂਆਂ ਨੂੰ ਆਪਣੇ ਮ੍ਰਿਤਕ ਰਿਸ਼ਤੇਦਾਰਾਂ ਦੀ ਅਸਥੀਆਂ ਹਰਿਦੁਆਰ ਵਿੱਚ ਗੰਗਾ ਨਦੀ ਵਿੱਚ ਪ੍ਰਵਾਹਿਤ ਕਰਨ ਦੇ ਲਈ ਪਰੇਸ਼ਾਨੀਆਂ ਆਉਂਦੀਆਂ ਹਨ l ਪਾਕਿਸਤਾਨ ਦੇ ਹਜ਼ਾਰਾਂ ਮ੍ਰਿਤ ਹਿੰਦੂਆਂ ਨੇ ਅਸਥੀਆਂ ਨੂੰ ਕਰਾਚੀ ਸਹਿਤ ਪੂਰੇ ਸਿੰਧ ਦੇ ਅਲੱਗ ਅਲੱਗ ਮੰਦਿਰਾਂ ਵਿੱਚ ਰੱਖਿਆ ਹੋਇਆ ਹੈ l ਪਾਕਿਸਤਾਨੀ ਹਿੰਦੂ ਇਨ੍ਹਾਂ ਅਸਥੀਆਂ ਨੂੰ ਭਾਰਤ ਲੈ ਜਾਣ ਦੀ ਉਡੀਕ ਕਰ ਰਹੇ ਹਨ l
ਪਾਕਿਸਤਾਨ ਪੰਜਾਬ ਦੇ ਜ਼ਿਲ੍ਹਾ ਰਹੀਮ ਯਾਰ ਖਾਨ ਦੇ ਸਾਬਕਾ ਹਿੰਦੂ ਸੰਸਦ ਕਾਂਜੀ ਰਾਮ ਚਾਵਲਾ ਨੇ ਭੇਜੇ ਇੱਕ ਸੰਦੇਸ਼ ਵਿੱਚ ਕਿਹਾ ਕਿ ਵੱਡੀ ਸੰਖਿਆ ਵਿੱਚ ਪਾਕਿਸਤਾਨੀ ਹਿੰਦੂਆਂ ਨੂੰ ਉਨ੍ਹਾਂ ਦੀ ਧਾਰਮਿਕ ਪਰੰਪਰਾ ਅਤੇ ਮਰਯਾਦਾ ਦੇ ਅਨੁਸਾਰ ਆਪਣੇ ਰਿਸ਼ਤੇਦਾਰਾਂ ਦੀਆਂ ਅਸਥੀਆਂ ਗੰਗਾ ਨਦੀ ਵਿੱਚ ਵਹਾਉਣ ਦਾ ਇੰਤਜ਼ਾਰ ਹੈ l ਪਾਕਿਸਤਾਨੀ ਹਿੰਦੂ ਸਮਝੌਤਾ ਐਕਸਪ੍ਰੈਸ ਤੋਂ ਦਿੱਲੀ ਪਹੁੰਚਦੇ ਸਨ l ਉੱਥੋਂ ਰੇਲਗੱਡੀ ਤੋਂ ਹਰਿਦੁਆਰ ਪਹੁੰਚ ਕੇ ਆਪਣੇ ਰਿਸ਼ਤੇਦਾਰਾਂ ਦੀ ਅਸਥੀਆਂ ਗੰਗਾ ਵਿੱਚ ਵਹਾਉਂਦੇ ਸਨ l
ਪਾਕਿਸਤਾਨ ਵਿੱਚ ਹਿੰਦੂ ਧਰਮ ਦੇ ਅਨੁਸਾਰ, ਅੰਤਿਮ ਸੰਸਕਾਰ ਕਰਨਾ ਬਹੁਤ ਮਹਿੰਗਾ ਹੋ ਗਿਆ ਹੈ l ਇੱਕ ਹਿੰਦੂ ਦੇ ਦਾਹ ਸੰਸਕਾਰ ਵਿੱਚ 20 ਤੋਂ 25 ਹਜ਼ਾਰ ਦੀ ਰਾਸ਼ੀ ਖਰਚ ਹੋ ਰਹੀ ਹੈ l ਅਸਥੀਆਂ ਨੂੰ ਗੰਗਾ ਵਿੱਚ ਵਹਾਉਣ ਦੇ ਲਈ ਕਈ ਦਿਨਾਂ ਤੱਕ ਵੀਜ਼ੇ ਦਾ ਇੰਤਜ਼ਾਰ ਕਰਨਾ ਇਸਲਾਮਾਬਾਦ ਦੇ ਚੱਕਰ ਕੱਟਣਾ ਅਤੇ ਅਸਥੀਆਂ ਨੂੰ ਹਰੀਦੁਆਰ ਤੱਕ ਲੈ ਜਾਣ ਦਾ ਖਰਚਾ ਅਲੱਗ ਹੈ l
ਇਸ ਲਈ ਜ਼ਿਆਦਾ ਪਾਕਿਸਤਾਨੀ ਹਿੰਦੂਆਂ ਨੇ ਸਨਾਤਨ ਧਰਮ ਦੀ ਪਰੰਪਰਾ ਦੇ ਵਿਰੁੱਧ ਲਾਸ਼ਾਂ ਨੂੰ ਦਫਨਾਉਣਾ ਸ਼ੁਰੂ ਕਰ ਦਿੱਤਾ ਹੈ l ਦੱਸ ਦਈਏ ਕਿ ਸਿੰਧ, ਖੈਬਰ ਪਖਤੂਨਵਾ ਅਤੇ ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਮ੍ਰਿਤਕ ਦਾ ਦਾਹ ਸੰਸਕਾਰ ਕਰਨ ਵਾਲੇ ਹਿੰਦੂਆਂ ਵਿੱਚ ਇਸ ਗੱਲ ਦੀ ਮਾਨਸਿਕ ਪਰੇਸ਼ਾਨੀ ਹੈ ਕਿ ਉਹ ਅਸਥੀਆਂ ਗੰਗਾ ਵਿੱਚ ਵਹਾ ਨਹੀਂ ਪਾ ਰਹੇ ਹਨ l ਜਿਸ ਕਾਰਨ ਮ੍ਰਿਤਕਾਂ ਦੀ ਆਤਮਾਂ ਨੂੰ ਸ਼ਾਂਤੀ ਨਹੀਂ ਮਿਲ ਰਹੀ l

Related posts

ਪਿਸ਼ਾਬ ਕਰਨ ਦਾ ਤਰੀਕਾ ਬਦਲੋ, ਜ਼ਿੰਦਗੀ ਬਦਲ ਜਾਏਗੀ

htvteam

ਦੁਬਈ ਪਹੁੰਚੇ ਯੋਧਾ ਸਿੰਘ ਨੂੰ ਦੇਖੋ ਮੁੰਡਿਆਂ ਨੇ ਕਿਉਂ ਪਾਇਆ ਘੇਰਾ

htvteam

ਐਸ.ਜੀ.ਪੀ.ਸੀ ਮੈਂਬਰ ਗਰੇਵਾਲ ਨੇ ਮੁੜ ਫਰੋਲੇ ਜ਼ਖਮੀ ਇਤਿਹਾਸ ਦੇ ਪੰਨੇ, ਦੇਖੋ ਕੀ ਬੋਲ ਗਏ ?

htvteam

Leave a Comment