ਪਟਿਆਲਾ : ਕਰਫਿਊ ਦੇ ਦੌਰਾਨ ਜ਼ੇਲਾਂ ਵਿੱਚ ਗੈਂਗਸਟਰਾਂ ਤੋਂ ਮੋਬਾਈਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜ਼ਾਰੀ ਹੈ l 7 ਦਿਨਾਂ ਵਿੱਚ ਜ਼ੇਲ ਪ੍ਰਸ਼ਾਸਨ ਨੇ ਮੁਲਜ਼ਮਾਂ ਤੋਂ 13 ਮੋਬਾਈਲ ਫੋਨ, 12 ਜ਼ਰਦੇ ਦੀ ਪੁੜੀਆਂ, ਈਅਰਫੋਨ, ਚਾਰਜਰ ਜ਼ਬਤ ਕੀਤੇ ਹਨ.ਮੰਗਲਵਾਰ ਨੂੰ ਨਾਭਾ ਅਤੇ ਪਟਿਆਲਾ ਜ਼ੇਲ੍ਹ ਵਿੱਚ ਬੰਦ 7 ਮੁਲਜ਼ਮਾਂ ਤੋਂ 4 ਮੋਬਾਈਲ ਫੋਨ ਬਰਾਮਦ ਕੀਤੇ l ਥਾਣਾ ਕੋਤਵਾਲੀ ਨਾਭਾ ਦੇ ਕੇਂਦਰੀ ਸਹਾਇਕ ਸੁਪਰੀਟੈਂਡੈਂਟ ਜ਼ਿਲ੍ਹਾ ਜ਼ੇਲ੍ਹ ਕਰਨੈਲ ਸਿੰਘ ਨੇ ਸ਼ਿਕਾਇਤ ਦਿੱਤੀ ਕਿ ਬੈਰਕ ਨੰਬਰ 3 ਦੀ ਅਚਾਨਕ ਤਲਾਸ਼ੀ ਲੈਣ ਤੇ ਹਵਾਲਾਤੀ ਤਰਲੋਚਨ ਸਿੰਘ ਫੋਨ ਤੇ ਗੱਲ ਕਰਦਾ ਮਿਲਿਆ l ਉਸ ਤੋਂ ਐਮਆਈ ਕੰਪਨੀ ਦਾ ਮੋਬਾਈਲ ਫੋਨ, ਈਅਰਫੋਨ ਸਹਿਤ ਬਰਾਮਦ ਕੀਤਾ.ਮੁਲਜ਼ਮ ਹਵਾਲਾਤੀ ਤਰਲੋਚਨ ਸਿੰਘ ਜਲੰਧਰ ਅਤੇ ਸੁਖਦੀਪ ਸਿੰਘ ਧੂਰੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ l
ਥਾਣਾ ਤਿ੍ਰਪੜੀ ਵਿੱਚ ਕੇਂਦਰੀ ਜ਼ੇਲ੍ਹ ਸਹਾਇਤ ਸੁਪਰੀਟੈਂਡੈਂਟ ਦਰਸ਼ਨ ਸਿੰਘ ਨੇ ਸ਼ਿਕਾਇਤ ਕੀਤੀ ਕਿ 26 ਅਤੇ 27 ਦੀ ਰਾਤ ਨੂੰ ਤਲਾਸ਼ੀ ਵਿੱਚ ਚੱਕੀ ਨੰਬਰ 6 ਵਿੱਚ ਬੰਦ ਹਵਾਲਾਤੀ ਕਮਲਜੀਤ ਸਿੰਘ ਫੋਨ ਤੇ ਗੱਲ ਕਰਦਾ ਮਿਲਿਆ l ਉਸ ਨੇ ਪੁਲਿਸ ਨੂੰ ਦੇਖਦੇ ਹੀ ਮੋਬਾਈਲ ਤੋੜ ਕੇ ਬਾਥਰੂਮ ਵਿੱਚ ਸੁੱਟ ਦਿੱਤਾ l ਚੱਕੀ ਨੰਬਰ 20 ਵਿੱਚ ਬੰਦ ਮੁਲਜ਼ਮ ਹਰਿੰਦਰ ਸਿੰਘ ਨੂੰ ਫੋਨ ਤੇ ਗੱਲ ਕਰਦੇ ਫੜਿਆ l ਇਸੀ ਤਰ੍ਹਾਂ ਚੱਕੀ ਨੰਬਰ 9 ਵਿੱਚ ਬੰਦ ਗਗਨਦੀਪ ਸਿੰਘ ਤੋਂ ਇੱਕ ਮੋਬਾਈਲ ਫੋਨ ਜਿਓ ਕੰਪਨੀ ਸਿਮ ਸਹਿਤ ਬਰਾਮਦ ਕੀਤਾ l ਪਰਵਿੰਦਰ ਤੋਂ ਸੈਮਸੰਗ ਕੰਪਨੀ ਦਾ ਮੋਬਾਈਲ ਫੋਨ ਬੈਟਰੀ ਸਹਿਤ ਜ਼ਬਤ ਕੀਤਾ ਜਦ ਕਿ ਜਤਿੰਦਰ ਸਿੰਘ ਚੱਕੀ ਦੇ ਅੰਦਰ ਲੱਗੇ ਪਰਦੇ ਦੇ ਪਿੱਛੇ ਚਾਰਜਰ ਲਾ ਰਿਹਾ ਸੀ, ਉਸ ਕੋਲੋਂ ਚਾਰਜਰ ਬਰਾਮਦ ਕੀਤਾ l ਸ਼ਿਕਾਇਤ ਤੇ ਤਿ੍ਰਪੜੀ ਪੁਲਿਸ ਨੇ ਹਵਾਲਾਤੀ ਪਰਵਿੰਦਰ ਸਿੰਘ ਜ਼ੀਰਕਪੁਰ, ਜਤਿੰਦਰ ਸਿੰਘ ਫਤਿਹਗੜ ਸਾਹਿਬ, ਕਮਲਜੀਤ ਸਿੰਘ ਹੋਸ਼ਿਆਰਪੁਰ, ਗਗਨਦੀਪ ਸਿੰਘ ਜ਼ੀਰਕਪੁਰ, ਗੈਂਗਸਟਰ ਹਰਿੰਦਰ ਸਿੰਘ ਮਹਿਮਦਪੁਰ ਜਲੰਧਰ ਦੇ ਖਿਲਾਫ ਕੇਸ ਦਰਜ ਕੀਤਾ l
ਕੇਂਦਰੀ ਜ਼ੇਲ੍ਹ ਦੀ ਪੁਲਿਸ ਨੇ 22 ਨੂੰ 2 ਮੋਬਾਈਲ ਫੋਨ, 23 ਨੂੰ 4 ਮੋਬਾਈਲ ਫੋਨ, 25 ਨੂੰ ਕੂੜੇਦਾਨ ਵਿੱਚੋਂ ਇੱਕ ਮੋਬਾਈਲ ਫੋਨ, 25 ਨੂੰ 2 ਮੋਬਾਈਲ ਫੋਨ, 27 ਨੂੰ ਲਾਵਾਰਿਸ ਪੈਕੇਟ ਵਿੱਚੋਂ 12 ਜ਼ਰਦੇ ਦੀ ਪੁੜੀਆਂ ਅਤੇ 3 ਈਅਰਫੋਨ ਬਰਾਮਦ ਕੀਤੇ l ਜਿਨ੍ਹਾਂ ਮੁਲਜ਼ਮਾਂ ਤੋਂ ਬਰਾਮਦਗੀ ਹੋਈ ਉਨ੍ਹਾਂ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ, ਗੁਰਪ੍ਰੀਤ ਸਿੰਘ ਸੇਖੋਂ ਸ਼ਾਮਿਲ ਹਨ l