Htv Punjabi
Punjab Video

ਘਰੇ ਬੈਠੇ ਬੋਰ ਹੋ ਰਹੇ ਓ ਤਾਂ ਸੁਣੋ ਪੰਜਾਬ ਪੁਲਿਸ ਦਾ YO-YO HONEY SINGH ਜਿਹੜਾ ਤੂੰਬੀ ਨਾਲ ਕੱਢ ਗਿਆ ਧੁੱਕੀ ! 

ਨਿਊਜ਼ ਡੈਸਕ :- ਕਰੋਨਾ ਮਹਾਮਾਰੀ ਦੌਰਾਨ ਦਿਨ ਰਾਤ ਆਪਣੀ ਜਾਨ ਹਥੇਲੀ ‘ਤੇ ਰੱਖ ਕੇ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਵਾਂਗ ਮੂਹਰਲੀ ਕਤਾਰ ਚ ਡਿਊਟੀਆਂ ਦੇਂਦੇ ਪੁਲਿਸ ਵਾਲੇ ਹਰ ਤਰ੍ਹਾਂ ਨਾਲ ਲੋਕਾਂ ਤੋਂ ਆਪਣੇ ਘਰਾਂ ਚ ਬੈਠੇ ਰਹਿਣ ਲਈ ਸਹਿਯੋਗ ਦੀ ਮੰਗ ਕਰ ਰਹੇ ਨੇ।  ਫਿਰ ਭਾਂਵੇ ਉਹ ਕਰਫਿਊ ਦੇ ਸ਼ੁਰੂਆਤੀ ਦਿਨਾਂ ਵਿਚ ਲੋਕਾਂ ਦੀ ਡੰਡਾ ਪਰੇਡ ਕਰਕੇ ਹੋਵੇ, ਮੁੜ ਆਪਣੇ ਹੱਥ ਤਲਵਾਰਾਂ ਦੇ ਹਮਲਿਆਂ ‘ਚ ਵਢਾ ਕੇ ਹੋਵੇ, ਆਪ ਖੁਦ ਲੰਗਰ ਤਿਆਰ ਕਰਕੇ ਰੇਹੜੀਆਂ ਚਲਾਕੇ ਲੋਕਾਂ ਤਕ ਪਹੁੰਚਾ ਕੇ ਹੋਵੇ ਜਾਂ ਫਿਰ ਸੋਸ਼ਲ ਮੀਡੀਆ ਦਾ ਸਹਾਰਾ ਲੈਕੇ।  ਇਹ ਹਥਿਆਰਬੰਦ ਫੋਰਸਾਂ ਦੇ ਲੋਕਾਂ ਨੂੰ ਸਾਮ, ਦਾਮ ਦੰਡ ਭੇਦ ਰੂਪੀ ਸਾਰੀਆਂ ਨੀਤੀਆਂ ਆਪਣਾ ਕੇ ਘਰਾਂ ਚ ਬੰਦ ਰੱਖਣਾ ਚਾਹੁੰਦੀ ਹੈ ਤਾਂਕਿ ਕਰੋਨਾਂ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਕਿਸੇ ਤਰ੍ਹਾਂ ਰੋਕਿਆ ਜਾ ਸਕੇ।
ਅਜਿਹੇ ਵਿਚ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦੀ ਇੱਕ ਅਜਿਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਐ ਜਿਸ ਨੇ ਆਪਣੇ ਇੱਕ ਸਾਥੀ ਨਾਲ ਮਿਲਕੇ ਦੇਸੀ ਤੇ ਪੱਛਮੀ ਅੰਦਾਜ਼ ਦਾ ਮਿਲਗੋਭਾ ਬਣਾਉਂਦੀਆਂ ਤੂੰਬੀ ਤੇ ਗਿਟਾਰ ਵਜਾ ਕੇ ਇੱਕ ਗੀਤ ਗਾਉਂਦੀਆਂ ਲੋਕਾਂ ਦਾ ਧਿਆਨ ਆਪਣੇ ਪਾਸੇ ਖਿਚਿਆ ਹੈ। ਇਸ ਵੀਡੀਓ ‘ਚ ਇਸ ਨੌਜਵਾਨ ਪੁਲਿਸ ਮੁਲਾਜ਼ਮ ਨੇ ਕਰੋਨਾ ਖਿਲਾਫ ਦੁਨੀਆਂ ਭਰ ‘ਚ ਛਿੜੀ ਜੰਗ ਨੂੰ ਆਪਣੇ ਗੀਤ ਜਿਸਦੇ ਬੋਲ ,”ਜੰਗ ਛਿੜੀ ਕਰੋਨਾ ਦੀ ਲੋਕੋ ਸਾਥ ਚਾਹੀਦਾ ਥੋਡਾ’ ਰਹਿਣ ਜਿਥੇ ਲੋਕਾਂ ਨੂੰ ਘਰਾਂ ਚ ਬੰਦ ਰਹਿਣ ਦੀ ਅਪੀਲ ਕੀਤੀ ਐ ਉਥੇ ਪੁਲਿਸ ਨੂੰ ਸਹਿਯੋਗ ਦੇਣ ਦਾ ਸੁਨੇਹਾ ਵੀ ਦਿੱਤਾ ਹੈ।
ਆਖ਼ਰ ਕੀ ਹੈ ਇਸ ਪੁਲਿਸ ਮੁਲਾਜ਼ਮ ਵਲੋਂ ਆਪਣੇ ਇੱਕ ਸਾਥੀ ਨਾਲ ਮਿਲਕੇ ਗਏ ਗੀਤ ‘ਚ ਜਿਸ ਕਰਨ ਇਹ ਵੀਡੀਓ ਇਨ੍ਹੀ ਦਿਨੀ ਸੋਸ਼ਲ ਮੀਡੀਆ ਤੇ ਧਮਾਲ ਪਾ ਰਹੀ ਐ ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ,….

Related posts

ਹੁਣੇ -ਹੁਣੇ ਪੰਜਾਬ ‘ਚ ਹੋਇਆ ਪੰਜਾਬ ‘ਚ ਵੱਡਾ ਹਾ…..

htvteam

ਕਦੇ ਡੰਡੇ ਮੁਹਰੇ ਭੂਤ ਨੱਚਦਾ ਦੇਖਿਆ ? ਜੇ ਨਹੀਂ ਦੇਖਿਆ ਤਾਂ ਆਹ ਵੀਡੀਓ ਜ਼ਰੂਰ ਦੇਖੋ

htvteam

ਵਿਆਹ ਦਾ ਝਾਂਸਾ ਦੇਕੇ ਕੱਚੀ ਉਮਰ ਦੀ ਕੁੜੀ ਮੁੰਡਾ ਲੈ ਗਿਆ ਭਜਾਕੇ !

htvteam

Leave a Comment