Htv Punjabi
Punjab

ਆਸ਼ਿਕ-ਮਾਸ਼ੂਕ ਤੋਂ  ਚੋਰੀ ਕਰਵਾਉਣ ਜਾ ਰਿਹਾ ਸੀ  ਵਿਆਹ, ਫੇਰ ਮਾਸ਼ੂਕ ਨੇ ਸੜਕ ‘ਤੇ ਬੁਲਾਤੇ ਬੱਕਰੇ

ਮੋਗਾ (ਜੋਗਿੰਦਰ ਸਿੰਘ ਮੋਗਾ) : ਅੱਜ ਮੋਗਾ ਦੇ ਲੁਧਿਆਣਾ ਹਾਈਵੇ ਰੋਡ ਤੇ ਉਸ ਵਕਤ ਰੌਚਕ ਘਟਨਾ ਦੇਖਣ ਨੂੰ ਮਿਲੀ ਜਦੋਂ ਕਿ ਇੱਕ ਪ੍ਰੇਮਿਕਾ ਨੇ ਕਿਸੇ ਹੋਰ ਲੜਕੀ ਨੂੰ  ਵਿਆਹੁਣ ਜਾ ਰਹੇ ਆਪਣੇ ਪ੍ਰੇਮੀ ਨੂੰ ਰੋਕ ਕੇ ਉਸ ਦੀ ਡੋਲੀ ਵਾਲੀ ਕਾਰ ਘੇਰ ਲਈ ਅਤੇ ਫੁੱਲਾਂ ਨਾਲ ਸ਼ਿੰਗਾਰੀ ਗੱਡੀ ਉੱਪਰੋਂ ਫੁੱਲ ਵੀ ਖਿਲਾਰ ਦਿੱਤੇ ਅਤੇ ਲਾੜੇ ਦੇ ਸਿਰ ਤੇ ਸਜਾਈ ਦਸਤਾਰ ਤੇ  ਸਿਹਰੇ ਦੀਆਂ ਲੜੀਆਂ ਤੱਕ ਉਡਾ ਦਿੱਤੀਆਂ ਤੇ ਪੱਗ ਲਾਹ ਕੇ ਲਾ ਕੇ ਉਸੇ ਦੀ ਗੱਡੀ ਵਿੱਚ ਸੁੱਟ ਦਿੱਤੀ ।ਲੜਕੀ ਨੇ ਇਸ ਰੋਡ ਉੱਪਰ ਏਨਾ ਹੰਗਾਮਾ ਕੀਤਾ ਕਿ ਮੌਕੇ ਉੱਪਰ ਪੁਲਿਸ ਪਾਰਟੀ ਪੁੱਜ ਗਈ।  ਜਿਨ੍ਹਾਂ ਨੇ ਲੜਕੀ ਜਸਪ੍ਰੀਤ ਕੌਰ ਵਾਸੀ ਸੰਤ ਨਗਰ ਮੋਗਾ ਦੇ ਕਹਿਣ ਤੇ ਉਕਤ ਲੜਕੇ ਨੂੰ ਹਿਰਾਸਤ ਵਿਚ ਲੈ ਕੇ ਪੁਲਸ ਚੌਕੀ ਲਿਆਂਦਾ। ਜਿਥੇ ਲੜਕੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਹ ਕੱਚਾ ਦੁਸਾਂਝ ਰੋਡ ਮੋਗਾ ਦੀ ਰਹਿਣ ਵਾਲੀ ਹੈ ਅਤੇ ਉਹ ਮੋਗਾ ਲੁਧਿਆਣਾ ਰੋਡ ਤੇ ਬਣੇ ਬਾਲੀ ਫਲੈਟਾ ਚ ਕੰਮ ਕਰਦੀ ਸੀ । ਜਿੱਥੇ ਜਗਸੀਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਖੋਸਾ ਪਾਂਡੋ ਵੀ ਕੰਮ ਕਰਦਾ ਸੀ।  ਲੜਕੀ ਅਨੁਸਾਰ ਉਸ ਦੌਰਾਨ ਉਕਤ ਲੜਕੇ ਨਾਲ ਉਸਦੇ  ਪ੍ਰੇਮ ਸਬੰਧ ਬਣ ਗਏ ਜਿਸ ਨੇ ਉਸ ਨਾਲ ਸ਼ਾਦੀ ਰਚਾਉਣ ਦੇ ਵਾਅਦੇ ਕੀਤੇ। ਜਿਸ ਮਗਰੋਂ ਉਨ੍ਹਾਂ ਦੀ ਸ਼ਾਦੀ 5 ਅਪ੍ਰੈਲ ਨੂੰ ਹੋਣੀ ਸੀ।  ਲੜਕੀ ਅਨੁਸਾਰ ਉਕਤ ਲੜਕੇ ਦੀ ਹਾਜ਼ਰੀ ਵਿੱਚ ਸਾਰਾ ਸਾਮਾਨ ਵੀ ਘਰ ਵਿੱਚ ਤਿਆਰ ਕਰ ਲਿਆ ਗਿਆ, ਪਰ ਅੱਜ ਉਹ ਰੋਜ਼ਾਨਾ ਦੀ ਤਰ੍ਹਾਂ ਬਾਲੀ ਫਲੈਟਾਂ ਵਿੱਚ ਕੰਮ ਕਰਨ ਆ ਰਹੀ ਸੀ ਤਾਂ ਰਸਤੇ ਵਿੱਚ ਡੋਲੀ ਵਾਲੀ ਕਾਰ ਖਰਾਬ ਹੋਣ ਕਾਰਨ ਖੜ੍ਹੀ ਸੀ ਜਦੋਂ ਉਸਨੇ  ਦੇਖਿਆ ਕਿ ਉਕਤ ਲਾੜਾ ਤਾ ਉਸਦਾ ਹੀ ਪ੍ਰੇਮੀ ਹੈ ਤਾਂ ਲੜਕੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਸਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸ ਉਪਰੰਤ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਲਿਆ ਅਤੇ ਪੁਲਿਸ  ਨੂੰ ਵੀ ਸੂਚਿਤ ਕਰ ਦਿੱਤਾ ਜਿਨ੍ਹਾਂ ਨੇ ਮੌਕੇ ਤੇ ਆ ਕੇ ਲਾੜੇ ਨੂੰ ਹਿਰਾਸਤ ਵਿੱਚ ਲੈ ਲਿਆ!

ਲਾੜੇ ਜਗਸੀਰ ਸਿੰਘ ਦੇ  ਤਿੰਨ ਘੰਟੇ ਪੁਲਿਸ ਚੋਕੀ ਰਹਿਣ ਮਗਰੋਂ ਕੀ ਹੋਇਆ ਫੈਸਲਾ :–

ਉਕਤ ਲੜਕੀ ਜਸਪ੍ਰੀਤ ਕੌਰ ਦੀ ਸ਼ਿਕਾਇਤ ਤੇ ਪੁਲਸ ਚੌਂਕੀ ਦੇ ਮੁੱਖ ਅਫ਼ਸਰ ਜਸਵੰਤ ਸਿੰਘ ਨੇ ਉਕਤ ਲੜਕੇ ਜਗਸੀਰ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਪੁਲਿਸ ਚੌਕੀ ਲਿਆਂਦਾ ਜਿੱਥੇ ਦੋਵਾਂ ਧਿਰਾਂ ਦੀਆਂ ਪੰਚਾਇਤਾਂ ਨੇ ਆ ਕੇ ਇਹ ਫ਼ੈਸਲਾ ਕੀਤਾ ਕਿ ਜਗਸੀਰ ਸਿੰਘ ਉਕਤ ਲੜਕੀ ਨਾਲ ਹੀ ਵਿਆਹ ਜਾਵੇਗਾ ਜਿਸ ਨਾਲ ਉਸ ਦੇ ਪ੍ਰੇਮ ਸਬੰਧ ਸਨ ਤਿੰਨ ਘੰਟੇ ਦੀ ਜੱਦੋ ਜਹਿਦ ਮਗਰੋਂ ਉਕਤ ਲਾੜੇ ਨੂੰ ਆਖਰ ਇਸੇ ਹੀ ਲੜਕੀ ਦੇ ਨਾਲ ਵਿਆਹ ਰਚਾਉਣਾ ਪਿਆ !ਇਸ ਮੌਕੇ ਜਸਵੰਤ ਸਿੰਘ ਏ ਐਸ ਨੇ ਦੱਸਿਆ ਕਿ ਜਗਸੀਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਖੋਸਾ ਪਾਂਡੋ ਨੇ ਕੋਟਕਪੂਰਾ ਵਿੱਚ ਲੜਕੀ ਨੂੰ ਵਿਆਹੁਣ ਜਾਣਾ ਸੀ ਕਿ ਅਚਾਨਕ ਰਸਤੇ ਵਿੱਚ ਉਸ ਦੀ ਕਾਰ ਖਰਾਬ ਹੋ ਗਈ ਅਤੇ ਉੱਧਰ ਰੋਜਾਨਾ ਦੀ ਤਰਾ ਕੰਮ ਤੇ ਜਾ ਰਹੀ ਉੱਕਤ ਲਾੜੇ ਦੀ ਪ੍ਰੇਮਿਕਾ ਨੇ ਜਦੋ ਦੇਖਿਆ ਤਾ  ਉਕਤ ਲਾੜਾ ਉਸ ਦਾ ਹੀ ਪ੍ਰੇਮੀ ਨਿਕਲਿਆ ਇਹ ਦੇਖ ਲਿਆ ਜਿਸ ਨੇ ਉਨ੍ਹਾਂ ਦੀ ਸ਼ਿਕਾਇਤ ਕਰ ਦਿੱਤੀ ਅਤੇ ਬਾਅਦ ਵਿੱਚ ਦੋਵਾਂ ਧਿਰਾਂ ਦੀ ਸਹਿਮਤੀ ਮਗਰੋਂ ਗੁਰਦੁਆਰਾ ਬਾਬਾ ਵਿਸ਼ਵਕਰਮਾ ਭਵਨ ਮੋਗਾ ਵਿਖੇ ਸਿੱਖ ਰੀਤੀ ਰਿਵਾਜ਼ਾਂ ਨਾਲ  ਦੋਵਾ ਦਾ ਵਿਆਹ ਹੋ ਗਿਆ ।

ਕੀ ਕਹਿਣਾ ਹੈ ਲੜਕੀ ਦੀ ਮਾਤਾ ਦਾ :–
ਇਸ ਮੌਕੇ ਤੇ ਲੜਕੀ ਦੀ ਮਾਤਾ ਚਰਨਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਦੀ ਲੜਕੀ ਜਸਪ੍ਰੀਤ ਕੌਰ ਦੇ ਜਗਸੀਰ ਸਿੰਘ ਨਾਮੀ ਨੌਜਵਾਨ ਨਾਲ ਪ੍ਰੇਮ ਸਬੰਧ ਸਨ ਤੇ ਲੜਕੇ ਨੇ ਉਸਦੀ ਲੜਕੀ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ। ਜਿਸ ਦੌਰਾਨ ਅਸੀਂ ਵਿਆਹ ਦੀਆਂ ਸਾਰੀਆਂ ਤਿਆਰੀਆਂ ਵੀ ਮਕੰਮਲ ਕਰ ਲਈਆਂ ਸਨ, ਪਰ ਉਕਤ ਲੜਕਾ ਉਸਦੀ ਲੜਕੀ ਨਾਲ ਧੋਖਾ ਕਰਕੇ ਅੱਜ ਕੋਟਕਪੂਰੇ ਵਿਆਹ ਕਰਵਾਉਣ ਜਾ ਰਿਹਾ ਸੀ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ  ਉਕਤ ਲੜਕੇ ਨੂੰ ਪੁਲਿਸ ਚੌਕੀ ਵਿਚ ਸ਼ਿਕਾਇਤ ਕਰਕੇ ਫੜਾ ਦਿੱਤਾ ਹੈ ।ਜਿੱਥੇ ਦੋਵਾਂ ਧਿਰਾਂ ਦੀਆਂ ਪੰਚਾਇਤਾਂ ਨੇ ਫ਼ੈਸਲਾ ਕਰਕੇ ਉਕਤ ਲਾੜੇ ਨੂੰ ਉਸਦੀ ਲੜਕੀ ਨਾਲ ਵਿਆਹ ਰਚਾਉਣ ਲਈ ਮਨਾ ਲਿਆ ।ਜਿਸ ਤੋਂ ਬਾਅਦ ਲੜਕੀ ਵਿਆਹ ਕਰਵਾਉਣ ਉਪਰੰਤ ਅੱਜ ਆਪਣੇ ਸਹੁਰੇ ਪਰਿਵਾਰ ਚਲੀ ਗਈ ਹੈ ।

ਇਸ ਖ਼ਬਰ ਦੀ ਪੂਰੀ ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਕੀ ਹੈ ਪੂਰਾ ਮਾਮਲਾ,….

Related posts

ਜਥੇਦਾਰ ਦਾ ਵਿਰੋਧ ਹੋ ਗਿਆ ਸ਼ੁਰੂ ?

htvteam

ਆਹ ਬੰਦੇ ਨੇ ਨੌਜਵਾਨ ਮੁੰਡੇ ਦਾ ਚੁੱਕਿਆ ਨਜਾਇਜ਼ ਫਾਇਦਾ, ਮਾਂ ਨੂੰ ਲੱਗਿਆ ਪਤਾ ਤਾਂ ਚੜ ਗਈ ਟੈਂਕੀ ਤੇ

htvteam

ਪੰਜਾਬ ਦੇ ਲੋਕੋਂ ਹੁਣ ਧਿਆਨ ਰੱਖੋ ਆਪਣਾ,ਹਲਾਤ ਠੀਕ ਨਹੀਂ

htvteam

Leave a Comment