ਫਿਰੋਜ਼ਪੁਰ : ਇੱਥੋਂ ਦੇ ਥਾਣਾ ਮੱਖੂ ਦੇ ਤਹਿਤ ਆਉਂਦੇ ਇੱਕ ਪਿੰਡ ਵਿੱਚ ਘਰ ਦੇ ਬਾਹਰ ਤੋਂ ਰਾਤ ਦੇ ਸਮੇਂ ਇੱਕ 27 ਸਾਲਾ ਕੁੜੀ ਨੂੰ ਚੁੱਕ ਕੇ ਸੁੰਨਸਾਨ ਜਗ੍ਹਾ ਤੇ ਲੈ ਜਾ ਕੇ 6 ਲੋਕਾਂ ਨੇ ਸਾਮੂਹਿਕ ਕੁਕਰਮ ਕੀਤਾ l ਪੀੜਿਤਾ ਨੂੰ ਮੱਖੂ ਦੇ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਾਇਆ ਗਿਆ ਹੈ l ਥਾਣਾ ਮੱਖੂ ਪੁਲਿਸ ਨੇ ਸੋਮਵਾਰ ਨੂੰ ਪੀੜਿਤਾ ਦੇ ਬਿਆਨ ਤੇ 6 ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l
ਪੀੜਿਤਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਉਸ ਦੀ ਨਣਦ ਦਾ ਐਕਸੀਡੈਂਟ ਹੋ ਗਿਆ ਸੀ, ਉਸ ਦੀ ਦੇਖ ਰੇਖ ਦੇ ਲਈ ਉਸ ਦੇ ਕੋਲ ਆਈ ਹੋਈ ਸੀ l ਜਦ ਵੀ ਉਹ ਘਰ ਤੋਂ ਬਾਹਰ ਪਿੰਡ ਵਿੱਚ ਜਾਂਦੀ ਸੀ ਤਾਂ ਪਿੰਡ ਦੇ ਹੀ ਕੁਝ ਲੋਕ ਉਸ ਨੂੰ ਬੁਰੀ ਨਜ਼ਰ ਨਾਲ ਦੇਖਦੇ ਸਨ l 26 ਅਪ੍ਰੈਲ ਦੀ ਰਾਤ ਲਗਭਗ 10 ਵਜੇ ਜਦੋਂ ਉਹ ਘਰ ਤੋਂ ਬਾਹਰ ਨਿਕਲੀ ਸੀ ਕਿ ਗਲੀ ਵਿੱਚ ਘੁੰਮ ਰਹੇ ਮੁਲਜ਼ਮਾਂ ਨੇ ਉਸ ਦਾ ਮੂੰਹ ਬੰਦ ਕਰਕੇ ਉਸ ਨੂੰ ਜ਼ਬਰਦਸਤੀ ਕਿਤੇ ਸੁੰਨਸਾਨ ਜਗ੍ਹਾ ਤੇ ਚੁੱਕ ਕੇ ਲੈ ਗਏ l ਮੁਲਜ਼ਮਾਂ ਨੇ ਸੁੰਨਸਾਨ ਜਗ੍ਹਾ ਤੇ ਲੈ ਜਾ ਕੇ ਉਸ ਨਾਲ ਸਾਮੂਹਿਕ ਕੁਕਰਮ ਕੀਤਾ l ਕਿਸੇ ਤਰ੍ਹਾਂ ਪੀੜਿਤਾ ਮੁਲਜ਼ਮਾਂ ਦੇ ਚੰਗੁਲ ਤੋਂ ਭੱਜ ਕੇ ਘਰ ਪਹੁੰਚੀ ਅਤੇ ਆਪਬੀਤੀ ਰਿਸ਼ਤੇਦਾਰਾਂ ਨੂੰ ਸੁਣਾਈ l
ਪੀੜਿਤਾ ਦੇ ਰਿਸ਼ਤੇਦਾਰਾਂ ਨੇ ਥਾਣਾ ਮੱਖੂ ਨੂੰ ਸ਼ਿਕਾਇਤ ਦਿੱਤੀ ਅਤੇ ਪੀੜਿਤਾ ਦੀ ਵਿਗੜਦੀ ਤਬੀਅਤ ਦੇਖ ਉਸ ਨੂੰ ਮੱਖੂ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ l ਥਾਣਾ ਮੱਖੂ ਦੇ ਮੁਖੀ ਨੇ ਪੀੜਿਤਾ ਦੇ ਬਿਆਨ ਤੇ ਮੁਲਜ਼ਮ ਪ੍ਰੇਮੀ ਸਿੰਘ, ਕੁਲਵੰਤ ਸਿੰਘ, ਬਲਜੀਤ ਸਿੰਘ, ਸੁਖਵਿੰਦਰ ਸਿੰਘ, ਜਗਦੀਪ ਸਿੰਘ ਅਤੇ ਬਿਕਰਮਜੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ l ਸਬ ਇੰਸਪੈਕਟਰ ਸੁਖਬੀਰ ਕੌਰ ਦੇ ਮੁਤਾਬਿਕ ਪੀੜਿਤਾ ਦਾ ਮੱਖੂ ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਹੈ ਤੇ ਪੁਲਿਸ ਨੇ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ l