ਜਲੰਧਰ ; ਬੀਤੇ ਦਿਨੀਂ ਜਲੰਧਰ ਵਿੱਚ ਦਿਲ ਦਹਿਲਾ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੇ l ਜਿਸ ਵਿੱਚ ਇੱਕ ਔਰਤ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਵੇਸਵਾਪੁਣੇ ‘ਚ ਪਾਉਣ ਅਤੇ ਗਲਤ ਧੰਦੇ ਵਿੱਚ ਪਾਉਣ ਦਾ ਦੋਸ਼ ਹੈ l ਪੀੜਿਤ ਦਾ ਨਾਮ ਮਨਪ੍ਰੀਤ ਹੈ l ਮਨਪ੍ਰੀਤ ਅਨੁਸਾਰ ਉਸਦੇ ਆਪਣੇ ਪਤੀ ਨਾਲ ਵਿਆਹ ਤੋਂ ਪਹਿਲਾਂ ਪ੍ਰੇਮ ਸੰਬੰਧ ਸਨ,ਜਿਸਦੇ ਚਲਦੇ ਉਸਨੇ ਆਪਣੇ ਪੇਕੇ ਪਰਿਵਾਰ ਤੋਂ ਬਾਗੀ ਹੋ ਕੇ ਪ੍ਰੇਮ ਵਿਆਹ ਕਰਵਾਇਆ ਸੀ l ਜਿਸ ਤੋਂ ਬਾਅਦ ਉਸਦੇ ਪਤੀ ਅਤੇ ਉਸਦੀ ਸੱਸ ਨੇ ਵਿਆਹ ਤੋਂ ਬਾਅਦ ਉਸ ਤੋਂ ਗਲਤ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਵੇਸਵਾਪੁਣੇ ਦਾ ਧੰਦਾ ਕਰਵਾਉਣ ਲੱਗੇ ਪਏ l ਮਨਪ੍ਰੀਤ ਅਨੁਸਾਰ ਉਸਦਹ ਪਤੀ ਨਾ ਸਿਰਫ਼ ਉਸਦੇ ਵੇਸਵਾਪੁਣੇ ਦੀ ਕਮਾਈ ਨਾਲ ਮੌਜਾਂ ਕਰਦਾ ਫ਼ਿਰਦਾ l ਬਲਕਿ ਯੂ.ਪੀ. ਤੋਂ ਖਰੀਦ ਕੇ ਨਜਾਇਜ਼ ਹਥਿਆਰਾਂ ਦੇ ਧੰਦੇ ਵਿੱਚ ਵੀ ਲੱਗਾ ਹੋਇਆ ਹੈ, ਤੇ ਇਸ ਕੰਮ ਲਈ ਉਹ ਕਈ ਵਾਰ ਉਸਦੀ ਸੱਸ ਅਤੇ ਉਸਨੂੰ ਕਿਸੇ ਅਣਜਾਣ ਬੰਦੇ ਤੋਂ ਹਥਿਆਰ ਲੈਣ ਲਈ ਵੀ ਭੇਜ ਚੁੱਕਿਆ ਹੈ l ਜਿਹੜਾ ਕਿ ਉਸਨੂੰ ਹਥਿਆਰਾਂ ਦੇ ਡਰ ਤੋਂ ਕਰਨਾਂ ਪਿਆ l ਮਨਪ੍ਰੀਤ ਦਾ ਕਹਿਣਾ ਹੈ ਕਿ ਉਸਨੇ ਇਹ ਸਾਰੀ ਗੱਲ ਪੁਲਿਸ ਵਾਲਿਆਂ ਨੂੰ ਕਈ ਵਾਰ ਦੱਸੀ ਹੈ l
ਪਰ ਪਤੀ ਦੀ ਪਹੁੰਚ ਪੁਲਿਸ ਮਹਿਕਮੇ ‘ਚ ਹੋਣ ਕਾਰਨ ਉਸਦੀ ਕੋਈ ਸੁਣਵਾਈ ਨਹੀਂ ਕਰ ਰਿਹਾ l ਜਦਕਿ ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਕਿ ਤੇ ਉਹ ਲੋਕ ਬਹੁਤ ਜਲਦ ਮਨਪ੍ਰੀਤ ਵੱਲੋਂ ਲਾਏ ਗਏ ਦੋਸ਼ਾਂ ਦਾ ਸੱਚ ਸਾਹਮਣੇ ਲਿਆਉਣਗੇ l ਮਨਪ੍ਰੀਤ ਵੱਲੋਂ ਲਗਾਏ ਦੋਸ਼ਾਂ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ, ਤੇ ਦੇਰ ਸਵੇਰ ਪੁਲਿਸ ਮਾਮਲੇ ਦਾ ਸੱਚ ਵੀ ਸਾਹਮਣੇ ਲੈ ਆਵੇਗੀ l ਪਰ ਜੋ ਬਹਿਸ ਪ੍ਰੇਮ ਸੰਬੰਧਾਂ ਤੋਂ ਬਾਅਦ ਕਰਵਾਏ ਗਏ ਇਸ ਵਿਆਹ ਦੀ ਪੀੜਿਤ ਮਨਪ੍ਰੀਤ ਕੌਰ ਵੱਲੋਂ ਕੀਤੇ ਗਏ ਖੁਲਾਸਿਆਂ ਤੋਂ ਬਾਅਦ ਸ਼ੁਰੂ ਹੋਈ ਹੈ l ਉਸਨੇ ਟੁੱਟਦੇ ਰਿਸ਼ਤਿਆਂ ਦੇ ਇਸ ਸਮਾਜਿਕ ਦਾ ਜੋ ਰੂਪ ਲੋਕਾਂ ਸਾਹਮਣੇ ਪੇਸ਼ ਕੀਤਾ ਉਹ ਸਬਕ ਹੈ l ਅੰਨੇ ਪਿਆਰ ‘ਚ ਪੈ ਕੇ ਸਾਰੇ ਰਿਸ਼ਤੇ ਤੋੜਨ ਵਾਲੀਆਂ ਕੁੜੀਆਂ ਲਈ ਕਿਉਂਕਿ ਪ੍ਰੇਮ ਵਿਆਹ ਤੋਂ ਬਾਅਦ ਲੜਾਈ ਝਗੜੇ ਤਾਂ ਆਮ ਹੁੰਦੇ ਵੇਖੇ ਨੇ,ਪਰ ਆ ਕੁਝ ਹੁਦਿਆਂ ਦੇਖ ਕੇ ਮੂੰਹੋਂ ਇਹੋ ਨਿਕਲਦੈ ਕਿ ਰੱਬ ਸਮਤ ਬਖਸ਼ੈ ਪ੍ਰੇਮੀਆਂ ਨੂੰ l