Htv Punjabi
Punjab

ਮਨੀ ਚੇਂਜਰ ਦੀ ਦੁਕਾਨ ‘ਤੇ ਵਾਪਰਿਆ ਵੱਡਾ ਕਾਂਡ, ਪਹਿਲੀ ਵਾਰ ਹੋਇਆ ਦੁਕਾਨਦਾਰ ਨੇ ਪਿਸਤੌਲ ਕੱਢ ਕੇ ਦੁਕਾਨ ਤੇ ਆਏ ਬੰਦੇ ਦਾ ਕਰ ਤਾ ਘੋਗਾ ਚਿੱਤ

ਜਲੰਧਰ : ਜਲੰਧਰ ਦੇ ਗੋਰਾਇਆ ਸ਼ਹਿਰ ਦੇ ਭੀੜ ਭਰੇ ਬਜ਼ਾਰ ਰੋਡ ਤੇ ਦਿਨ ਦਿਹਾੜੇ 2 ਲੁਟੇਰਿਆਂ ਵੱਲੋਂ ਮਨੀਚੇਂਜਰ ਦੀ ਦੁਕਾਨ ਵਿੱਚ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅ਼ਜਾਮ ਦੇਣ ਦੀ ਕੋਸਿ਼ਸ਼ ਕੀਤੀ ਗਈ ਪਰਦੁਕਾਨਦਾਰਾਂ ਨੇ ਦਲੇਰੀ ਦੇ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ।ਜਿਸ ਕਾਰਨ ਵੱਡੀ ਵਾਰਦਾਤ ਹੋਣ ਤੋ ਬਚਾਅ ਹੋ ਗਿਆ।ਫੇਰ ਵੀ ਲੁਟੇਰੇ ਜਾਂਦੇ ਹੋਏ ਦੁਕਾਨਦਾਰ ਦਾ ਮੋਬਾਈਲ ਫੋਨ ਅਤੇ ਪਰਸ ਲੈ ਕੇ ਫਰਾਰ ਹੋ ਗਏ।ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੁਕਾਨਦਾਾਰ ਸਤਿੰਦਰਪਾਲ ਸਿੰਘ ਬੱਬੂ ਨੇ ਦੱਸਿਆ ਕਿ ਉਹ ਦੁਕਾਨ ਤੇ ਦੁਪਹਿਰ 3 ਵਜੇ ਦੇ ਕਰੀਬ ਮੌਜੂਦ ਸੀ।ਉਸ ਦਾ ਛੋਟਾ ਭਾਈ ਘਰ ਰੋਟੀ ਖਾਣ ਗਿਆ ਸੀ, ਜਦ ਕਿ ਉਨ੍ਹਾਂ ਦੀ ਦੁਕਾਨ ਤੇ ਕੰਮ ਕਰਨ ਵਾਲਾ ਮੁੰਡਾ ਬੈ਼ਕ ਗਿਆ ਸੀ।ਇਸ ਦੌਰਾਨ ਉਨ੍ਹਾਂ ਦੀ ਦੁਕਾਨ ਤੇ ਕੁਝ ਲੁਟੇਰੇ ਆਏ ਤੇ ਕਿਹਾ ਕਿ ਉਨ੍ਹਾਂ ਦੇ ਕੋਲ ਵਿਦੇਸ਼ ਤੋਂ ਕੁਝ ਪੈਸੇ ਹਨ।ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕਾ ਦੇਖ ਕੇ ਪਿਸਤੌਲ ਕੱਢੀ ਅਤੇ ਉਨ੍ਹਾਂ ਦੇ ਕੋਲੋਂ ਲੁੱਟ ਦੀ ਕੋਸਿ਼ਸ਼ ਕੀਤੀ, ਜਿਸ ਦਾ ਕਿ ਦੁਕਾਨਦਾਰ ਨੇ ਉਨ੍ਹਾਂ ਨਾਲ ਮੁਕਾਬਲਾ ਕੀਤਾ।ਦੋਨਾਂ ਲੁਟੇਰਿਆਂ ਨੇ ਦੁਕਾਨਦਾਰਾਂ ਨਾਲ ਮਾਰਕੁੱਟ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ ਅਤੇ ਜਾਂਦੇ ਹੋਏ ਸਤਿੰਦਰਪਾਲ ਸਿੰਘ ਦਾ ਮੋਬਾਈਲ ਫੋਨ ਅਤੇ ਪਰਸ ਲੈ ਗਏ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਮੁਖੀ ਗੁਰਾਇਆ ਕੇਵਲ ਸਿੰਘ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਦੱਸ ਦਈਏ ਕਿ ਲੁੱਟ ਦੀ ਇਹ ਸਾਰੀ ਵਾਰਦਾਤ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਅਤੇ ਪੁਲਿਸ ਸੀਸੀਟੀਵੀ ਕੈਮਰੇ ਦੀ ਫੁਟੇਜ ਨਾਲ ਮੁਲਜ਼ਮਾਂ ਦੀ ਭਾਲ ਵਿੱਚ ਲੱਗ ਗਈ ਹੈ।

Related posts

ਔਰਤਾਂ ਲਈ ਸਕਿਓਰਿਟੀ ਦੇ ਮੱਦੇਨਜ਼ਰ ਪੀਸੀਆਰ ਵੈਨਾਂ ਵਿੱਚ ਲਗਾਏ ਗਏ ਸੀਸੀਟੀਵੀ ਕੈਮਰੇ, 24ਘੰਟੇ ਸ਼ਹਿਰ ‘ਚ ਘੁੰਮੇਗੀ ਪੀਸੀਆਰ ਵੈਨ,

Htv Punjabi

ਆਹ ਕੀ? ਲਗਦੈ ਬੈਂਸ ਸੱਚਾ ਈ ਰੌਲਾ ਪਾਉਂਦਾ ਸੀ! ਵਾਇਰਲ ਆਡੀਓ ਨੇ ਖੋਲ੍ਹੀ ਬੈਂਸ ਤੋਂ ਗੰਨਮੈਨ ਖੋਹੇ ਜਾਣ ਦੀ ਪੋਲ?

Htv Punjabi

ਪਿਓ ਪੁੱਤ ਕੋਲੋਂ ਹੀ ਕਰਵਾਉਂਦਾ ਸੀ ਗਲਤ ਧੰਦਾ; ਰੰਗੇ ਹੱਥੀਂ ਫੜੇ

htvteam

Leave a Comment