Htv Punjabi
Uncategorized

ਭਾਰਤ ਲਈ ਖੁਸ਼ਖਬਰੀ! ਡਾਕਟਰਾਂ ਦੀ ਸੰਸਥਾ ਆਈਸੀਐਮਆਰ ਨੇ ਕੋਰੋਨਾ ਟੈਸਟਾਂ ਦੇ ਨਤੀਜੇ ਪੇਸ਼ ਕਰ ਕੀਤਾ ਵੱਡਾ ਦਾਅਵਾ!

ਨਵੀਂ ਦਿੱਲੀ : ਲਾਕਡਾਊਨ ਦੇ 30 ਦਿਨ ਪੂਰੇ ਹੋਣ ਤੇ ਵੀ ਵੀਰਵਾਰ ਨੂੰ ਇੰਡੀਅਨ ਕਾਊਂਸਿਲ ਫਾਰ ਮੈਡੀਕਲ ਰਿਸਰਚ ਨੇ ਰਾਹਤ ਦੀ ਖਬਰ ਦਿੱਤੀ l ਆਈਸੀਐਮਆਰ ਦੇ ਨਿਰਦੇਸ਼ਕ ਸੀਕੇ ਮਿਸ਼ਰਾ ਨੇ ਕਿਹਾ ਕਿ 30 ਦਿਨ ਦੇ ਅੰਦਰ ਦੇਸ਼ ਵਿੱਚ ਕੋਰੋਨਾ ਦੀ ਟੈਸਟਿੱਗ ਵਿੱਚ 33 ਪ੍ਰਤੀਸ਼ਤ ਦਾ ਇਜ਼ਾਫਾ ਹੋਇਆ ਹੈ ਪਰ ਮਰੀਜ਼ਾਂ ਦੀ ਸੰਖਿਆ ਵਿੱਚ ਨਹੀਂ l ਮਿਸ਼ਰਾ ਨੇ ਦੱਸਿਆ ਕਿ 23 ਮਾਰਚ ਤੱਕ ਪੂਰੇ ਦੇਸ਼ ਵਿੱਚ 14,900 ਲੋਕਾਂ ਦਾ ਟੈਸਟ ਕੀਤਾ ਗਿਆ ਸੀ, ਤਦ 400 ਯਾਨੀ 4 ਪ੍ਰਤੀਸ਼ਤ ਲੋਕ ਪ੍ਰਭਾਵਿਤ ਪਾਏ ਗਏ ਹਨ l ਟੈਸਟਿੰਗ ਵਿੱਚ ਪ੍ਰਭਾਵ ਦੇ 4 ਪ੍ਰਤੀਸ਼ਤ ਮਾਮਲੇ ਹੀ ਸਾਹਮਣੇ ਆ ਰਹੇ ਹਨ l ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਦੇ ਲਈ ਰਾਹਤ ਦੀ ਗੱਲ ਹੈ l ਉਨ੍ਹਾਂ ਨੇ ਕਿਹਾ ਕਿ ਲਾਕਡਾਊਨ ਦੀ ਵਜ੍ਹਾ ਨਾਲ ਦੇਸ਼ ਨੂੰ 3 ਫਾਇਦੇ ਹੋਏ ਹਨ l ਪਹਿਲਾ ਪ੍ਰਭਾਵ ਦੀ ਚੇਨ ਟੁੱਟੀ ਹੈ, ਦੂਸਰਾ ਕੇਸਾਂ ਦਾ ਡਬਲੰਿਗ ਰੇਟ ਘੱਟ ਹੋਇਆ ਹੈ ਅਤੇ ਤੀਸਰਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਟੈਸਟਿੰਗ ਹੋ ਰਹੀ ਹੈ l

ਗ੍ਰਹਿ ਮੰਤਰਾਲਿਆ ਨੇ ਨਾਨ ਕੰਟੇਨਮੈਂਟ ਇਲਾਕਿਆਂ ਅਤੇ ਨਾਨ ਹਾਟਸਪਾਟ ਇਲਾਕਿਆਂ ਦੇ ਲਈ ਵੱਡਾ ਐਲਾਨ ਕੀਤਾ l ਮੰਤਰਾਲਿਆ ਦੀ ਸੰਯੁਕਤ ਮੰਤਰੀ ਪੀਐਮ ਸ਼੍ਰੀਵਾਸਤਵ ਨੇ ਦੱਸਿਆ ਕਿ ਅਜਿਹੇ ਇਲਾਕਿਆਂ ਵਿੱਚ ਸੜਕ ਨਿਰਮਾਣ ਕੰਮ, ਇੱਟਾਂ ਭੱਠੇ, ਦੁੱਧ, ਬਰੈਡ, ਆਟਾ, ਦਾਲ ਮਿਲਾਂ, ਕਿਤਾਬਾਂ ਦੀ ਦੁਕਾਨਾਂ ਖੋਲਣ ਦੀ ਇਜ਼ਾਜ਼ਤ ਦੇ ਦਿੱਤੀ ਗਈ ਹੈ l ਗਰਮੀ ਦੇ ਮੌਸਮ ਵਿੱਚ ਇਲੈਕਟਰਾਨਿਕਸ ਦੀ ਦੁਕਾਨਾਂ ਵੀ ਖੋਲੀਆਂ ਜਾਣਗੀਆਂ l ਜਿਹੜੇ ਇਲਾਕੇ ਹਾਟਸਪਾਟ ਜ਼ੋਨ ਵਿੱਚ ਨਹੀਂ ਹਨ, ਉੱਥੇ ਰਾਜ ਸਰਕਾਰਾਂ ਉਦਯੋਗਾਂ ਨੂੰ ਸ਼ੁਰੂ ਕਰਵਾ ਰਹੀਆਂ ਹਨ l

ਡਾਕਟਰ ਮਿਸ਼ਰਾ ਨੇ ਕਿਹਾ ਅਮਰੀਕਾ ਵਿੱਚ 26 ਮਾਰਚ ਤੱਕ 5 ਲੱਖ ਲੋਕਾਂ ਦਾ ਟੈਸਟ ਕੀਤਾ ਸੀ l ਇਨ੍ਹਾਂ ਵਿੱਚ 80 ਹਜ਼ਾਰ ਪ੍ਰਭਾਵਿਤ ਪਾਏ ਗਏ ਸਨ l ਇਟਲੀ ਵਿੱਚ 31 ਮਾਰਚ ਤੱਕ 5 ਲੱਖ ਲੋਕਾਂ ਦਾ ਟੈਸਟ ਹੋਇਆ ਅਤੇ ਇਨ੍ਹਾਂ ਵਿੱਚ 1 ਲੱਖ 20 ਹਜ਼ਾਰ ਪ੍ਰਭਾਵਿਤ ਮਿਲੇ l ਤੁਰਕੀ ਵਿੱਚ 16 ਅਪ੍ਰੈਲ ਤੱਕ 5 ਲੱਖ ਲੋਕਾਂ ਦਾ ਟੈਸਟ ਹੋਇਆ ਅਤੇ ਇਨ੍ਹਾਂ ਵਿੱ80 ਹਜ਼ਾਰ ਲੋਕ ਪ੍ਰਭਾਵਿਤ ਪਾਏ ਗਏ l ਭਾਰਤ ਵਿੱਚ 22 ਅਪ੍ਰੈਲ ਤੱਕ 5 ਲੱਖ ਲੋਕਾਂ ਦਾ ਟੈਸਟ ਹੋਇਆ, ਜਿਨ੍ਹਾਂ ਵਿੱਚ ਕਰੀਬ 20 ਹਜ਼ਾਰ ਹੀ ਪ੍ਰਭਾਵਿਤ ਪਾਏ ਗਏ l ਅਜਿਹੇ ਵਿੱਚ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਸਥਿਤੀ ਕਾਫੀ ਚੰਗੀ ਹੈ l

Related posts

ਆਹ ਦੇਖੋ, ਜਾਨਵਰ ਵੀ ਖਿੜ ਖਿੜ ਕੇ ਹੱਸਦੇ ਹਨ ?

Htv Punjabi

ਪੁੱਠੇ ਸਿੱਧੇ ਪੰਗੇ ਲੈ ਕੇ ਵਿਆਹ ਨੂੰ ਤਲਾਕ ਤੱਕ ਪਹੁੰਚਾਉਣ ਵਾਲੀਆਂ ਸੱਸਾਂ ਨੂੰਹਾਂ ਹਾਈਕੋਰਟ ਦੇ ਆਹ ਆਰਡਰ ਪੜਣ

Htv Punjabi

ਔਰਤਾਂ ਖਿਲਾਫ ਹੋਣ ਵਾਲੇ ਜ਼ੁਲਮਾਂ ਤੇ 30 ਦਿਨ ‘ਚ ਦਾਖਿਲ ਹੋਵੇ ਚਾਰਜਸ਼ੀਟ : ਸੰਸਦ ਕਮੇਟੀ ਦਾ ਸੁਝਾਅ

Htv Punjabi

Leave a Comment