ਲੁਧਿਆਣਾ : ਪੁਰਾਣਾ ਬਜ਼ਾਰ ਸਥਿਤ ਵਕੀਲਾ ਮੁਹੱਲਾ ਵਿੱਚ ਬੁੱਧਵਾਰ ਨੂੰ ਕਾਾਰੋਬਾਰੀਆਂ ਅਤੇ ਜੀਐਸਟੀ ਦੇ ਵਿੱਚ ਉਸ ਸਮੇਂ ਵਿਵਾਦ ਹੋ ਗਿਆ, ਜਦ ਜੀਐਸਟੀ ਦੇ ਅਧਿਕਾਰੀ ਦੀਪਕ ਨਿਟਵੇਅਰ ਵਿੱਚ ਗਏ l ਉੱਥੇ ਕਾਰੋਬਾਰੀਆਂ ਨੇ ਜੀਐਸਟੀ ਅਧਿਕਾਰੀਆਂ ਨਾਲ ਗਲਤ ਵਿਵਹਾਰ ਕੀਤਾ ਅਤੇ ਕਬਜ਼ੇ ਵਿੱਚ ਲਿਆ ਸਮਾਨ ਖੋਹ ਲਿਆ l ਇੰਨਾ ਹੀ ਨਹੀਂ ਮੁਲਜ਼ਮਾਂ ਨੇ ਜੀਐਸਟੀ ਅਧਿਕਾਰੀਆਂ ਨੂੰ ਬੰਧਕ ਬਣਾ ਲਿਆ ਗਿਆ l ਕਿਸੀ ਤਰ੍ਹਾਂ ਖੁਦ ਨੂੰ ਮੁਲਜ਼ਮਾਂ ਦੇ ਚੰਗੁਲ ਵਿੱਚੋਂ ਛੁਡਵਾ ਕੇ ਜੀਐਸਟੀ ਅਧਿਕਾਰੀ ਉੱਥੋਂ ਚਲੇ ਗਏ l ਅਧਿਕਾਰੀਆਂ ਨੇ ਇਸ ਬਾਰੇ ਥਾਣਾ ਡਿਵੀਜ਼ਨ ਚਾਰ ਦੀ ਪੁਲਿਸ ਨੂੰ ਸ਼ਿਕਾਇਤ ਦਿਤੀ l ਪੁਲਿਸ ਨੇ ਰਿਸ਼ੀ ਨਗਰ ਸਥਿਤ ਜੀਐਸਟੀ ਭਵਨ ਵਿੱਚ ਤੈਨਾਤ ਜੀਐਸਟੀ ਇੰਸਪੈਕਟਰ ਅਨਿਲ ਕੁਮਾਰ ਡੋਗਰਾ ਦੀ ਸ਼ਿਕਾਇਤ ‘ਤੇ ਥਾਣਾ ਡਿਵੀਜ਼ਨ ਚਾਰ ਦੀ ਪੁਲਿਸ ਨੇ ਐਸ ਕੇ ਦੀਪਕ ਨਿਟਵੇਅਰ ਦੇ ਨਵੀਨ ਜੈਨ, ਸੀਏ ਰਾਜੇਸ਼ ਮਹਾਜਨ, ਵਲੀਤ ਰਾਏ ਅਤੇ ਗੁੜਮੰਡੀ ਦੇ ਵਪਾਰ ਮੰਡਲ ਪ੍ਰਧਾਨ ਜੈਨ ਅਤੇ ਬਾਕੀਆਂ ‘ਤੇ ਮਾਮਲਾ ਦਰਜ ਕੀਤਾ ਹੈ l
previous post