Htv Punjabi
Punjab

ਹਿੰਦੂ ਆਗੂਆਂ ਦੀ ਸੁਰੱਖਿਆ ‘ਚ ਲੱਗੇ ਪੁਲਿਸ ਵਾਲਿਆਂ ਲਈ ਜਾਰੀ ਹੋਏ ਆਹ ਨਵੇਂ ਹੁਕਮ, ਖਾਲਿਸਤਾਨੀਆਂ ਦੇ…

ਅੰਮ੍ਰਿਤਸਰ : ਦਿੱਲੀ ਤੋਂ ਖਾਲਿਸਤਾਨ ਲਿਬਰੇਸ਼ਨ ਫਰੰਟ ਦੇ ਤਿੰਨ ਅੱਤਵਾਦੀਆਂ ਦੀ ਗ੍ਰਿਫਤਾਰੀ ਤੋਂ ਮਿਲੇ ਮਹੱਤਵਪੂਰਨ ਸੁਰਾਗ ਦੇ ਬਾਅਦ ਪੰਜਾਬ ਦੇ ਹਿੰਦੂ ਨੇਤਾਵਾਂ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।ਸੁਰੱਖਿਆ ਏਜੰਸੀਆਂ ਨੇ ਪ੍ਰਦੇਸ਼ ਦੇ ਹਿੰਦੂ ਨੇਤਾਵਾਂ ਦੀ ਸੁਰੱਖਿਆ ਵਿੱਚ ਲੱਗੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਅਲਰਟ ਰਹਿਣ ਦੇ ਹੁਕਮ ਦਿੱਤੇ ਹਨ।ਇਨ੍ਹਾਂ ਅੱਤਵਾਦੀਆਂ ਤੋਂ ਪੁੱਛਗਿਛ ਦੇ ਦੌਰਾਨ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਦੇ ਨਿਸ਼ਾਨੇ ਤੇ ਅੰਮ੍ਰਿਤਸਰ ਦੇ ਸਿ਼ਵਸੈਨਾ ਨੇਤਾ, ਡੇਰਾ ਸੱਚਾ ਸੌਦਾ ਦੇ ਚੇਲੇ ਸਨ।

ਪਿਛਲੇ ਕਈ ਸਾਲਾਂ ਦੇ ਅੱਤਵਾਦੀਆਂ ਦੇ ਨਿਸ਼ਾਨੇ ਤੇ ਰਹੇ ਹਿੰਦੂ ਨੇਤਾ ਸੁਧੀਰ ਸੂਰੀ ਅਤੇ ਖਾਲਿਸਤਾਨੀ ਸਮਰਥਕਾਂ ਦੇ ਵਿੱਚ ਕਈ ਵਾਰ ਵਾਕ ਯੁੱਧ ਹੋਇਆ ਹੈ।ਅੱਤਵਾਦੀ ਸੰਗਠਨਾਂ ਨੇ ਸੂਰੀ ਨੂੰ ਕਈ ਵਾਰ ਮਾਰਨ ਦੀ ਧਮਕੀਆਂ ਦਿੱਤੀਆਂ ਹਨ।ਜ਼ਮਾਨਤ ਤੇ ਬਾਹਰ ਆਏ ਸੁਧੀਰ ਸੂਰੀ ਨੂੰ ਸਰਕਾਰ ਨੇ 12 ਸੁਰੱਖਿਆ ਕਰਮੀ ਦੇ ਰੱਖੇ ਹਨ।ਇਸ ਦੇ ਇਲਾਵਾ ਬ੍ਰਾਹਮਣ ਕਲਿਆਣ ਮੰਚ ਦੇ ਸੰਸਥਾਪਕ ਨਰੇਸ਼ ਧਾਮੀ ਅਤੇ ਹਿੰਦੂ ਧਰਮ ਸਤਿਕਾਰ ਕਮੇਟੀ ਦੇ ਪ੍ਰਧਾਨ ਸੁਨੀਲ ਅਰੋੜਾ ਵੀ ਸੁਰੱਖਿਆ ਦੇ ਘੇਰੇ ਵਿੱਚ ਹਨ।ਉਕਤ ਨੇਤਾਵਾਂ ਦੇ ਰਿਹਾਇਸ਼ ਸਥਾਨ ਨਾਲ ਸੰਬੰਧਿਤ ਹਰੇਕ ਥਾਣਾ ਮੁਖੀ ਅਤੇ ਚੌਂਕੀ ਇੰਚਾਰਜ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।

ਜਾਣਕਾਰੀ ਦੇ ਅਨੁਸਾਰ ਦਿੱਲੀ ਤੋਂ ਗ੍ਰਿਫਤਾਰ ਤਿੰਨ ਅੱਤਵਾਦੀ ਪਾਕਿਸਤਾਨ ਵਿੱਚ ਮਾਰੇ ਗਏ ਕੇਏਲਏਫ ਦੇ ਅੱਤਵਾਦੀ ਹੈਪੀ ਪੀਐਚਡੀ ਦੇ ਵੀ ਸੰਪਰਕ ਵਿੱਚ ਰਹੇ ਹਨ।ਅੱਤਵਾਦੀ ਮੋਹਿੰਦਰਪਾਲ ਸਿੰਘ, ਗੁਰਤੇਜ ਸਿੰਘ ਅਤੇ ਲਵਪ੍ਰੀਤ ਸਿੰਘ ਦੇ ਤਾਰ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਖੇਤਰ ਵਿੱਚ ਖਾਲਿਸਤਾਨੀ ਮੂਵਮੈਂਟ ਨਾਲ ਜੁੜੇ ਅੱਤਵਾਦੀ ਗੁਰਮੀਤ ਸਿੰਘ ਅਤੇ ਵਿਕਰਮਜੀਤ ਸਿੰਘ ਨਾਲ ਵੀ ਜੁੜੇ ਹੋਏ ਸਨ।ਇਨ੍ਹਾਂ ਅੱਤਵਾਦੀਆਂ ਨੇ ਨਿਰੰਕਾਰੀ ਭਵਨਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣਾ ਸੀ।2018 ਵਿੱਚ ਰਾਜਾਸਾਂਸੀ ਦੇ ਪਿੰਡ ਵਿੱਚ ਨਿਰੰਕਾਰੀ ਭਵਨ ਵਿੱਚ ਹੋਏ ਬਲਾਸਟ ਵਰਗੀ ਘਟਨਾ ਨੂੰ ਅੰਜਾਮ ਦੇਣ ਦੀ ਸਾਜਿਸ਼ ਰੱਚ ਰਹੇ ਇਨ੍ਹਾਂ ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਸੁਰੱਖਿਆ ਏਜੰਸੀਆਂ ਨੇ ਇੱਕ ਵੱਡੀ ਸਾਜਿਸ਼ ਦਾ ਪਰਦਾਫਾਸ਼ ਕੀਤਾ ਹੈ।

ਸੂਤਰਾਂ ਦੇ ਅਨੁਸਾਰ, ਅੱਤਵਾਦੀ ਗੁਰਮੀਤ ਸਿੰਘ ਅਪ੍ਰੈਲ 2018 ਵਿੱਚ ਪਾਕਿਸਤਾਨ ਜਾ ਚੁੱਕਿਆ ਹੈ ਅਤੇ ਦਿੱਲੀ ਵਿੱਚ ਫੜੇ ਤਿੰਨਾਂ ਅੱਤਵਾਦੀ ਹਥਿਆਰਾਂ ਦੀ ਸਿੱਖਿਆ ਦੇ ਲਈ ਪਾਕਿ ਜਾਣ ਦੀ ਕੋਸਿ਼ਸ਼ ਕਰ ਰਹੇ ਸਨ।ਫੜੇ ਗਏ ਗੁਰਮੀਤ ਸਿੰਘ ਨਾਲ ਮਸ਼ੀਨ ਗਨ ਅਤੇ ਭਾਰੀ ਸੰਖਿਆ ਵਿੱਚ ਗੋਲੀ ਸਿੱਕਾ ਅਤੇ ਮੈਗਜ਼ੀਨ ਵੀ ਬਰਾਮਦ ਕੀਤਾ ਜਾ ਚੁੱਕਿਆ ਹੈ।ਅੱਤਵਾਦੀ ਗੁਰਮੀਤ ਸਿੰਘ ਅਤੇ ਵਿਕਰਮਜੀਤ ਸਿੰਘ ਤੋਂ ਪੁਲਿਸ ਅਤੇ ਹੋਰ ਏਜੰਸੀਆਂ ਅੱਜ ਵੀ ਪੁੱਛਗਿਛ ਕਰ ਰਹੀਆਂ ਹਨ।

Related posts

ਪੰਜਾਬ ‘ਚ ਹਲਾਤ ਹੋਏ ਬੇਕਾਬੂ ਜਾਨ ਨੂੰ ਖ਼ਤਰਾ, ਪਾਣੀ ਚ ‘ਰੁੜ੍ਹੇ ਲੋਕ

htvteam

ਦੇਖੋ ਅਜਿਹਾ ਕੀ ਕਰ ਗਿਆ ਮੂਸੇਵਾਲਾ ਕਾਂਡ ਦਾ ਮਾਸਟਰਮਾਇੰਡ ਗੋਲਡੀ ਬਰਾੜ

htvteam

ਪ੍ਰਵਾਸਣ ਕੁੜੀ ਦੇ 2 ਪੰਜਾਬੀ ਮੁੰਡੇ ਹੋਏ ਆਸ਼ਿਕ, ਚਾੜਤਾ ਚੰਨ

htvteam