Htv Punjabi
Punjab

CAA ਦੇ ਖਿਲਾਫ ਫਰੀਦਕੋਟ ਵਿਚ ਜਥੇਬੰਦੀਆਂ ਵਲੋਂ ਕੀਤਾ ਗਿਆ ਤਿਰੰਗਾ ਮਾਰਚ

ਫਰੀਦਕੋਟ (ਗੁਰਜੀਤ ਰੋਮਾਣਾ) ; ਭਾਰਤ ਸਰਕਾਰ ਵੱਲੋਂ ਹਾਲ ਹੀ ਵਿਚ ਭਾਰਤ ਵਿਚ ਲਾਗੂ ਕੀਤੇ ਗਏ ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ਵਿਚ ਅੱਜ ਫਰੀਦਕੋਟ ਵਿਚ ਜਥੇਬੰਦੀਆਂ ਵਲੋਂ ਇਕ ਤਿਰੰਗਾ ਮਾਰਚ  ਕੱਢਿਆ  ਅਤੇ ਇਸ ਮੋਕੇ ੳਹਨਾਂ ਨੇ ਨਾਗਰਿਕਤਾ ਸੋਦ ਬਿੱਲ ਨੂੰ ਕਾਲਾ ਕਾਨੂੰਨ ਦਸਦੇ ਹੋਏ ਇਨ ਨੂੰ ਤੁਰੰਤ ਵਾਪਸ ਲਏ ਜਾਣ ਦੀ ਮੰਗ ਕੀਤੀ। ਅੱਜ ਦਾ ਤਿਰੰਗਾ ਮਾਰਚ ਕਿਲ੍ਹਾ ਮੁਬਾਰਕ ਤੋਂ ਸ਼ੁਰੂ ਕਰ ਸ਼ਹਿਰ ਵਿਚ ਹੁੰਦੀਆਂ ਹੋਇਆ ਫਰੀਦਕੋਟ ਡਿਪਟੀ ਕਮਿਸ਼ਨਰ ਦਫਤਰ ਵਿਚ ਫਰੀਦਕੋਟ ਡਿਪਟੀ ਕਮਿਸਨਰ ਨੂੰ ਮੰਗ ਪੱਤਰ ਦੇ ਖਤਮ ਕੀਤਾ
ਇਸ ਮੌਕੇ ਗੱਲਬਾਤ ਕਰਦਿਆ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਨਾਗਰਿਕਤਾ ਸੋਧ ਬਿੱਲ ਲਿਆਂਦਾ ਗਿਆ ਹੈ ਇਹ ਕਾਲਾ ਕਾਨੂੰਨ ਹੈ ਅਤੇ ਇਹ ਆਪਸੀ ਭਾਈਚਾਰੇ ਵਿਚ ਵੰਡ ਪਾਉਣ ਵਾਲਾ ਹੈ ਇਸ ਲਈ ਇਹ ਤੁਰੰਤ ਵਾਪਸ ਹੋਣਾ ਚਾਹੀਦਾ ਹੈ। ਇਸ ਮੋਕੇ ਉਹਨਾ ਕਿਹਾ ਕਿ ਦੇਸ ਦਾ ਮੁਸਲਿਮ ਭਾਈਚਾਰਾ ਵੀ ਭਾਰਤ ਦੇ ਕਾਨੂੰਨ ਵਿਚ ਵਿਸ਼ਵਾਸ ਰੱਖਦਾ ਹੈ ਇਹ ਕਾਲਾ ਕਾਨੂੰਨ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।ਇਸ ਮੌਕੇ ਗੱਲਬਾਤ ਕਰਦਿਆ ਰੋਸ ਪ੍ਰਦਰਸ਼ਨ ਕਰ ਰਹੇ ਆਗੂ ਕਿਰਨਦੀਪ ਸਿੰਘ  ਨੇ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ  ਵਲੋਂ ਜੋ ਨਾਗਰਿਕਤਾ ਸੋਧ ਬਿੱਲ ਲਿਆਂਦਾ ਗਿਆ ਹੈ ਇਹ ਕਾਲਾ ਕਾਨੂੰਨ ਹੈ ਅਤੇ ਇਸ ਨਾਲ ਦੇਸ਼ ਵਿਚ ਆਪਸੀ ਭਾਈਚਾਰਕ ਸਾਂਝ ਨੂੰ ਖਤਰਾ ਹੈਇਸ ਲਈ ਇਹ ਬਿੱਲ ਤੁਰੰਤ ਵਾਪਸ ਹੋਣਾਂ ਚਾਹੀਦਾ ਹੈ।

Related posts

ਕਿਸਾਨਾਂ ਦੇ ਸੰਘਰਸ਼ ਸਾਹਮਣੇ ਸਰਕਾਰ ਨੇ ਬਣਾਈ ਹੁਣ ਇਹ ਸਕੀਮ…?

htvteam

ਨੌਜਵਾਨ ਨੇ ਕੈਮਰੇ ਅੱਗੇ ਜਥੇਬੰਦੀ ਅਤੇ ਅੰਮ੍ਰਿਤਪਾਲ ਦੇ ਬਾਰੇ ਖੋਲ੍ਹੇ ਸਾਰੇ ਭੇਦ

htvteam

ਬਾਬਲ ਦੀ ਮੌਤ ਤੋਂ ਬਾਅਦ ਜਵਾਨ ਧੀਆਂ ਦਾ ਦੇਖੋ ਕੀ ਹੋਇਆ ਹਾਲ

htvteam

Leave a Comment